02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੈਪੀਟੌਲ ਹਸਪਤਾਲ ਮੋਗਾ ਵਿਖੇ ਆਯੁਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੈਸ਼ਲੈਸ ਇਲਾਜ ਉਪਲਬਧ

ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੈਪੀਟੌਲ ਹਸਪਤਾਲ ਮੋਗਾ ਵਿਖੇ ਹੁਣ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹੋਰ ਵੀ ਵਿਭਾਗਾਂ ਵਿਚ ਕੈਸ਼ਲੈਸ ਇਲਾਜ ਦੀ ਸਹੂਲਤ ਉਪਲਬਧ ਕਰਵਾ ਦਿੱਤੀ ਗਈ ਹੈ।

Ad Position 21
No active advertisement
ਕੈਪੀਟੌਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੈਪੀਟੌਲ ਹਸਪਤਾਲ ਮੋਗਾ ਵਿਖੇ ਹੁਣ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹੋਰ ਵੀ ਵਿਭਾਗਾਂ ਵਿਚ ਕੈਸ਼ਲੈਸ ਇਲਾਜ ਦੀ ਸਹੂਲਤ ਉਪਲਬਧ ਕਰਵਾ ਦਿੱਤੀ ਗਈ ਹੈ। ਇਸ ਨਾਲ ਯੋਗ ਲਾਭਪਾਤਰੀ ਮਰੀਜ਼ ਹੁਣ ਹੋਰ ਵੱਧ ਵਿਸ਼ੇਸ਼ ਸਿਹਤ ਸੇਵਾਵਾਂ ਦਾ ਲਾਭ ਬਿਨਾਂ ਕਿਸੇ ਆਰਥਿਕ ਬੋਝ ਦੇ ਲੈ ਸਕਣਗੇ ਜਿਨ੍ਹਾਂ ਵਿਚ ਦਿਲ ਦੇ ਰੋਗਾਂ ਦਾ ਇਲਾਜ, ਦਿਲ ਦੀ ਸਰਜਰੀ, ਕੈਂਸਰ ਦੀ ਜਾਂਚ ਅਤੇ ਇਲਾਜ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਸਰਜਰੀ, ਡਾਇਲੈਸਿਸ ਸੇਵਾਵਾਂ ਸ਼ਾਮਿਲ ਹਨ। ਕੈਪੀਟੌਲ ਹਸਪਤਾਲ ਮੋਗਾ ਵਿਖੇ ਮਰੀਜ਼ਾਂ ਨੂੰ ਤਜਰਬੇਕਾਰ ਮਾਹਿਰ ਡਾਕਟਰਾਂ, ਅਤਿ-ਆਧੁਨਿਕ ਮੈਡੀਕਲ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਰਾਹੀਂ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਸਪਤਾਲ ਦਾ ਉਦੇਸ਼ ਮਰੀਜ਼ਾਂ ਨੂੰ ਇਕੋ ਛੱਤ ਹੇਠ ਉੱਚ ਪੱਧਰੀ, ਭਰੋਸੇਯੋਗ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਕੈਪੀਟੌਲ ਗਰੁੱਪ ਆਫ਼ ਹਾਸਪੀਟਲਜ਼ ਦੇ ਚੇਅਰਮੈਨ ਡਾ. ਸੀ.ਐਸ. ਪਰੂਥੀ ਨੇ ਕਿਹਾ ਕਿ ਕੈਪੀਟੌਲ ਹਸਪਤਾਲ ਦਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿਚ ਆ ਸਕਣ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹੋਰ ਵਿਸ਼ੇਸ਼ ਸੇਵਾਵਾਂ ਨੂੰ ਕੈਸ਼ਲੈਸ ਕਰਨ ਨਾਲ ਹੁਣ ਯੋਗ ਲਾਭਪਾਤਰੀ ਮਰੀਜ਼ ਬਿਨਾਂ ਕਿਸੇ ਆਰਥਿਕ ਬੋਝ ਦੇ ਉੱਚ ਪੱਧਰੀ ਇਲਾਜ ਦਾ ਲਾਭ ਲੈ ਸਕਣਗੇ। ਕੈਪੀਟੌਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਕਿਹਾ ਕਿਹਾ ਦਿਲ ਦੇ ਰੋਗ, ਕੈਂਸਰ, ਯੂਰੋਲੋਜੀ ਅਤੇ ਹੋਰ ਗੰਭੀਰ ਬਿਮਾਰੀਆਂ ਵਿਚ ਸਮੇਂ ਸਿਰ ਸਹੀ ਜਾਂਚ ਅਤੇ ਇਲਾਜ ਬਹੁਤ ਮਹੱਤਵਪੂਰਨ ਹੁੰਦਾ ਹੈ। ਹੁਣ ਜਨਰਲ ਮੈਡੀਸਨ, ਜਨਰਲ ਸਰਜਰੀ ਅਤੇ ਡਾਇਲੈਸਿਸ ਸੇਵਾਵਾਂ ਵੀ ਕੈਸ਼ਲੈਸ ਉਪਲਬਧ ਹੋਣ ਨਾਲ ਯੋਗ ਮਰੀਜ਼ਾਂ ਨੂੰ ਬਿਨਾਂ ਵਿੱਤੀ ਚਿੰਤਾ ਦੇ ਸਮੇਂ ਸਿਰ ਇਲਾਜ ਕਰਵਾਉਣ ਦਾ ਮੌਕਾ ਮਿਲੇਗਾ। ਸਾਡੀ ਮਾਹਿਰ ਡਾਕਟਰਾਂ ਦੀ ਟੀਮ ਅਤਿ-ਆਧੁਨਿਕ ਮੈਡੀਕਲ ਤਕਨਾਲੋਜੀ ਅਤੇ ਮਰੀਜ਼ ਕੇਂਦਰਿਤ ਇਲਾਜ ਪ੍ਰਣਾਲੀ ਹਰ ਮਰੀਜ਼ ਨੂੰ ਉੱਚ ਪੱਧਰੀ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਕੇ.ਐਸ. ਮਾਨ ਦੇ ਹੱਕ ਵਿਚ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਸ ਧਰਨਾ ਅਗਲੀ ਖ਼ਬਰ ਰਾਵੀ ਦਰਿਆ ’ਚ ਆਇਆ ਲਗਭਗ 96250 ਹਜ਼ਾਰ ਕਿਊਸਿਕ ਪਾਣੀ
Ad Position 24
No active advertisement