02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੇ.ਐਸ. ਮਾਨ ਦੇ ਹੱਕ ਵਿਚ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਸ ਧਰਨਾ

ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਬੀ. ਕੇ.

Ad Position 21
No active advertisement
ਅਜੀਤ ਡੈਸਕ 02-08-2026
ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ., ਗੁਰਦੇਵ ਸਿੰਘ ਸ਼ਾਹਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਦੇ ਤਾਨਾਸ਼ਾਹੀ ਰਵੱਈਏ ਕਾਰਨ ਅਸਲੀ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਨੌਜਵਾਨ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ ਤੇ ਜਿਹੜੇ ਲੋਕ ਨਸ਼ੇ ਵਰਗੇ ਦੋ ਨੰਬਰ ਦੇ ਧੰਦੇ ਕਰਦੇ ਹਨ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧੱਕੇਸ਼ਾਹੀਆਂ ਖਿਲਾਫ ਜਿੱਥੇ ਵੀ ਸਮਾਜ ਸੇਵੀ ਜਥੇਬੰਦੀਆਂ ਇਨਸਾਫ ਦੀ ਗੱਲ ਕਰਦੀਆਂ ਹਨ ਤਾਂ ਉਨ੍ਹਾਂ ਦੇ ਬਰਾਬਰ ਜਾਣ ਬੁੱਝ ਕੇ ਹੋਰਨਾਂ ਲੋਕਾਂ ਦੇ ਇਕੱਠ ਮਾਹੌਲ ਨੂੰ ਖਰਾਬ ਕਰਨ ਲਈ ਕਰਵਾਏ ਜਾਂਦੇ ਹਨ| ਉਪਰੰਤ ਅਮਿਤੋਜ ਸਿੰਘ ਮਾਨ ਨੇ ਸੰਬੋਧਨ ਵਿਚ ਹਲਕਾ ਵਿਧਾਇਕ ਅਤੇ ਪੁਲਿਸ ਦੇ ਕੁਝ ਅਫਸਰਾਂ ਦੀ ਸਖਤ ਸ਼ਬਦਾਂ ’ਚ ਆਲੋਚਨਾ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ ਮਾਨ ਖਿਲਾਫ ਹੋਈ ਕਾਰਵਾਈ ਵਿਚ ਕੋਟ ਈਸੇ ਖਾਂ ਥਾਣਾ ਮੁਖੀ ਦਾ ਵੱਡਾ ਹੱਥ ਹੈ ਕਿਉਂਕਿ ਕੁਲਵਿੰਦਰ ਮਾਨ ਮੈਡੀਕਲ ਨਸ਼ੇ ਖਿਲਾਫ ਬੋਲਦਾ ਸੀ ਤੇ ਇਕ ਮੈਡੀਕਲ ਵਿਕਰੇਤਾ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ’ਤੇ ਜਿਹੜਾ ਪਰਚਾ ਹੋਇਆ ਉਸ ਦੀ ਕਹਾਣੀ ਮੁਤਾਬਕ ਵੀ ਅਜਿਹੀਆਂ ਸੰਗੀਨ ਧਰਾਵਾਂ ਨਹੀਂ ਲੱਗ ਸਕਦੀਆਂ ਤੇ ਇਸ ਮੁਕੱਦਮੇ ਦੀ ਜੇਕਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨਿਰਪੱਖ ਜਾਂਚ ਨਹੀਂ ਕਰਦਾ ਤਾਂ ਡੀ.ਜੀ.ਪੀ ਪੰਜਾਬ ਤੱਕ ਵੀ ਪਹੁੰਚ ਕੀਤੀ ਜਾਵੇਗੀ। ਇਸ ਧਰਨੇ ਵਿਚ ਹੋਰ ਕੁਝ ਲੋਕਾਂ ਨੇ ਵੀ ਆਪਣੇ ਨਾਲ ਹੋਈਆਂ ਧੱਕੇਸ਼ਾਹੀਆਂ ਤੇ ਇਨਸਾਫ ਨਾ ਮਿਲਣ ਦੀ ਗੱਲ ਬਿਆਨ ਕੀਤੀ। ਇਸ ਮੌਕੇ ਆਗੂਆਂ ਵਲੋਂ ਡੀ.ਐਸ.ਪੀ. ਧਰਮਕੋਟ ਨੂੰ ਨਿਰਪੱਖ ਜਾਂਚ ਲਈ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਇਲਾਵਾ ਇਨਸਾਫ ਨੂੰ ਲੈ ਕੇ ਧਰਨਾਕਾਰੀਆਂ ਵਲੋਂ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਕਰਵਾਇਆ ਅਗਲੀ ਖ਼ਬਰ ਕੈਪੀਟੌਲ ਹਸਪਤਾਲ ਮੋਗਾ ਵਿਖੇ ਆਯੁਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੈਸ਼ਲੈਸ ਇਲਾਜ ਉਪਲਬਧ
Ad Position 24
No active advertisement