02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਕਰਵਾਇਆ

ਧਰਮਕੋਟ, 1 ਅਗਸਤ (ਪਰਮਜੀਤ ਸਿੰਘ)-ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਪਾਵਨ-ਪਵਿੱਤਰ ਜੋਤ ਨੂੰ ਜਗਾ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।

Ad Position 21
No active advertisement
ਪ੍ਰੋਗਰਾਮ ਪੇਸ਼ ਕਰਦੀ ਹੋਈ ਲਵਿਸ਼ ਲਵ ਦੀ ਪਾਰਟੀ| (ਹੇਠਾਂ) ਹਾਜ਼ਰੀ ਭਰਦੇ ਹੋਏ ਵਿਧਾਇਕ ਲਾਡੀ ਢੋਸ ਤੇ ਹੋਰ ਸੰਗਤਾਂ| 02-08-2026
ਧਰਮਕੋਟ, 1 ਅਗਸਤ (ਪਰਮਜੀਤ ਸਿੰਘ)-ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਪਾਵਨ-ਪਵਿੱਤਰ ਜੋਤ ਨੂੰ ਜਗਾ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਬਰਜਿੰਦਰ ਸਿੰਘ ਮੱਖਣ ਬਰਾੜ, ਇੰਦਰਪ੍ਰੀਤ ਸਿੰਘ ਬੰਟੀ, ਜਸਵਿੰਦਰ ਸਿੰਘ ਸਿੱਧੂ, ਸੰਦੀਪ ਸੰਧੂ, ਗੁਰਮੇਲ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਕੈਲਾਂ, ਵਿਜੇ ਭਾਊ, ਰਮਨ ਬਤਰਾ ਜ਼ੀਰਾ, ਅਰੁਣ ਸੀਕਰੀ ਐਮ.ਸੀ., ਇਕਬਾਲਦੀਪ ਸਿੰਘ ਹੈਰੀ, ਗੁਰਜੰਟ ਸਿੰਘ ਚਾਹਲ ਵਿਸ਼ੇਸ਼ ਤੌਰ ’ਤੇ ਮਹਾਂ ਮਾਈ ਦੀ ਜਵਾਲਾ ਜੀ ਤੋਂ ਆਈ ਪਵਿੱਤਰ ਜੋਤ ਦੇ ਦਰਸ਼ਨ ਕਰਨ ਲਈ ਪਹੁੰਚੇ। ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਗੁਰਮੀਤ ਮਖੀਜਾ, ਹਰਪ੍ਰੀਤ ਸਿੰਘ ਰਿੱਕੀ, ਗੌਰਵ ਸ਼ਰਮਾ, ਮਨੋਜ ਕੁਮਾਰ ਨਿੱਕੂ, ਰਾਜਾ ਬਤਰਾ, ਸੂਰਤ ਸਿੰਘ ਕਾਮਰੇਡ, ਨਵਦੀਪ ਕੁਮਾਰ ਅਹੂਜਾ, ਧੀਰਜ ਕੁਮਾਰ ਗਰੋਵਰ, ਸ਼ੀਲਾ ਗਾਬਾ ਸਮੇਤ ਧਰਮਕੋਟ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਤੋਂ ਇਲਾਵਾ ਸ਼ਹਿਰ ਦੇ ਸਮੂਹ ਕਲੱਬਾਂ ਦੇ ਮੈਂਬਰ ਤੇ ਮੋਹਤਬਰ ਹਾਜ਼ਰ ਸਨ। ਜਾਗਰਨ ਵਿਚ ਆਈਆਂ ਸੰਗਤਾਂ ਲਈ ਕਲੱਬ ਵਲੋਂ ਦੇਸੀ ਘਿਉ ਦਾ ਲੰਗਰ ਸਾਰੀ ਰਾਤ ਅਤੁੱਟ ਵਰਤਾਇਆ ਗਿਆ| ਜਾਗਰਨ ਦੀ ਸ਼ੁਰੂਆਤ ਸ੍ਰੀ ਸ਼ਿਵਾ ਨੰਦ ਦੇਵਾ ਜੀ ਜਗਦੰਬਾ ਭਜਨ ਮੰਡਲੀ ਧਰਮਕੋਟ ਵਲੋਂ ਭਜਨਾਂ ਨਾਲ ਕੀਤੀ ਗਈ। ਮਸ਼ਹੂਰ ਸੂਫੀ ਐਂਕਰ ਹਿੰਮਤ ਵਾਲੀ ਨੇ ਆਪਣੀ ਮਿੱਠੀ ਆਵਾਜ਼ ਵਿਚ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ| ਲਵਿਸ਼ ਲਵ ਨੇ ਮਾਂ ਦੇ ਜਾਗਰਨ ਦੀਆਂ ਭੇਟਾਂ ਗਾ ਕੇ ਪੂਰੇ ਪੰਡਾਲ ਨੂੰ ਮੰਤਰ-ਮੁਗਧ ਕਰ ਦਿੱਤਾ। ਕਲੱਬ ਦੇ ਮੈਂਬਰਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰ ਰਾਜਨ ਛਾਬੜਾ, ਸਾਜਨ ਛਾਬੜਾ, ਰਾਜ ਕੁਮਾਰ ਰਾਜੂ ਮਹਿਰਾ ਪ੍ਰਧਾਨ ਏਕਤਾ ਕਲੱਬ, ਅਜੇ ਗਾਬਾ ਵਾਇਸ ਪ੍ਰਧਾਨ, ਵਿਕਾਸ ਸ਼ਰਮਾ ਚੇਅਰਮੈਨ, ਹਰਜੀਤ ਮੰਝਰ, ਪ੍ਰਵੀਨ ਉੱਪਲ, ਸੋਨੂੰ ਵਰਮਾ, ਆਕਾਸ਼ ਰੇਲੀਆ, ਰੋਹਿਤ ਬੇਦੀ, ਜਿਵੇਸ਼ ਬਾਂਸਲ, ਸਤੀਸ਼ ਕਾਲੜਾ, ਦੀਪਕ ਆਹੂਜ਼ਾ, ਜਸਵਿੰਦਰ ਰੱਖੜਾ, ਰੋਹਿਤ ਅਰੋੜਾ, ਲਵਲੀ ਰਾਜਪੂਤ, ਅਭਿਨੰਦਨ ਪੱਬੀ, ਮੁਨੀਸ਼ ਟੰਡਨ, ਹਿਮਾਂਸ਼ੂ ਸੇਠੀ, ਅਰੁਣ ਰੇਲੀਆ, ਸਾਹਿਲ ਧੀਂਗੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਅੰਬਰੋਂ ਟੁੱਟਾ ਤਾਰਾ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਅਗਲੀ ਖ਼ਬਰ ਕੇ.ਐਸ. ਮਾਨ ਦੇ ਹੱਕ ਵਿਚ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਸ ਧਰਨਾ
Ad Position 24
No active advertisement