02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਲਈ ਹਾਰਡੀਜ਼ ਵਰਲਡ ਟ੍ਰਿਪ ਬਣਿਆ ਯਾਦਗਾਰ ਅਨੁਭਵ ਸਕੂਲ ਦਾ ਉਦੇਸ਼ ਬੱਚਿਆਂ ਨੂੰ ਉੱਚ ਸਿੱਖਿਆ ਤੋਂ ਇਲਾਵਾ ਆਤਮ ਵਿਸ਼ਵਾਸ ‘ਚ ਵਾਧਾ ਕਰਨਾ-ਚੇਅਰਮੈਨ ਕੁਲਵੰਤ ਸਿੰਘ ਸੰਧੂ

ਕੋਟ ਈਸੇ ਖਾਂ, 2 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਉੱਚ ਵਿੱਦਿਆ ਤੇ ਵਿਦਿਆਰਥੀਆਂ ਦੇ ਮਾਨਸਿਕ, ਸਰੀਰਕ ਵਿਕਾਸ, ਉੱਜਲ ਭਵਿੱਖ ਲਈ ਗਤੀਸ਼ੀਲ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਲੋਂ ਵਿਦਿਆਰਥਣਾਂ ਲਈ ਮਨੋਰੰਜਕ ਸਫ਼ਰ ਦਾ ਆਯੋਜਨ ਕਰਦਿਆਂ ਲੁਧਿਆਣਾ ਸਥਿਤ ਹਾਰਡੀਜ਼ ਵਰਲਡ ਵਿਖੇ ਲਿਜਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥਣਾਂ ਨੂੰ ਕਲਾਸ ਰੂਮ ਤੋਂ ਬਾਹਰ ਨਵੇਂ ਤਜਰਬੇ, ਮਾਨਸਿਕ ਤਾਜ਼ਗੀ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਬੈਠਕ ਦੌਰਾਨ ਹਾਜ਼ਰ ਆਗੂ ਤੇ ਕਿਸਾਨ। ਅਜੀਤ ਤਸਵੀਰ ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਲਈ ਹਾਰਡੀਜ਼ ਵਰਲਡ ਟ੍ਰਿਪ ਸਮੇਂ ਨਾਲ ਪ੍ਰਬੰਧਕ। ਅਜੀਤ ਤਸਵੀਰ ਰਹਿਮਤ ਕੌਰ ਸਿੱਧੂ ਪਿਤਾ-ਜਤਿੰਦਰਪਾਲ ਸਿੰਘ ਸਿੱਧੂ ਮਾਤਾ-ਦਵਿੰਦਰ ਕੌਰ ਵਾਸੀ-ਮੋਗਾ। 03-08-2026
ਕੋਟ ਈਸੇ ਖਾਂ, 2 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਉੱਚ ਵਿੱਦਿਆ ਤੇ ਵਿਦਿਆਰਥੀਆਂ ਦੇ ਮਾਨਸਿਕ, ਸਰੀਰਕ ਵਿਕਾਸ, ਉੱਜਲ ਭਵਿੱਖ ਲਈ ਗਤੀਸ਼ੀਲ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਲੋਂ ਵਿਦਿਆਰਥਣਾਂ ਲਈ ਮਨੋਰੰਜਕ ਸਫ਼ਰ ਦਾ ਆਯੋਜਨ ਕਰਦਿਆਂ ਲੁਧਿਆਣਾ ਸਥਿਤ ਹਾਰਡੀਜ਼ ਵਰਲਡ ਵਿਖੇ ਲਿਜਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥਣਾਂ ਨੂੰ ਕਲਾਸ ਰੂਮ ਤੋਂ ਬਾਹਰ ਨਵੇਂ ਤਜਰਬੇ, ਮਾਨਸਿਕ ਤਾਜ਼ਗੀ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਹਾਰਡੀਜ਼ ਵਰਲਡ ਪੰਜਾਬ ਦੇ ਪ੍ਰਸਿੱਧ ਐਮਿਊਜ਼ਮੈਂਟ ਅਤੇ ਵਾਟਰ ਪਾਰਕਾਂ ਵਿਚੋਂ ਇਕ ਹੈ। ਟ੍ਰਿਪ ਦੌਰਾਨ ਵਿਦਿਆਰਥਣਾਂ ਨੇ ਜੋਇੰਟ ਵੀਲ, ਕੋਲੰਬਸ, ਬਰੇਕ ਡਾਂਸ, ਟਵਿਸਟਰ, ਡਰੈਗਨ ਟਰੇਨ ਅਤੇ ਹੋਰ ਕਈ ਰੋਮਾਂਚਕ ਰਾਈਡਾਂ ਦਾ ਭਰਪੂਰ ਆਨੰਦ ਮਾਣਿਆਂ। ਇਸ ਤੋਂ ਇਲਾਵਾ ਵਾਟਰ ਪਾਰਕ ਵਿਚ ਵੇਵ ਪੂਲ, ਰੇਨ ਡਾਂਸ, ਵੱਖ-ਵੱਖ ਵਾਟਰ ਸਲਾਈਡਾਂ ਅਤੇ ਹੋਰ ਜਲ-ਖੇਡਾਂ ਦਾ ਆਨੰਦ ਲਿਆ। ਪਾਰਕ ਦੇ ਸੁੰਦਰ, ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਣ ਨੇ ਵਿਦਿਆਰਥਣਾਂ ਨੂੰ ਬਹੁਤ ਆਕਰਸ਼ਿਤ ਕੀਤਾ। ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਅਤੇ ਸਹੇਲੀਆਂ ਨਾਲ ਯਾਦਗਾਰੀ ਪਲ ਬਿਤਾਏ, ਸਮੂਹਿਕ ਤਸਵੀਰਾਂ ਖਿਚਵਾਈਆਂ ਅਤੇ ਸੁਆਦੀ ਭੋਜਨ ਦਾ ਵੀ ਆਨੰਦ ਮਾਣਿਆ। ਵਿਦਿਆਰਥਣਾਂ ਨੂੰ ਪੂਰੇ ਅਨੁਸ਼ਾਸਨ, ਸੰਜਮ ਅਤੇ ਜ਼ਿੰਮੇਵਾਰੀ ਨਾਲ ਹਰ ਗਤੀਵਿਧੀ ਦਾ ਆਨੰਦ ਮਾਣਨ ਤੋਂ ਇਲਾਵਾ ਮਨੋਰੰਜਨ ਦੇ ਨਾਲ-ਨਾਲ ਆਪਸੀ ਸਹਿਯੋਗ, ਟੀਮ ਭਾਵਨਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦੀ ਮਹੱਤਤਾ ਨੂੰ ਨੇੜਿਉਂ ਸਮਝਣ ਦਾ ਮੌਕਾ ਮਿਲਿਆ। ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਅਤੇ ਮਾਰਗ ਦਰਸ਼ਨ ਹੇਠ ਸਾਰੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਸੰਪੰਨ ਹੋਈਆਂ। ਵਿਦਿਆਰਥਣਾਂ ਨੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਦਿਆਂ ਹਰ ਰਾਈਡ ਅਤੇ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ। ਪੂਰਾ ਟ੍ਰਿਪ ਸੁਰੱਖਿਅਤ, ਅਨੁਸ਼ਾਸਿਤ ਅਤੇ ਸਫਲ ਰਿਹਾ ਅਤੇ ਸਾਰੀਆਂ ਵਿਦਿਆਰਥਣਾਂ ਚਿਹਰਿਆਂ ‘ਤੇ ਖ਼ੁਸ਼ੀਆਂ ਨਾਲ ਵਾਪਸ ਪਰਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਅਜਿਹੇ ਮਨੋਰੰਜਕ ਟ੍ਰਿਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਰਾਹੀਂ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜੀਵਨ ਦੇ ਤਜਰਬੇ ਵੀ ਪ੍ਰਾਪਤ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਕਿਹਾ ਕਿ ਹੇਮਕੁੰਟ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਅਜਿਹੇ ਮੌਕੇ ਪ੍ਰਦਾਨ ਕਰਨਾ ਹੈ, ਜੋ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿਚ ਸਹਾਇਕ ਸਾਬਤ ਹੋਣ। ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਵਿਚ ਹਰ ਮੌਕੇ ਦਾ ਲਾਭ ਉਠਾਉਂਦੇ ਹੋਏ ਨਵਾਂ ਸਿੱਖਣ, ਅਨੁਸ਼ਾਸਨ ਨਾਲ ਅੱਗੇ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਬੈਠਕ ਅਗਲੀ ਖ਼ਬਰ ਪ੍ਰਾਇਮਰੀ ਸਕੂਲ ਸੋਢੀਨਗਰ ਵਿਖੇ 112 ਬੱਚਿਆਂ ਦਾ ਮੈਡੀਕਲ ਚੈੱਕਅਪ
Ad Position 24
No active advertisement