ਕੁੱਲਗੜ੍ਹੀ, 2 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਿਵਲ ਸਰਜਨ ਫਿਰੋਜ਼ਪੁਰ ਡਾ.ਮਿਨਾਕਸ਼ੀ ਅਤੇ ਐੱਸ.ਐੱਮ.ਉ ਫ਼ਿਰੋਜ਼ਸ਼ਾਹ ਡਾ.ਅਭੈਜੀਤ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਸੋਢੀ ਨਗਰ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ’ਚ ਡਾਕਟਰ ਕਮਲ ਦੀ ਅਗਵਾਈ ਪਹੁੰਚੀ ਟੀਮ ਨੇ ਸਕੂਲ ਦੇ 112 ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ। ਬੱਚਿਆਂ ਦਾ ਚਮੜੀ ਰੋਗਾਂ ਬਾਰੇ ਨਰੀਖਣ ਵੀ ਕੀਤਾ ਗਿਆ। ਕਿਸ਼ੋਰ ਅਵਸਥਾ ਵਿਚ ਹੋਣ ਵਾਲੇ ਸਰੀਰਕ ਢਾਂਚੇ ’ਚ ਬਦਲਾਅ ਬਾਰੇ ਵੀ ਬੱਚਿਆਂ ਨੂੰ ਵਿਸਥਾਰ ਸਹਿਤ ਜਾਗਰੂਕ ਕੀਤਾ ਗਿਆ। ਬੱਚਿਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਭੋਜਨ , ਕੈਲਸ਼ੀਅਮ , ਪੋਟਾਸ਼ੀਅਮ , ਮਿਨਰਲ , ਮਲਟੀ ਵਿਟਾਮਿਨ ਆਦਿ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਾਣੂ ਕਰਵਾਇਆ ਅਤੇ ਫਾਸਟ ਫੂਡ ਨਾ ਖਾਣ ਬਾਰੇ ਵਰਜਿਤ ਕੀਤਾ ਤਾਂ ਜੋ ਬਾਹਰੀ ਚੀਜ਼ਾਂ ਤੋਂ ਹੋਣ ਵਾਲੀਆਂ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਕੁਲਵੰਤ ਸਿੰਘ ਸੰਧੂ , ਅਧਿਆਪਕ ਗੁਰਮੇਲ ਸਿੰਘ , ਬੀ.ਐੱਲ.ਉ ਰੋਹਿਤ , ਕੁਲਵੰਤ ਸਿੰਘ , ਗਗਨਦੀਪ ਕੌਰ , ਗੁਰਵਿੰਦਰ ਕੌਰ , ਕੁਲਵਿੰਦਰ ਕੌਰ, ਐੱਸ.ਐੱਮ.ਸੀ ਚੇਅਰਮੈਨ ਜਸਬੀਰ ਸਿੰਘ, ਕਰਨੈਲ ਸਿੰਘ ਜੌਹਲ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਪ੍ਰਾਇਮਰੀ ਸਕੂਲ ਸੋਢੀਨਗਰ ਵਿਖੇ 112 ਬੱਚਿਆਂ ਦਾ ਮੈਡੀਕਲ ਚੈੱਕਅਪ
ਕੁੱਲਗੜ੍ਹੀ, 2 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਿਵਲ ਸਰਜਨ ਫਿਰੋਜ਼ਪੁਰ ਡਾ. ਮਿਨਾਕਸ਼ੀ ਅਤੇ ਐੱਸ.
ਅਜੀਤ ਡੈਸਕ
03-08-2026