02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖੁੱਲ੍ਹੀ ਗਊਸ਼ਾਲਾ ਦੇ ਪ੍ਰਧਾਨ ਲਵਲੀ ਬਾਂਸਲ ਅਤੇ ਪ੍ਰਧਾਨ ਦਵਿੰਦਰ ਬਾਂਸਲ ਦੀ ਮਾਤਾ ਦਰਸ਼ਨਾ ਦੇਵੀ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਬਾਘਾ ਪੁਰਾਣਾ, 2 ਅਗਸਤ (ਟਿੰਕੂ ਕਾਠਪਾਲ)-ਉੱਘੇ ਕਾਰੋਬਾਰੀ ਅਤੇ ਖੁੱਲ੍ਹੀ ਗਊਸ਼ਾਲਾ ਦੇ ਪ੍ਰਧਾਨ ਲਵਲੀ ਬਾਂਸਲ ਅਤੇ ਕਰਿਆਨਾ ਯੂਨੀਅਨ ਪ੍ਰਧਾਨ ਦਵਿੰਦਰ ਬਾਂਸਲ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਧਰਮ ਪਤਨੀ ਸਵ: ਸਤਪਾਲ ਬਾਂਸਲ (ਲਧਾਈ ਕੇ ਵਾਲੇ) ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੋਟਕਪੂਰਾ ਰੋਡ ਸਥਿਤ ਰਾਮ ਬਾਗ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ।

Ad Position 21
No active advertisement
ਮਾਤਾ ਦਰਸ਼ਨਾ ਦੇਵੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਲਵਲੀ ਬਾਂਸਲ, ਦਵਿੰਦਰ ਬਾਂਸਲ, ਵਨੀਤ ਬੰਸਲ, ਨਵੀਨ ਬਾਂਸਲ ਅਤੇ ਹੋਰ ਅਤੇ ਫਾਈਲ ਫੋਟੋ ਮਾਤਾ ਦਰਸ਼ਨਾ ਦੇਵੀ। ਤਸਵੀਰ : ਕਾਠਪਾਲ 03-08-2026
ਬਾਘਾ ਪੁਰਾਣਾ, 2 ਅਗਸਤ (ਟਿੰਕੂ ਕਾਠਪਾਲ)-ਉੱਘੇ ਕਾਰੋਬਾਰੀ ਅਤੇ ਖੁੱਲ੍ਹੀ ਗਊਸ਼ਾਲਾ ਦੇ ਪ੍ਰਧਾਨ ਲਵਲੀ ਬਾਂਸਲ ਅਤੇ ਕਰਿਆਨਾ ਯੂਨੀਅਨ ਪ੍ਰਧਾਨ ਦਵਿੰਦਰ ਬਾਂਸਲ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਧਰਮ ਪਤਨੀ ਸਵ: ਸਤਪਾਲ ਬਾਂਸਲ (ਲਧਾਈ ਕੇ ਵਾਲੇ) ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੋਟਕਪੂਰਾ ਰੋਡ ਸਥਿਤ ਰਾਮ ਬਾਗ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਮਾਤਾ ਜੀ ਦੇ ਸਪੁੱਤਰਾਂ ਲਵਲੀ ਬਾਂਸਲ, ਦਵਿੰਦਰ ਬਾਂਸਲ ਅਤੇ ਪੋਤਰੇ ਵਨੀਤ ਬਾਂਸਲ, ਨਵੀਨ ਬਾਂਸਲ ਵਲੋਂ ਚਿਖਾ ਨੂੰ ਅਗਨੀ ਦਿੱਤੀ ਗਈ। ਅੰਤਿਮ ਸੰਸਕਾਰ ਦੇ ਸਮੇਂ ਵੱਡੀ ਗਿਣਤੀ ਵਿਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਅਤੇ ਇਸ ਮੌਕੇ ਹੋਰਨਾ ਪਰਿਵਾਰ ਮੈਂਬਰਾਂ ਵਿਚ ਭੂਸ਼ਨ ਬਾਂਸਲ, ਓਮ ਪ੍ਰਕਾਸ਼ ਬਾਂਸਲ, ਜੀਵਨ ਬਾਂਸਲ, ਸਾਬਕਾ ਕੌਂਸਲਰ ਸ਼ਸ਼ੀ ਗਰਗ ਤੋਂ ਇਲਾਵਾ ਦੁੱਖ ਸਾਂਝਾ ਕਰਨ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਬਾਊ ਰਾਜ ਕੁਮਾਰ ਗਰਗ, ਸੁਖਨੰਦਨ ਅਗਰਵਾਲ, ਪੰਜਾਬ ਰਾਈਸ ਮਿਲਰਜ ਐਸੋਸੀਏਸ਼ਨ ਪ੍ਰਧਾਨ ਬਾਲ ਕ੍ਰਿਸ਼ਨ ਗਰਗ ਬਾਲੀ, ਵਿਜੇ ਸ਼ਰਮਾ, ਅਸ਼ਵਨੀ ਸ਼ਰਮਾ, ਸਾਬਕਾ ਚੇਅਰਮੈਨ ਜਗਸੀਰ ਸਿੰਘ ਗਿੱਲ ਕਾਲੇਕੇ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਦੀਪਕ ਤਲਵਾੜ, ਐਡਵੋਕੇਟ ਅਮਿਤ ਅਗਰਵਾਲ, ਐਡਵੋਕੇਟ ਰਾਮ ਬਾਂਸਲ, ਗੁਰਜੰਟ ਸਿੰਘ ਧਾਲੀਵਾਲ, ਜਗਦੀਪ ਸਿੰਘ ਧਾਲੀਵਾਲ, ਰਣਜੀਤ ਸਿੰਘ ਟੀਟੂ ਬਰਾੜ, ਰੌਸ਼ਨ ਲਾਲ ਰੋਸ਼ੀ, ਸੰਦੀਪ ਕੁਮਾਰ ਗੋਇਲ, ਪ੍ਰਧਾਨ ਪਵਨ ਗੋਇਲ, ਡਾ. ਜਗਦੇਵ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਲਧਾਈ, ਮਨਦੀਪ ਮਾਨ ਕੋਟਲਾ ਰਾਇਕਾ, ਰਾਜੂ ਸੇਤੀਆ, ਪ੍ਰਿੰਸੀਪਲ ਸੰਦੀਪ ਮਹਿਤਾ, ਹਰਪ੍ਰੀਤ ਮਲਹੋਤਰਾ ਬਾਵਾ, ਯਸ਼ਪਾਲ ਜੱਸਾ ਸ਼ਕਤੀ ਵਾਲੇ, ਕੌਂਸਲਰ ਗੁਰਪ੍ਰੀਤ ਮਨਚੰਦਾ, ਪ੍ਰਧਾਨ ਰਜਿੰਦਰ ਗੋਇਲ, ਵਿਮਲ ਗੋਇਲ, ਜਤਿੰਦਰ ਗੋਇਲ, ਸੁਭਾਸ਼ ਚੰਦਰ ਗੋਇਲ, ਕਰਮ ਸਿੰਘ ਪੀ.ਏ., ਪ੍ਰਧਾਨ ਕਰਮ ਸਿੰਘ ਕੋਟਲਾ, ਚੈਰੀ ਭਾਟੀਆ, ਚੰਦਨ ਸੇਠੀ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਬਾਂਸਲ ਪਰਿਵਾਰ ਨਾਲ ਇਸ ਅਸਹਿ ਘਾਟੇ ‘ਤੇ ਡੂੰਘੀ ਹਮਦਰਦੀ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੋਗਾ ਸੈਂਟਰਲ ਨੂੰ ਵਧੀਆ ਕਾਰਗੁਜ਼ਾਰੀ ਲਈ ਕੀਤਾ ਸਨਮਾਨਿਤ ਅਗਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਿਸਲ ਕੀਤੇ ਆਈਲਟਸ ਵਿਚੋਂ 7 ਬੈਂਡ
Ad Position 24
No active advertisement