07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ-ਰਜਿੰਦਰ ਵਧਵਾ

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸ੍ਰੀ ਬਾਵਾ ਦਿਆਲ ਜੀ ਮਹਾਰਾਜ ਦੀ ਕਿਰਪਾ ਅਤੇ ਸ੍ਰੀ 1008 ਮਹੰਤ ਰਾਮ ਸੁੰਦਰ ਦਾਸ ਮਹਾਰਾਜ, ਧਿਆਨਪੁਰ ਧਾਮ ਦੇ ਅਸ਼ੀਰਵਾਦ ਸਦਕਾ ਗੁਰੂ ਪੂਰਨਿਮਾ ਦੇ ਪਾਵਨ ਮੌਕੇ ਵਿਸ਼ੇਸ਼ ਸਤਿਸੰਗ ਦਾ ਆਯੋਜਨ ਕੀਤਾ ਗਿਆ। ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਨੀਤੂ ਵਧਵਾ ਅਤੇ ਰਮੇਸ਼ ਵਧਵਾ ਨੇ ਪਰਿਵਾਰ ਸਮੇਤ ਬਾਵਾ ਲਾਲ ਦਿਆਲ ਦੇ ਦਰਬਾਰ ਵਿਚ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸ੍ਰੀ ਬਾਵਾ ਦਿਆਲ ਜੀ ਮਹਾਰਾਜ ਦੀ ਕਿਰਪਾ ਅਤੇ ਸ੍ਰੀ 1008 ਮਹੰਤ ਰਾਮ ਸੁੰਦਰ ਦਾਸ ਮਹਾਰਾਜ, ਧਿਆਨਪੁਰ ਧਾਮ ਦੇ ਅਸ਼ੀਰਵਾਦ ਸਦਕਾ ਗੁਰੂ ਪੂਰਨਿਮਾ ਦੇ ਪਾਵਨ ਮੌਕੇ ਵਿਸ਼ੇਸ਼ ਸਤਿਸੰਗ ਦਾ ਆਯੋਜਨ ਕੀਤਾ ਗਿਆ। ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਨੀਤੂ ਵਧਵਾ ਅਤੇ ਰਮੇਸ਼ ਵਧਵਾ ਨੇ ਪਰਿਵਾਰ ਸਮੇਤ ਬਾਵਾ ਲਾਲ ਦਿਆਲ ਦੇ ਦਰਬਾਰ ਵਿਚ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਭਜਨ ਗਾਇਕਾਂ ਨੇ ਭਜਨਾਂ ਰਾਹੀਂ ਭਗਤੀ ਰਸ ਦਾ ਮਾਹੌਲ ਸਿਰਜਿਆ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੂੰ ਗੁਰੂ ਪੂਰਨਿਮਾ ਦੀਆਂ ਵਧਾਈਆਂ ਦਿੰਦਿਆਂ ਚੇਅਰਮੈਨ ਰਜਿੰਦਰ ਵਧਵਾ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ। ਗੁਰੂ ਹੀ ਮਨੁੱਖ ਨੂੰ ਜੀਵਨ ਦਾ ਸਹੀ ਰਾਹ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਪਰਮ ਪੂਜਨੀਕ ਮਹੰਤ ਰਾਮ ਸੁੰਦਰ ਦਾਸ ਮਹਾਰਾਜ ਦੇ ਅਸ਼ੀਰਵਾਦ ਨਾਲ ਸਤਿਸੰਗ ਵਿਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਗੁਰੂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਹਰ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਗੁਰੂ ਸਾਨੂੰ ਜੀਵਨ ਵਿਚ ਅੱਗੇ ਵਧਣ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੰਦਰ ਵਿਚ ਨਿਰਮਾਣ ਕਾਰਜ ਜਾਰੀ ਹੈ ਅਤੇ ਜਲਦ ਹੀ ਮੰਦਰ ਵਿਚ ਮੂਰਤੀ ਸਥਾਪਨਾ ਕੀਤੀ ਜਾਵੇਗੀ। ਸੰਕੀਰਤਨ ਦੀ ਸਮਾਪਤੀ ਤੋਂ ਪਹਿਲਾਂ ਸਮੂਹ ਮੈਂਬਰਾਂ ਵਲੋਂ ਬਾਵਾ ਲਾਲ ਮਹਾਰਾਜ ਦੇ ਸਰੂਪ ‘ਤੇ ਤਿਲਕ ਲਗਾ ਕੇ ਅਤੇ ਫੁੱਲ ਭੇਟ ਕਰ ਕੇ ਗੁਰੂ ਪੂਜਾ ਕੀਤੀ ਗਈ। ਇਸ ਉਪਰੰਤ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਆਰਤੀ ਉਤਾਰੀ ਅਤੇ ਸੰਗਤ ਵਿਚ ਪ੍ਰਸਾਦ ਵੰਡਿਆ। ਇਸ ਮੌਕੇ ਮੁੱਖ ਸੇਵਾਦਾਰ ਰਜਿੰਦਰ ਵਧਵਾ, ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਮੋਨੂ ਕੁਮਾਰ, ਕਪਿਲ ਕਪੂਰ, ਭੁਪਿੰਦਰ ਸਿੰਘ ਬਬਲੂ, ਵਿਜੈ ਕੁਮਾਰ, ਰੌਬਿਨ, ਅਨਿਲ ਕੁਮਾਰ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੀਤਾ ਭਵਨ ਵਿਖੇ ਕਥਾ ਸਮਾਪਤੀ ਮਗਰੋਂ ਭਗਤੀ, ਸੇਵਾ ਤੇ ਸੰਗਤ ਦਾ ਅਨੋਖਾ ਮਿਲਾਪ ਅਗਲੀ ਖ਼ਬਰ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ
Ad Position 24
No active advertisement