07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਆਈ.ਐਸ.ਐਫ. ਗਰੁੱਪ ਆਫ ਕਾਲਜਾਂ ’ਚ ਨਵੇਂ ਸੈਸ਼ਨ ਲਈ ਕੌਂਸਲਿੰਗ

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਗਰੁੱਪ ਆਫ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਲਈ ਆਈ.ਐਸ.ਐਫ. ਕਾਲਜ ਆਫ ਫਾਰਮੇਸੀ, ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਐਂਡ ਰਿਸਰਚ ਅਤੇ ਵੱਖ-ਵੱਖ ਪ੍ਰੋਫੈਸ਼ਨਲ ਪ੍ਰੋਗਰਾਮਾਂ ਵਿਚ ਦਾਖਲਿਆਂ ਸਬੰਧੀ ਕੌਂਸਲਿੰਗ ਦਾ ਆਯੋਜਨ ਸੰਸਥਾ ਦੇ ਬਲਦੇਵ ਕ੍ਰਿਸ਼ਨ ਗਰਗ ਆਡੀਟੋਰੀਅਮ ਹਾਲ ਵਿਚ ਕੀਤਾ ਗਿਆ। ਆਈ.ਐਸ.ਐਫ.ਸੀ.ਪੀ.ਆਰ. ਦੇ ਪ੍ਰਿੰਸੀਪਲ ਅਤੇ ਐਡਮਿਸ਼ਨ ਕੋਆਰਡੀਨੇਟਰ ਡਾ. ਆਰ. ਕੇ. ਨਾਰੰਗ ਨੇ ਦੱਸਿਆ ਕਿ ਡੀ. ਫਾਰਮ, ਬੀ. ਫਾਰਮ, ਐਮ. ਫਾਰਮ (ਫਾਰਮਾਸਿਊਟਿਕਸ, ਫਾਰਮਾਕੋਲੋਜੀ, ਫਾਰਮਾਸਿਊਟੀਕਲ ਕੈਮਿਸਟਰੀ, ਫਾਰਮਾਸਿਊਟੀਕਲ ਐਨਾਲਿਸਿਸ, ਕੁਆਲਿਟੀ ਐਸ਼ੋਰੈਂਸ, ਫਾਰਮਾਕੋਗਨੋਸੀ, ਫਾਰਮੇਸੀ ਪ੍ਰੈਕਟਿਸ ਅਤੇ ਰੈਗੂਲੇਟਰੀ ਅਫੇਅਰਜ਼), ਫਾਰਮ.ਡੀ., ਫਾਰਮ.ਡੀ. (ਪੋਸਟ ਬੈਕਲੌਰੀਏਟ) ਦੇ ਨਾਲ-ਨਾਲ ਬੀ.ਏ., ਬੀ.ਕਾਮ., ਬੀ.ਸੀ.ਏ. ਅਤੇ ਬੀ.ਬੀ.ਏ. ਵਰਗੇ ਪ੍ਰੋਫੈਸ਼ਨਲ ਕੋਰਸਾਂ ਵਿਚ ਦਾਖਲੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਰੀ ਉਤਸ਼ਾਹ ਦਿਖਾਇਆ। ਕੌਂਸਲਿੰਗ ਵਿਚ ਦੇਸ਼ ਦੇ 22 ਰਾਜਾਂ ਤੋਂ ਆਏ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿਚ ਦਾਖਲੇ ਲਈ ਅਰਜ਼ੀਆਂ ਦਿੱਤੀਆਂ| ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਕਿਹਾ ਕਿ ਆਈ.ਐਸ.ਐਫ. ਗਰੁੱਪ ਆਫ ਕਾਲਜ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਕਾਦਮਿਕ ਅਤੇ ਰਿਸਰਚ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਹੋਸਟਲ ਵਿਚ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਏ.ਸੀ. ਅਤੇ ਨਾਨ-ਏ.ਸੀ. ਕਮਰਿਆਂ ਸਮੇਤ ਆਰਾਮਦਾਇਕ ਰਹਿਣ ਦੀ ਵਿਵਸਥਾ ਉਪਲਬਧ ਹੈ। ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਸੰਸਥਾ ’ਤੇ ਪ੍ਰਗਟ ਕੀਤੇ ਗਏ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਕਾਲਜ ਉੱਚ ਗੁਣਵੱਤਾ ਵਾਲੀ ਸਿੱਖਿਆ, ਰਿਸਰਚ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਹੋਕੇ ਵਿਖੇ ਭਾਜਪਾ ਦੀ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਪਰਿਵਾਰ ਪਾਰਟੀ ’ਚ ਸ਼ਾਮਿਲ ਕੇਂਦਰ ਦੀਆਂ ਸਕੀਮਾਂ ਦਾ ਲਾਭ... ਅਗਲੀ ਖ਼ਬਰ ਸੀਨੀਅਰ ਪ੍ਰੈੱਸ ਫੋਟੋਗ੍ਰਾਫਰ ਸਤੀਸ਼ ਸਾਹਨੀ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਅੰਤਿਮ ਵਿਦਾਇਗੀ
Ad Position 24
No active advertisement