05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਵਲੋਂ ਸਾਵਣ ਕਵੀ ਦਰਬਾਰ ਅਤੇ ਹਰਿਆਲੀ ਤੀਜ ਸਮਾਗਮ ਕਰਵਾਇਆ ਅਨਮੋਲ ਵੈੱਲਫੇਅਰ ਕਲੱਬ ਦੀ ਮਾਸਿਕ ਮੀਟਿੰਗ ਅੱਜ

ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ (ਪੰਜਾਬ) ਵਲੋਂ ਪੰਜਾਬੀ ਸਭਿਆਚਾਰ ਅਤੇ ਬੋਲੀ ਦੀ ਖ਼ੁਸ਼ਬੂ ਨੂੰ ਵਧਾਉਣ ਲਈ ਸਾਵਣ ਕਵੀ ਦਰਬਾਰ ਅਤੇ ਹਰਿਆਲੀ ਤੀਜ ਸਮਾਗਮ ਮੋਗਾ ਦੇ ਸੰਤੋਸ਼ ਸੇਠੀ ਹਾਲ (ਸ਼ਹੀਦੀ ਪਾਰਕ) ਵਿਖੇ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਹੈ ਜੀਵੇ ਪੰਜਾਬ, ਜੀਵੇ ਪੰਜਾਬੀ ਬੋਲੀ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣਾ ਅਤੇ ਪੰਜਾਬੀ ਸਭਿਆਚਾਰ ਦੇ ਨਾਲ-ਨਾਲ ਆਪਣੇ ਵਿਰਸੇ ਨੂੰ ਸੰਭਾਲਣਾ।

Ad Position 21
No active advertisement
ਹਰਪ੍ਰੀਤ ਸਿੰਘ। 05-08-2026
ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ (ਪੰਜਾਬ) ਵਲੋਂ ਪੰਜਾਬੀ ਸਭਿਆਚਾਰ ਅਤੇ ਬੋਲੀ ਦੀ ਖ਼ੁਸ਼ਬੂ ਨੂੰ ਵਧਾਉਣ ਲਈ ਸਾਵਣ ਕਵੀ ਦਰਬਾਰ ਅਤੇ ਹਰਿਆਲੀ ਤੀਜ ਸਮਾਗਮ ਮੋਗਾ ਦੇ ਸੰਤੋਸ਼ ਸੇਠੀ ਹਾਲ (ਸ਼ਹੀਦੀ ਪਾਰਕ) ਵਿਖੇ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਹੈ ਜੀਵੇ ਪੰਜਾਬ, ਜੀਵੇ ਪੰਜਾਬੀ ਬੋਲੀ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣਾ ਅਤੇ ਪੰਜਾਬੀ ਸਭਿਆਚਾਰ ਦੇ ਨਾਲ-ਨਾਲ ਆਪਣੇ ਵਿਰਸੇ ਨੂੰ ਸੰਭਾਲਣਾ। ਮੁੱਖ ਮਹਿਮਾਨ ਵਜੋਂ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਅਤੇ ਮੇਅਰ ਵਿਨੇਪਾਲ ਕੌਰ ਨੇ ਪਹੁੰਚ ਕੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਦੀਪਕ ਕੌੜਾ ਐਮ.ਡੀ. ਐਕਸਪਰਟ ਇਮੀਗ੍ਰੇਸ਼ਨ ਨੇ ਬੱਚਿਆਂ ਦੇ ਕਲਾ ਮੁਕਾਬਲੇ ਦੀ ਸ਼ਲਾਘਾ ਕੀਤੀ ਅਤੇ ਸਨਮਾਨ ਪੱਤਰ ਵੰਡਣ ਉਪਰੰਤ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹੋਏ ਸਭਾ ਵਲੋਂ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਅਤੇ ਕਲਾਕਾਰਾਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ, ਗਿੱਧਾ, ਲੋਕ ਗੀਤ, ਨੱਚਣ ਗਾਉਣ ਅਤੇ ਕਵੀ ਦਰਬਾਰ ਦਾ ਸੁੰਦਰ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੋਕ ਗਾਇਕਾ ਸੁਖਜੀਤ ਕੌਰ, ਕਰਨਜੀਤ ਕੌਰ ਸੈਣੀ ਨੂੰ ਜੱਜ ਦੀ ਭੂਮਿਕਾ ਨਿਭਾਉਣ ਲਈ ਸਭਾ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਮੋਗਾ, ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਕਿਸ਼ਨਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ, ਸਰਕਾਰੀ ਪ੍ਰਾਇਮਰੀ ਸਕੂਲ ਦੌਲੇਵਾਲਾ ਮਾਇਰ ਅਤੇ ਸੈਕਰਡ ਹਾਰਟ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਗਿੱਧਾ, ਲੋਕ ਗੀਤ ਅਤੇ ਲੋਕ ਬੋਲੀਆਂ, ਪੰਜਾਬੀ ਡਾਂਸ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਸਮਾਗਮ ਵਿਚ ਸਾਰੇ ਭਾਗੀਦਾਰ ਅਤੇ ਪਹੁੰਚੀਆਂ ਮੁਟਿਆਰਾਂ ਪੰਜਾਬੀ ਪਹਿਰਾਵੇ ਵਿਚ ਸਜ-ਧਜ ਕੇ ਆਈਆਂ, ਜਿਸ ਨਾਲ ਤੀਜ ਮੁਟਿਆਰ ਦਾ ਮਾਹੌਲ ਪੂਰੀ ਤਰ੍ਹਾਂ ਰੰਗੀਨ ਹੋ ਗਿਆ ਅਤੇ ਰੁਪਿੰਦਰ ਕੌਰ ਬਲਾਸੀ ਨੂੰ ਤੀਜ ਮੁਟਿਆਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲਾ ਦੀ ਪ੍ਰਬੰਧਕੀ ਟੀਮ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿਚ ਜੱਜਮੈਂਟ ਪੈਨਲ ਵਜੋਂ ਅੰਜਨਾ ਮੈਨਨ, ਨਰਿੰਦਰ ਕੌਰ ਸਿੱਧੂ, ਰੁਪਿੰਦਰ ਕੌਰ ਸ਼ਹਿਣਾ ਅਤੇ ਡਾ. ਵਰਿੰਦਰ ਕੌਰ ਨੇ ਅਹਿਮ ਭੂਮਿਕਾ ਨਿਭਾਈ ਅਤੇ ਐਕਸ਼ਨ ਕਮੇਟੀ ਟੀਮ ਜਸਪ੍ਰੀਤ ਕੌਰ ਬੱਬੂ, ਸੁਖਪਾਲ ਕੌਰ ਬਾਠ, ਰਜਿੰਦਰ ਰਾਣੀ, ਅਮਰਜੀਤ ਕੌਰ ਮੋਰਿੰਡਾ ਵਜੋਂ ਕਮਾਨ ਸਾਂਭੀ। ਕਿਰਨ ਲਤਾ, ਗੁਰਬਿੰਦਰ ਕੌਰ ਗਿੱਲ ਨੇ ਮਿਸਿਜ਼ ਤੀਜ ਮੁਟਿਆਰ ਸਮੇਂ ਜੱਜਮੈਂਟ ਦੀ ਭੂਮਿਕਾ ਨਿਭਾਈ। ਪੰਜਾਬ ਭਰ ਤੋਂ ਨਾਮਵਰ ਸ਼ਾਇਰ ਕੁੜੀਆਂ ਨੇ ਆਪਣੀਆਂ ਸਵੈ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲਿਆ। ਸਮਾਗਮ ਨੂੰ ਸਫਲ ਬਣਾਉਣ ਵਿਚ ਸਰਬਜੀਤ ਕੌਰ ਸੇਖੋਂ, ਗੁਰਲੀਨ ਕੌਰ ਗਿੱਲ, ਡਾ. ਨਿਰੂਪਮਾ ਅਗਰਵਾਲ, ਨੀਤੂ ਗੁਪਤਾ, ਪਵਨਦੀਪ ਕੌਰ ਗਿੱਲ, ਸੁਰਿੰਦਰਪਾਲ ਕੌਰ ਪੰਨੂ ਅਤੇ ਰੁਪਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ, ਮੀਤ ਪ੍ਰਧਾਨ ਪਰਮਿੰਦਰ ਕੌਰ ਅਤੇ ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ ਨੇ ਸਮਾਗਮ ਦੀ ਸ਼ੋਭਾ ਬਣੇ ਮਹਿਮਾਨਾਂ, ਸਰੋਤੇ, ਲੇਖਕ ਕੁੜੀਆਂ, ਅਧਿਆਪਕ ਮਾਪੇ ਵਰਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਭਾ ਅੱਗੇ ਤੋਂ ਵੀ ਉਪਰਾਲੇ ਜਾਰੀ ਰੱਖਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੇ 9 ਮੁਕੱਦਮੇ ਦਰਜ ਕਰਕੇ 13 ਦੋਸ਼ੀ ਕੀਤੇ ਗ੍ਰਿਫ਼ਤਾਰ-ਜ਼ਿਲ੍ਹਾ ਪੁਲਿਸ ਮੁ... ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਵਲੋਂ 7 ਅਗਸਤ ਦੀ ਚੰਡੀਗੜ੍ਹ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ...
Ad Position 24
No active advertisement