05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

7 ਦੀ ਚੰਡੀਗੜ੍ਹ ’ਚ ਹੋ ਰਹੀ ਮਹਾਂ ਰੈਲੀ ’ਚ ਮੁਲਾਜ਼ਮ ਵੱਢੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ-ਕੁਲਬੀਰ ਸਿੰਘ ਢਿੱਲੋਂ

ਮੋਗਾ, 4 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਹੈੱਡ ਆਫ਼ਿਸ ਡੇਰਾ ਬੱਸੀ ਦੀ ਮੀਟਿੰਗ ਰਵਿੰਦਰ ਲੂਥਰਾ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਢਿੱਲੋਂ ਮੋਗਾ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਕੀਤਾ ਜਾਂ ਰਿਹਾ ਮਤਰੇਈ ਮਾਂ ਵਾਲਾ ਸਲੂਕ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 05-08-2026
ਮੋਗਾ, 4 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਹੈੱਡ ਆਫ਼ਿਸ ਡੇਰਾ ਬੱਸੀ ਦੀ ਮੀਟਿੰਗ ਰਵਿੰਦਰ ਲੂਥਰਾ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਢਿੱਲੋਂ ਮੋਗਾ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਕੀਤਾ ਜਾਂ ਰਿਹਾ ਮਤਰੇਈ ਮਾਂ ਵਾਲਾ ਸਲੂਕ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ, ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 18 ਪ੍ਰਤੀਸ਼ਤ ਡੀ.ਏ. ਦਾ ਬਕਾਇਆ ਅਤੇ ਕਿਸ਼ਤਾਂ ਜਾਰੀ ਕਰਨਾ, 15 ਜੁਲਾਈ 2020 ਦਾ ਲੈਟਰ ਰੱਦ ਕਰਨਾ, ਏ.ਸੀ.ਪੀ. ਸਕੀਮ ਤੁਰੰਤ ਲਾਗੂ ਕਰਨਾ ਆਦਿ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਮੀਟਿੰਗ ਵਿਚ ਜਰਨੈਲ ਸਿੰਘ ਬਰਨਾਲਾ ਨੂੰ ਕਾਰਜਕਾਰੀ ਪ੍ਰਧਾਨ, ਰਵਿੰਦਰ ਲੂਥਰਾ ਮੁੱਖ ਸਲਾਹਕਾਰ, ਰਣਧੀਰ ਸਿੰਘ ਸੰਗਰੂਰ, ਮਨਦੀਪ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਅੰਮ੍ਰਿਤਸਰ, ਸੁਤੰਤਰ ਸਿੰਘ ਫ਼ਿਰੋਜ਼ਪੁਰ ਜਥੇਬੰਦਕ ਸਕੱਤਰ, ਸਤਿੰਦਰ ਸਿੰਘ ਸਹਾਇਕ ਪ੍ਰੈੱਸ ਸਕੱਤਰ, ਗੁਰਪ੍ਰੀਤ ਸਿੰਘ ਕਪੂਰਥਲਾ ਪ੍ਰਾਪੇਗੰਡਾ ਸਕੱਤਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਮਾਨਸਾ, ਰਮਨਜੀਤ ਭੁੱਲਰ, ਜਸਬੀਰ ਸਿੰਘ ਸ਼ੇਰਪੁਰ, ਮਨਦੀਪ ਸਿੰਘ ਬਰਨਾਲਾ ਕਮੇਟੀ ਮੈਂਬਰ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ 2027 ਦੀਆਂ ਤਿਆਰੀਆਂ ਲਈ ਪਾਰਟੀ ਦੀ ਏਕਤਾ ਤੇ ਜਥੇਬੰਦਕ ਮਜ਼ਬੂਤੀ ਲਈ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਵਲੋਂ ਮੀਟਿੰਗਾ... ਅਗਲੀ ਖ਼ਬਰ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਵਲੋਂ ਚੱਲ ਰਹੀ ਅਣਮਿਥੇ ਸਮੇਂ ਦੀ ਹੜਤਾਲ ਸਮਾਪਤ
Ad Position 24
No active advertisement