05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੇਵਾ ਮੁਕਤ ਐੱਸ.ਐੱਮ.ਓ. ਡਾ. ਸੰਜੇ ਪਵਾਰ ਦਾ ਕੀਤਾ ਵਿਸ਼ੇਸ਼ ਸਨਮਾਨ

ਨਿਹਾਲ ਸਿੰਘ ਵਾਲਾ, 4 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੀ. ਐਚ.

Ad Position 21
No active advertisement
ਅਜੀਤ ਡੈਸਕ 05-08-2026
ਨਿਹਾਲ ਸਿੰਘ ਵਾਲਾ, 4 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੀ.ਐਚ.ਸੀ. ਪੱਤੋ ਹੀਰਾ ਸਿੰਘ ਵਿਖੇ ਲੰਬੇ ਸਮੇਂ ਤੋਂ ਸਿਹਤ ਵਿਭਾਗ ‘ਚ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਣ ‘ਤੇ ਐਸ.ਐਮ.ਓ. ਡਾ. ਸੰਜੇ ਪਵਾਰ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲਈ ਲਈ ਰੱਖੀ ਗਈ ਵਿਦਾਇਗੀ ਪਾਰਟੀ ‘ਚ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਗੋਬਿੰਦ ਸਿੰਘ ਨੇ ਸ਼ਾਮਿਲ ਹੋ ਕੇ ਡਾ. ਸੰਜੇ ਪਵਾਰ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਇਕ ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਅਤੇ ਸਮਾਜ ਸੇਵੀ ਡਾਕਟਰ ਹਨ। ਜਿਨ੍ਹਾਂ ਨੇ ਸਿਹਤ ਵਿਭਾਗ ਬਹੁਤ ਹੀ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਂਦਿਆਂ ਲੋਕਾਂ ਨੂੰ ਚੰਗੀ ਜੀਵਨ ਸ਼ੈਲੀ ਅਪਣਾਉਣ ਦੀ ਸਿੱਖਿਆ ਦਿੱਤੀ ਅਤੇ ਆਪਣੇ ਡਾਕਟਰੀ ਪੇਸ਼ੇ ਦੇ ਫ਼ਰਜ਼ ਨੂੰ ਬਾਖ਼ੂਬੀ ਨਿਭਾਇਆ। ਉਨ੍ਹਾਂ ਕਿਹਾ ਕਿ ਡਾ. ਸੰਜੇ ਪਵਾਰ ਦਾ ਕੰਮ ਅਤੇ ਕੰਮ ਕਰਨ ਦਾ ਤਰੀਕਾ ਆਉਣ ਵਾਲੀ ਪੀੜੀ ਲਈ ਚਾਨਣ ਮੁਨਾਰਾ ਸਾਬਿਤ ਹੋਵੇਗਾ ਅਤੇ ਭਵਿੱਖ ਲਈ ਆਸ ਕਰਦੇ ਹਾਂ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਲੋਕਾਂ ਦੀ ਸੇਵਾ ਲਈ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਖਾਦਾਂ, ਰੇਹ ਸਪਰੇਅ ਦੀ ਕਾਲਾ ਬਾਜ਼ਾਰੀ ਨੂੰ ਸਰਕਾਰ ਰੋਕੇ-ਬੀ.ਕੇ.ਯੂ. ਖੋਸਾ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਹਰਭੁਪਿੰਦਰ ਸਿੰਘ ਲਾਡੀ ਨਾਲ ਦ...
Ad Position 24
No active advertisement