05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅੱਜ ਮੋਗਾ ’ਚ ਪਈ ਮੋਹਲੇਧਾਰ ਬਾਰਿਸ਼ ਨੇ ਖੋਲ੍ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਸਫ਼ਾਈ ਕਰਮਚਾਰੀਆਂ ਦੇ ਧਰਨੇ ਕਾਰਨ ਸਫ਼ਾਈ ਨਾ ਹੋਣ ਕਰ ਕੇ ਹਾਲਾਤ ਹੋਏ ਬਦ ਤੋਂ ਬਦਤਰ

ਧਰਮਕੋਟ, 4 ਅਗਸਤ (ਪਰਮਜੀਤ ਸਿੰਘ)-ਪਿੰਡ ਪੰਡੋਰੀ ਅਰਾਈਆਂ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਚਾਅ ਨਾਲ ਮਨਾਇਆ ਗਿਆ। ਪੰਜਾਬੀ ਵਿਰਾਸਤ ਨੂੰ ਸਮਰਪਿਤ ਇਹ ਰੰਗਾਰੰਗ ਪ੍ਰੋਗਰਾਮ ਪਿੰਡ ਦੇ ਨੌਜਵਾਨ ਸਰਪੰਚ ਅਮਨਦੀਪ ਸਿੰਘ ਅਮਨ ਪੰਡੋਰੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਪਿੰਡ ਦੀਆਂ ਧੀਆਂ, ਨੂੰਹਾਂ ਅਤੇ ਬਜ਼ੁਰਗ ਮਾਵਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ।

Ad Position 21
No active advertisement
ਗਿੱਧੇ ਦੀ ਧਮਾਲ ਪਾਉਣ ਵਾਲੀਆਂ ਧੀਆਂ ਦਾ ਹੋਇਆ ਵਿਸ਼ੇਸ਼ ਸਨਮਾਨ ਪੰਡੋਰੀ ਅਰਾਈਆਂ ਵਿਖੇ ਤੀਆਂ ਦੇ ਤਿਉਹਾਰ ਮੌਕੇ ਗਿੱਧਾ ਪਾਉਂਦੀਆਂ ਲੜਕੀਆਂ ਅਤੇ ਸਨਮਾਨਿਤ ਕਰਦੀਆਂ ਹੋਈਆਂ ਸ਼ਖ਼ਸੀਅਤਾਂ। ਪਿੰਡ ਪੰਡੋਰੀ ਅਰਾਈਆਂ ’ਚ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ 05-08-2026
ਧਰਮਕੋਟ, 4 ਅਗਸਤ (ਪਰਮਜੀਤ ਸਿੰਘ)-ਪਿੰਡ ਪੰਡੋਰੀ ਅਰਾਈਆਂ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਚਾਅ ਨਾਲ ਮਨਾਇਆ ਗਿਆ। ਪੰਜਾਬੀ ਵਿਰਾਸਤ ਨੂੰ ਸਮਰਪਿਤ ਇਹ ਰੰਗਾਰੰਗ ਪ੍ਰੋਗਰਾਮ ਪਿੰਡ ਦੇ ਨੌਜਵਾਨ ਸਰਪੰਚ ਅਮਨਦੀਪ ਸਿੰਘ ਅਮਨ ਪੰਡੋਰੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਪਿੰਡ ਦੀਆਂ ਧੀਆਂ, ਨੂੰਹਾਂ ਅਤੇ ਬਜ਼ੁਰਗ ਮਾਵਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ। ਪ੍ਰੋਗਰਾਮ ਦਾ ਮੁੱਖ ਆਕਰਸ਼ਨ ਪਿੰਡ ਦੀਆਂ ਲੜਕੀਆਂ ਵਲੋਂ ਪੇਸ਼ ਕੀਤਾ ਗਿਆ ਰੰਗਾਰੰਗ ਗਿੱਧਾ ਰਿਹਾ। ਰੰਗ-ਬਿਰੰਗੇ ਸੂਟਾਂ, ਫੁਲਕਾਰੀਆਂ ਅਤੇ ਪਰਾਂਦਿਆਂ ਨਾਲ ਸਜੀਆਂ-ਧਜੀਆਂ ਧੀਆਂ ਨੇ ਜਦੋਂ ਢੋਲਕੀ ਦੀ ਥਾਪ ‘ਤੇ ਬੋਲੀਆਂ ਪਾਈਆਂ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਗਿੱਧੇ ਦੀਆਂ ਬੋਲੀਆਂ ਰਾਹੀਂ ਧੀਆਂ ਨੇ ਜਿੱਥੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਉੱਥੇ ਹੀ ਪੰਜਾਬੀ ਸਭਿਆਚਾਰ ਦੀ ਅਮੀਰੀ ਅਤੇ ਸਾਉਣ ਦੀ ਮਸਤੀ ਦੀ ਵੀ ਖੂਬ ਝਲਕ ਪੇਸ਼ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰਪਾਲ ਕੌਰ, ਚੇਅਰਮੈਨ ਸਰਬਜੀਤ ਕੌਰ, ਜਸਵੀਰ ਕੌਰ ਮੋਗਾ ਅਤੇ ਮਨਦੀਪ ਕੌਰ ਖੰਭੇ ਨੇ ਪ੍ਰੋਗਰਾਮ ਵਿਚ ਚਾਰ-ਚੰਨ ਲਗਾਏ। ਦੋਹਾਂ ਆਗੂਆਂ ਨੇ ਗਿੱਧੇ ਵਿਚ ਧਮਾਲ ਪਾਉਣ ਵਾਲੀਆਂ ਅਤੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਹਰਿੰਦਰਪਾਲ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਔਰਤਾਂ ਦੀ ਇਕਜੁੱਟਤਾ, ਖ਼ੁਸ਼ੀ ਅਤੇ ਸਤਿਕਾਰ ਦਾ ਪ੍ਰਤੀਕ ਹੈ। ਮਨਦੀਪ ਕੌਰ ਖੰਬੇ ਨੇ ਕਿਹਾ ਕਿ ਧੀਆਂ ਨੂੰ ਮੰਚ ਦੇਣਾ ਹੀ ਅਸਲ ਵਿੱਚ ਔਰਤ ਸਸ਼ਕਤੀਕਰਨ ਹੈ ਅਤੇ ਅਜਿਹੇ ਮੇਲਿਆਂ ਨਾਲ ਧੀਆਂ ਅੰਦਰ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਸਰਪੰਚ ਅਮਨਦੀਪ ਸਿੰਘ ਅਮਨ ਪੰਡੋਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਪਿੰਡ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਸਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪਿੰਡ ਵਿਚ ਧੀਆਂ ਅਤੇ ਨੌਜਵਾਨਾਂ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੀ ਕਬੱਡੀ ਟੀਮ ਨੇ ਜ਼ੋਨ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਕਿੰਗਜ਼ਵੇਅ ਗਲੋਬਲ ਸਕੂਲ ਵਿਖੇ ਧਰਮਕੋਟ ਜ਼ੋਨ ਦੇ ਗਤਕਾ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ
Ad Position 24
No active advertisement