ਰੋਟਰੀ ਕਲੱਬ ਮੋਗਾ ਸਿਟੀ ਵਲੋਂ ਗਊਆਂ ਨੂੰ ਹਰਾ ਚਾਰਾ, ਤੂੜੀ ਅਤੇ ਸ਼ੱਕਰ ਪਾਈ
ਮੋਗਾ, 4 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ ਬਾਬਾ ਸਰਵਣ ਦਾਸ ਪਿੰਗਲਵਾੜਾ ਗਊਸ਼ਾਲਾ ਜ਼ੀਰਾ ਰੋਡ ਮੋਗਾ ਵਿਖੇ ਗਊਆਂ ਲਈ ਹਰਾ ਚਾਰਾ, ਤੂੜੀ ਅਤੇ ਸ਼ੱਕਰ ਪਾਈ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਗਊਸ਼ਾਲਾ ਪ੍ਰਬੰਧਕਾਂ ਵਲੋਂ ਬਿਮਾਰ ਅਤੇ ਜ਼ਖ਼ਮੀ ਗਊਆਂ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਮੋਗਾ, 4 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ ਬਾਬਾ ਸਰਵਣ ਦਾਸ ਪਿੰਗਲਵਾੜਾ ਗਊਸ਼ਾਲਾ ਜ਼ੀਰਾ ਰੋਡ ਮੋਗਾ ਵਿਖੇ ਗਊਆਂ ਲਈ ਹਰਾ ਚਾਰਾ, ਤੂੜੀ ਅਤੇ ਸ਼ੱਕਰ ਪਾਈ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਗਊਸ਼ਾਲਾ ਪ੍ਰਬੰਧਕਾਂ ਵਲੋਂ ਬਿਮਾਰ ਅਤੇ ਜ਼ਖ਼ਮੀ ਗਊਆਂ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕਲੱਬ ਦੇ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਕੈਸ਼ੀਅਰ ਵਿਨੋਦ ਗਰਗ ਨੇ ਕਿਹਾ ਕਿ ਗਊਸ਼ਾਲਾ ਵਿਚ ਜਾ ਕੇ ਗਊਆਂ ਦੀ ਸੇਵਾ ਕਰਨਾ ਪੁੰਨ ਦਾ ਕਾਰਜ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ 11 ਅਗਸਤ ਨੂੰ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤ ਰਹੇ ਕਾਂਵੜੀਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕੀਤਾ ਜਾਵੇਗਾ। ਇਸ ਮੌਕੇ ਕੇਵਲ ਬਾਂਸਲ, ਪ੍ਰਦੀਪ ਜਿੰਦਲ, ਪ੍ਰਵੇਸ਼ ਗੋਇਲ, ਸੰਜੇ ਗਰਗ, ਸੰਜੀਵ ਗੁਪਤਾ, ਮਨੂ ਜੈਨ, ਰਮੇਸ਼ ਸਿੰਗਲਾ, ਵਿਜਯੰਤ ਗੁਪਤਾ, ਪ੍ਰੇਮ ਜਿੰਦਲ ਸਮੇਤ ਗਊਸ਼ਾਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ।