05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਤਗਮੇ ਹਾਸਿਲ ਕਰਦੇ ਹੋਏ ਵਿਦਿਆਰਥੀ ਹਨ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ’ਚ ਓਲੰਪੀਅਡ 2025-26 ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਵੰਡੇ

ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਮੋਗਾ ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਐਸ. ਐਫ.

Ad Position 21
No active advertisement
ਅਜੀਤ ਡੈਸਕ 06-08-2026
ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਮੋਗਾ ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬ ਜੋ ਕਿ ਆਈ.ਸੀ.ਐਸ.ਸੀ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਅੱਜ ਓਲੰਪੀਅਡ 2025-26 ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲੇ ਅਲੱਗ-ਅਲੱਗ ਵਿਸ਼ਿਆਂ ਵਿਚ ਕਰਵਾਏ ਗਏ ਸਨ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਕੋਸ਼ਿਸ਼ ਨੇ ਵਿਦਿਆਰਥੀਆਂ ਨੂੰ ਅਜਿਹੇ ਰਾਸ਼ਟਰੀ ਸੰਸਥਾਵਾਂ ਦੁਆਰਾ ਚਲਾਏ ਗਏ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਰਟਨੇ ਦੀ ਆਦਤ ਤੋਂ ਦੂਰ ਕਰਕੇ ਕੁਝ ਮਜ਼ੇਦਾਰ ਤਰੀਕੇ ਦੇ ਨਾਲ ਸਿੱਖਣ ਦੇ ਲਈ ਇੱਕ ਚੁਨੌਤੀ ਬਣਦਾ ਹੈ। ਇਹ ਬੱਚਿਆਂ ਦੀ ਰਚਨਾਤਮਿਕ ਸ਼ਕਤੀ ਨੂੰ ਵਧਾਉਂਦਾ ਹੈ। ਇਸ ਲਈ ਉਨ੍ਹਾਂ ਨੂੰ ਰਟਨ ਦੀ ਬਜਾਏ ਸਿੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਪ੍ਰੀਖਿਆ ਸਕੂਲ ਦੇ ਸਿਲੇਬਸ ਨੂੰ ਗਹਿਰਾਈ ਨਾਲ ਸਮਝਣ ਦਾ ਇਕ ਬਿਹਤਰੀਨ ਤਰੀਕਾ ਹੈ ਇਸ ਕਰਕੇ ਸਾਨੂੰ ਵੱਧ ਚੜ ਕੇ ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਸੀ.ਐਮ. ਡੀ. ਅਭਿਸ਼ੇਕ ਜਿੰਦਲ , ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਗਤੀਵਿਧੀਆਂ ‘ਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਜੀਵਨ ਨੂੰ ਸਫਲ ਬਣਾ ਸਕਣ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਸਿਟੀ ਮੰਡਲ ਮੋਗਾ ਦੀ ਮਹੀਨਾਵਾਰ ਮੀਟਿੰਗ ’ਚ ਭਰਵੀਂ ਸ਼ਮੂਲੀਅਤ ਲਕਸ਼ਵੀਰ ਸਿੰਘ ਦੀ ਜ਼ਿਲ੍ਹਾ... ਅਗਲੀ ਖ਼ਬਰ ਪੰਜਾਬ ਟੀਮ ਦੇ ਖਿਡਾਰੀ ਰੋਇੰਗ ਚੈਂਪੀਅਨਸ਼ਿਪ ਲਈ ਕਲਕੱਤਾ ਰਵਾਨਾ ਮੈਕਰੋ ਗਲੋਬਲ ਨੂੰ ਆਈਲਟਸ, ਪੀ.ਟੀ.ਈ. ਤੇ ਸਟੱਡੀ ਵੀਜ਼ਾ...
Ad Position 24
No active advertisement