ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸਮਾਜ ਦੀ ਨਿਸ਼ਕਾਮ ਸੇਵਾ ਨੂੰ ਆਪਣਾ ਜੀਵਨ ਮੰਤਵ ਬਣਾਉਣ ਵਾਲੀਆਂ ਪ੍ਰਸਿੱਧ ਸਮਾਜ ਸੇਵਕਾਵਾਂ ਮੈਡਮ ਜੱਸ ਢਿੱਲੋਂ ਅਤੇ ਮੈਡਮ ਸੋਨਿਕਾ ਬੇਦੀ ਨੇ ਅੱਜ ਮੋਗਾ ਸਥਿਤ ‘ਅਜੀਤ’ ਦੇ ਉਪ ਦਫਤਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਾ ਦਫਤਰ ਦੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਗ
ਗੁਰੂ ਨਾਨਕ ਮੋਦੀਖਾਨਾ ਦੇ 270ਵੇਂ ਰਾਸ਼ਨ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ ਤੇ ਸੁਰੇਸ਼ ਅਰੋੜਾ| ਤਸਵੀਰ: ਹਰਜੀਤ ਸਿੰਘ
07 ਮੋਗਾ52 ਡਾਕ ਵਿਭਾਗ ਦੇ ਸੁਪਰਡੈਂਟ ਫਰੀਦਕੋਟ ਵਿਵੇਕ ਨਿਧੀ ਸਿੰਘ ਪਬਲਿਕ ਮਿਲਣੀ ਦੌਰਾਨ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ| ਨਾਲ ਹਨ ਪੋਸਟ ਮਾਸਟਰ ਪ੍ਰਸ਼ੋਤਮ ਮਿੱਤਲ ਤੇ ਹੋਰ| ਤਸਵੀਰ: ਅਸ਼ੋਕ ਬਾਂਸਲ
ਐਸ.ਡੀ. ਮਾਡਲ ਸਕੂਲ ਗਾਂਧੀ ਰੋਡ ਮੋਗਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਸਕੂਲ ਦੇ ਮੈਨੇਜਰ ਵਿਜੇ ਸਿੰਗਲਾ, ਕਾਰਜਕਾਰੀ ਪ੍ਰਿੰਸੀਪਲ ਅਦਿਤੀ ਨਾਰੰਗ ਤੇ ਹਾਜ਼ਰ ਵਿਦਿਆਰਥਣਾਂ। ਤਸਵੀਰ : ਅਸ਼ੋਕ ਬਾਂਸਲ
08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸਮਾਜ ਦੀ ਨਿਸ਼ਕਾਮ ਸੇਵਾ ਨੂੰ ਆਪਣਾ ਜੀਵਨ ਮੰਤਵ ਬਣਾਉਣ ਵਾਲੀਆਂ ਪ੍ਰਸਿੱਧ ਸਮਾਜ ਸੇਵਕਾਵਾਂ ਮੈਡਮ ਜੱਸ ਢਿੱਲੋਂ ਅਤੇ ਮੈਡਮ ਸੋਨਿਕਾ ਬੇਦੀ ਨੇ ਅੱਜ ਮੋਗਾ ਸਥਿਤ ‘ਅਜੀਤ’ ਦੇ ਉਪ ਦਫਤਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਾ ਦਫਤਰ ਦੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਦੋਵਾਂ ਸਮਾਜ ਸੇਵਕਾਵਾਂ ਨੇ ਦਫਤਰ ਦੇ ਮਾਹੌਲ, ਪਿਆਰ, ਸਤਿਕਾਰ ਅਤੇ ਅਪਣੱਤ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ‘ਅਜੀਤ’ ਪਰਿਵਾਰ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ ਰਸਮੀ ਨਹੀਂ ਸਗੋਂ ਪਰਿਵਾਰਕ ਸਾਂਝ ਵਰਗਾ ਹੈ। ਮੈਡਮ ਜੱਸ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ‘ਅਜੀਤ’ ਦੇ ਮੋਗਾ ਦਫਤਰ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਵਲੋਂ ਹਮੇਸ਼ਾ ਖੁੱਲ੍ਹੇ ਦਿਲ ਨਾਲ ਹਰ ਆਉਣ ਵਾਲੇ ਦਾ ਸਵਾਗਤ ਕੀਤਾ ਜਾਂਦਾ ਹੈ। ਇਹੋ ਜਿਹੀ ਅਪਣੱਤ ਅਤੇ ਸਤਿਕਾਰ ਕਿਸੇ ਵੀ ਸੰਸਥਾ ਦੀ ਅਸਲ ਪਹਿਚਾਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਜ਼ਤ, ਪਿਆਰ ਅਤੇ ਮਾਣ-ਸਨਮਾਨ ਮਿਲੇ ਉੱਥੇ ਵਾਰ-ਵਾਰ ਜਾਣ ਨੂੰ ਦਿਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਅਦਾਰਾ ‘ਅਜੀਤ’ ਦੀਆਂ ਸਮਾਜਿਕ ਅਤੇ ਪੱਤਰਕਾਰੀ ਗਤੀਵਿਧੀਆਂ ਨੂੰ ਲਗਾਤਾਰ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਦੇਖਦੇ ਰਹਿੰਦੇ ਹਨ। ‘ਅਜੀਤ’ ਦੀ ਟੀਮ ਲੋਕਾਂ ਨਾਲ ਬਹੁਤ ਹੀ ਸਨੇਹੀ ਅਤੇ ਨਿਮਰਤਾ ਭਰੇ ਢੰਗ ਨਾਲ ਪੇਸ਼ ਆਉਂਦੀ ਹੈ ਜੋ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿਚ ਵਿਸ਼ਵਾਸ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਮੈਡਮ ਜੱਸ ਢਿੱਲੋਂ ਨੇ ਅਦਾਰਾ ‘ਅਜੀਤ’ ਦੇ ਸੰਸਥਾਪਕ ਡਾ. ਸਾਧੂ ਸਿੰਘ ਹਮਦਰਦ ਨੂੰ ਸ਼ਰਧਾ ਨਾਲ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਥਾਪਿਤ ਇਹ ਅਦਾਰਾ ਸਿਰਫ ਖਬਰਾਂ ਤੱਕ ਸੀਮਤ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੇ ਅਨੇਕਾਂ ਪਰਿਵਾਰਾਂ ਨੂੰ ਰੋਜ਼ਗਾਰ ਦੇ ਕੇ ਸਮਾਜ ਲਈ ਵੱਡਾ ਯੋਗਦਾਨ ਪਾਇਆ ਹੈ। ਨਾਲ ਹੀ ਉਨ੍ਹਾਂ ਮੌਜੂਦਾ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਸਮਾਜ ਹਿਤ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਜੱਸ ਢਿੱਲੋਂ ਨੇ ਕਿਹਾ ਕਿ ਸਮਾਜ ਸੇਵੀ ਹੋਣ ਦੇ ਨਾਤੇ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਇਹ ਹੈ ਕਿ ਸਮਾਜ ਵਿਚ ਚੰਗੇ ਕੰਮ ਕਰਨ ਵਾਲੇ ਲੋਕਾਂ ਦਾ ਹੌਸਲਾ ਵਧਾਇਆ ਜਾਵੇ ਅਤੇ ਮਨੁੱਖਤਾ ਦੀ ਭਲਾਈ ਲਈ ਜਿੰਨਾਂ ਵੀ ਸੰਭਵ ਹੋ ਸਕੇ ਆਪਣਾ ਯੋਗਦਾਨ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮੈਡਮ ਸੋਨਿਕਾ ਬੇਦੀ ਵੀ ਲੰਬੇ ਸਮੇਂ ਤੋਂ ਵੱਖ-ਵੱਖ ਸਮਾਜਿਕ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 20 ਅਗਸਤ ਦਿਨ ਵੀਰਵਾਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ‘ਅਜੀਤ’ ਦਫਤਰ ਮੋਗਾ ਵਲੋਂ ਤੀਜੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਗਾਏ ਗਏ ਦੋਵੇਂ ਖੂਨਦਾਨ ਕੈਂਪ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਬਹੁਤ ਹੀ ਸਫਲ ਰਹੇ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਮਨੁੱਖੀ ਸੇਵਾ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਆਪਣੇ ਜਨਮ ਦਿਨਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਨੂੰ ਵੀ ਸਮਾਜ ਭਲਾਈ ਨਾਲ ਜੋੜਨ। ਮੈਡਮ ਜੱਸ ਢਿੱਲੋਂ ਨੇ ਕਿਹਾ ਕਿ ਖੂਨ ਇਕ ਅਜਿਹਾ ਅਨਮੋਲ ਤਰਲ ਪਦਾਰਥ ਹੈ ਜਿਸ ਦਾ ਕੋਈ ਵੀ ਬਦਲ ਅੱਜ ਤੱਕ ਵਿਗਿਆਨ ਤਿਆਰ ਨਹੀਂ ਕਰ ਸਕਿਆ। ਇਸ ਲਈ ਖੂਨਦਾਨ ਹੀ ਇਕੋ-ਇਕ ਸਾਧਨ ਹੈ ਜਿਸ ਰਾਹੀਂ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਖੂਨਦਾਨੀ ਦਾ ਦਿੱਤਾ ਖੂਨ ਤਿੰਨ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਸਹਾਇਕ ਬਣ ਸਕਦਾ ਹੈ। ਉਹ ਖੁਦ ਵੀ ਨਿਯਮਿਤ ਖੂਨਦਾਨ ਕਰਦੇ ਰਹਿੰਦੇ ਹਨ ਅਤੇ ਇਸ ਤੋਂ ਮਿਲਣ ਵਾਲੀ ਆਤਮਿਕ ਸੰਤੁਸ਼ਟੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋਵੇਂ ਖੂਨਦਾਨ ਕੈਂਪਾਂ ਵਿਚ ਵੀ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਅਤੇ ਇਸ ਵਾਰ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਮਨੁੱਖਤਾ ਭਰੇ ਕਾਰਜ ਵਿਚ ਸ਼ਾਮਿਲ ਹੋਣਗੇ। ਅੰਤ ਵਿਚ ਉਨ੍ਹਾਂ ਅਦਾਰਾ ‘ਅਜੀਤ’ ਦੇ ਸਮੂਹ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਮਨੁੱਖਤਾ, ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।