ਆਂਗਣਵਾੜੀ ਵਰਕਰਾਂ ਨਾਲ ਪੌਸ਼ਟਿਕ ਲੱਡੂ ਵੰਡਣ ਦੇ ਨਾਂਅ ’ਤੇ ਹੋ ਰਹੀ ਹੈ ਆਰਥਿਕ ਲੁੱਟ-ਗੁਰਚਰਨ ਕੌਰ ਮੋਗਾ, ਬਲਵਿੰਦਰ ਖੋਸਾ
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਕਮਜ਼ੋਰ ਬੱਚਿਆਂ ਨੂੰ ਪੌਸ਼ਟਿਕ ਆਹਰ ਦੇਣਾ ਚੰਗੀ ਗੱਲ ਹੈ। ਪਰ ਆਂਗਣਵਾੜੀ ਵਰਕਰਾਂ ਨੂੰ 80, 90 ਰੁਪਏ ਖ਼ਰਚ ਕਰਕੇ ਲੱਡੂ ਲਿਆਉਣੇ ਔਖੇ ਹਨ।
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਕਮਜ਼ੋਰ ਬੱਚਿਆਂ ਨੂੰ ਪੌਸ਼ਟਿਕ ਆਹਰ ਦੇਣਾ ਚੰਗੀ ਗੱਲ ਹੈ। ਪਰ ਆਂਗਣਵਾੜੀ ਵਰਕਰਾਂ ਨੂੰ 80, 90 ਰੁਪਏ ਖ਼ਰਚ ਕਰਕੇ ਲੱਡੂ ਲਿਆਉਣੇ ਔਖੇ ਹਨ। ਕਿਉਂਕਿ ਆਂਗਣਵਾੜੀ ਵਰਕਰਾਂ ਨੂੰ ਨਿਗੂਣਾ ਜਿਹਾ ਮਾਣ ਭੱਤਾ ਮਿਲਦਾ ਹੈ। ਇਸ ਨਿਯਮ ਨੂੰ ਲਾਗੂ ਕਰਨ ਵਾਲਿਆਂ ਨੇ ਸੋਚਿਆ ਨਹੀਂ ਕਿ ਹਰ ਇਕ ਆਂਗਣਵਾੜੀ ਵਰਕਰ ਨੂੰ ਰੋਜ਼ਾ ਨਾ ਇਕ ਲੱਡੂ ਲੈ ਕੇ ਆਉਣਾ ਕਿੰਨਾ ਔਖਾ ਹੈ, ਜਦੋਂ ਕੇ ਆਂਗਣਵਾੜੀ ਸੈਂਟਰਾਂ ਵਿਚ ਪਹਿਲਾਂ ਫੀਡ ਆ ਰਹੀ ਹੈ। ਉਸੇ ਤਰ੍ਹਾਂ ਇਹ ਪੌਸ਼ਟਿਕ ਆਹਰ ਆਂਗਣਵਾੜੀ ਸੈਂਟਰ ਵਿਚ ਪਿੰਡ-ਪਿੰਡ ਪਹੁੰਚਾਇਆ ਜਾਵੇ ਇਕ ਲੱਡੂ ਨੂੰ ਲੈ ਕੇ ਆਉਣਾ ਹਾਸੋਹੀਣੀ ਗੱਲ ਹੈ। ਇਸ ਤਰ੍ਹਾਂ ਦੀ ਡਿਊਟੀ ਦਾ ਜਥੇਬੰਦੀ ਪੁਰਜੋਰ ਵਿਰੋਧ ਕਰਦੀ ਹੈ। ਇਹ ਜ਼ਿੰਮੇਵਾਰੀ ਮਹਿਕਮੇ ਦੀ ਹੈ।