08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਿਹਾਲ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨੱਥੂਵਾਲਾ ਗਰਬੀ, 7 ਅਗਸਤ (ਨਵਦੀਪ ਸਿੰਘ)-ਵਿਦੇਸ਼ ਤੋਂ ਪੰਜਾਬ ਪਰਤਣ ਉਪਰੰਤ ਗੁਰਮਤਿ ਰਾਗੀ ਗ੍ਰੰਥੀ ਸਭਾ ਵਲੋਂ ਪ੍ਰਸਿੱਧ ਰਾਗੀ ਭਾਈ ਬਲਰਾਜ ਸਿੰਘ ਲਧਾਈ ਕੇ ਦਾ ਸਿਰੋਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗ੍ਰੰਥੀ ਸਭਾ ਦੇ ਸਰਕਲ ਪ੍ਰਧਾਨ ਭਾਈ ਜੋਗਿੰਦਰ ਸਿੰਘ ਰੋਡੇ ਅਤੇ ਹੋਰ ਗ੍ਰੰਥੀ ਸਿੰਘਾਂ ਨੇ ਇਹ ਸਨਮਾਨ ਭੇਟ ਕਰਦਿਆਂ ਭਾਈ ਬਲਰਾਜ ਸਿੰਘ ਦੀਆਂ ਧਾਰਮਿਕ ਸੇਵਾਵਾਂ ਅਤੇ ਪੰਥ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ।

Ad Position 21
No active advertisement
ਗੁਰਦੁਆਰਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਿਹਾਲ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਮਨਾਏ ਗਏ ਪ੍ਰਕਾਸ਼ ਦਿਹਾੜੇ ਮੌਕੇ ਕੀਰਤਨ ਕਰਦਾ ਹੋਇਆ ਰਾਗੀ ਜਥਾ ਤੇ ਹਾਜ਼ਰ ਸੰਗਤਾਂ। ਤਸਵੀਰ : ਸੁਖਦੇਵ ਸਿੰਘ ਖ਼ਾਲਸਾ ਭਾਈ ਬਲਰਾਜ ਸਿੰਘ ਨੂੰ ਸਿਰੋਪਾਓ ਭੇਟ ਕਰਦੇ ਹੋਏ ਭਾਈ ਜੋਗਿੰਦਰ ਸਿੰਘ ਰੋਡੇ ਅਤੇ ਹੋਰ ਗ੍ਰੰਥੀ ਸਿੰਘ। ਤਸਵੀਰ : ਨਵਦੀਪ ਸਿੰਘ 08-08-2026
ਨੱਥੂਵਾਲਾ ਗਰਬੀ, 7 ਅਗਸਤ (ਨਵਦੀਪ ਸਿੰਘ)-ਵਿਦੇਸ਼ ਤੋਂ ਪੰਜਾਬ ਪਰਤਣ ਉਪਰੰਤ ਗੁਰਮਤਿ ਰਾਗੀ ਗ੍ਰੰਥੀ ਸਭਾ ਵਲੋਂ ਪ੍ਰਸਿੱਧ ਰਾਗੀ ਭਾਈ ਬਲਰਾਜ ਸਿੰਘ ਲਧਾਈ ਕੇ ਦਾ ਸਿਰੋਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗ੍ਰੰਥੀ ਸਭਾ ਦੇ ਸਰਕਲ ਪ੍ਰਧਾਨ ਭਾਈ ਜੋਗਿੰਦਰ ਸਿੰਘ ਰੋਡੇ ਅਤੇ ਹੋਰ ਗ੍ਰੰਥੀ ਸਿੰਘਾਂ ਨੇ ਇਹ ਸਨਮਾਨ ਭੇਟ ਕਰਦਿਆਂ ਭਾਈ ਬਲਰਾਜ ਸਿੰਘ ਦੀਆਂ ਧਾਰਮਿਕ ਸੇਵਾਵਾਂ ਅਤੇ ਪੰਥ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬਲਰਾਜ ਸਿੰਘ ਲਧਾਈ ਕੇ ਨੇ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦੇ ਹੋਏ ਵੀ ਗੁਰਮਤਿ ਰਾਗੀ ਗ੍ਰੰਥੀ ਸਭਾ ਨਾਲ ਜੁੜੇ ਰਹੇ ਹਨ। ਉਨ੍ਹਾਂ ਕਿਹਾ ਕਿ ਸਭਾ ਵਲੋਂ ਜਦੋਂ ਵੀ ਕਿਸੇ ਧਾਰਮਿਕ ਸਮਾਗਮ ਜਾਂ ਕਿਸੇ ਗ੍ਰੰਥੀ ਸਿੰਘ ਦੀ ਸਹਾਇਤਾ ਲਈ ਸੱਦਾ ਦਿੱਤਾ ਜਾਂਦਾ ਹੈ, ਉਹ ਆਪਣਾ ਬਣਦਾ ਸਹਿਯੋਗ ਦੇਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਇਸ ਸਨਮਾਨ ਲਈ ਗੁਰਮਤਿ ਰਾਗੀ ਗ੍ਰੰਥੀ ਸਭਾ ਦੇ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ, ਸਰਕਲ ਪ੍ਰਧਾਨ ਭਾਈ ਜੋਗਿੰਦਰ ਸਿੰਘ ਰੋਡੇ ਅਤੇ ਸਮੂਹ ਗ੍ਰੰਥੀ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਈ ਸੁਖਪਾਲ ਸਿੰਘ ਵੱਡਾ ਘਰ, ਸਰਕਲ ਪ੍ਰਧਾਨ ਭਾਈ ਜੋਗਿੰਦਰ ਸਿੰਘ ਰੋਡੇ, ਪ੍ਰੈੱਸ ਸਕੱਤਰ ਭਾਈ ਹਰਨੇਕ ਸਿੰਘ ਸਾਫ਼ੂਵਾਲਾ, ਮੁੱਖ ਸਲਾਹਕਾਰ ਭਾਈ ਜਸਵਿੰਦਰ ਸਿੰਘ ਭਾਗਥਲਾ, ਸਕੱਤਰ ਭਾਈ ਸਤਨਾਮ ਸਿੰਘ ਰੋਡੇ, ਚੇਅਰਮੈਨ ਭਾਈ ਬਲਜੀਤ ਸਿੰਘ ਮੌੜ, ਸਹਾਇਕ ਚੇਅਰਮੈਨ ਭਾਈ ਜਗਸੀਰ ਸਿੰਘ ਚੌਧਰੀ ਵਾਲਾ, ਭਾਈ ਬੇਅੰਤ ਸਿੰਘ ਡਰੋਲੀ ਭਾਈ, ਭਾਈ ਪ੍ਰੇਮ ਸਿੰਘ ਚੋਟੀਆਂ ਸਮੇਤ ਹੋਰ ਗ੍ਰੰਥੀ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨਾਲ ਪੌਸ਼ਟਿਕ ਲੱਡੂ ਵੰਡਣ ਦੇ ਨਾਂਅ ’ਤੇ ਹੋ ਰਹੀ ਹੈ ਆਰਥਿਕ ਲੁੱਟ-ਗੁਰਚਰਨ ਕੌਰ ਮੋਗਾ, ਬਲਵਿੰਦਰ ਖੋਸਾ ਅਗਲੀ ਖ਼ਬਰ ਡਾਕਖਾਨੇ ਦੇ ਉੱਚ ਅਧਿਕਾਰੀ ਨੇ ਕੀਤੀ ਪਬਲਿਕ ਮੀਟਿੰਗ
Ad Position 24