08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪਿੰਡ ਰਾਜੇਆਣਾ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਿਸ਼ਾਲ ਮੀਟਿੰਗ

ਬਾਘਾ ਪੁਰਾਣਾ, 8 ਅਗਸਤ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਸ਼ਾਲ ਮੀਟਿੰਗ ਮਿੱਤਲ ਪੈਲੇਸ ਪਿੰਡ ਰਾਜੇਆਣਾ ਵਿਖੇ ਹੋਈ| ਜਿਸ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ’ਤੇ ਪਹੁੰਚੇ| ਉਨ੍ਹਾਂ ਦਾ ਸਵਾਗਤ ਹਲਕੇ ਤੋਂ ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨ ਵਰਗ ਨੇ ਜੈਕਾਰੇ ਲਾ ਕੇ ਕੀਤਾ| ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ’ਚ ਸੀਨੀਅਰ ਆਗੂ ਜਗਤਾਰ ਸਿੰਘ ਰਾਜੇਆਣਾ, ਸੀਨੀਅਰ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਬਲਤੇਜ ਸਿੰਘ ਲੰਗੇਆਣਾ, ਬਲਦੇਵ ਸਿੰਘ ਮਾਣੂੰਕੇ, ਗੁਰਵਿੰਦਰ ਸਿੰਘ ਸਰਪੰਚ ਨਵੇਂ ਰੋਡੇ, ਬਲਜੀਤ ਸਿੰਘ ਮੰਗੇਵਾਲਾ, ਸੁਖਦੀਪ ਸਿੰਘ ਰੋਡੇ, ਇੰਦਰਜੀਤ ਸਿੰਘ ਲੰਗੇਆਣਾ, ਜਗਜੀਤ ਸਿੰਘ ਮੰਡੀਰਾਂ, ਜਗਮੇਲ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਰੋਡੇ ਆਦਿ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋਏ| ਇਸ ਮੌਕੇ ਸ਼ਾਮਿਲ ਹੋਏ ਆਗੂਆਂ ਨੂੰ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਪਾਰਟੀ ਹੈ ਜੋ ਪੰਜਾਬ ਦੇ ਅਸਲੀ ਵਾਰਿਸ ਹੋਣ ਦੀ ਗਵਾਹੀ ਦਿੰਦੀ ਹੈ| ਇਸ ਮੌਕੇ ਉਕਤ ਆਗੂਆਂ ਨੇ ਹਲਕੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਸਮੇਂ ਪੰਜਾਬ ਦੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਮਾਰਨ ਲਈ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਜ਼ੰੁਮੇਵਾਰ ਸੀ ਉਥੇ ਉਸ ਤੋਂ ਵੱਡਾ ਗੁਨਾਹ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀ ਸਰਕਾਰ ਦਾ ਵੀ ਹੈ ਜਿਸ ਨੇ ਆਪਣੇ ਲੰਬੇ ਕਾਰਜ ਕਾਲ ਸਮੇਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਦਿਵਾਇਆ ਅਤੇ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ| ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਸਮੇਂ ਬਦਲਾਅ ਲਈ ਰਿਕਾਰਡ ਤੋੜ ਵੋਟਾਂ ਪਾਈਆਂ ਪਰ ਪੰਜਾਬ ਦੀਆਂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ| ਇਸ ਸਮੇਂ ਉਨ੍ਹਾਂ 2027 ਦੀਆਂ ਚੋਣਾਂ ਲਈ ਨੌਜਵਾਨ ਵਰਗ ਨੂੰ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ| ਉਨ੍ਹਾਂ ਲੋਕਾਂ ਦੇ ਵੱਡੇ ਇਕੱਠ ’ਚ ਹਲਕਾ ਬਾਘਾ ਪੁਰਾਣਾ ਲਈ ਪਿੰਡ ਰਾਊਕੇ ਤੋਂ ਸ਼ਹੀਦ ਪਰਿਵਾਰ ਦੇ ਨੌਜਵਾਨ ਕੁਲਵੰਤ ਸਿੰਘ ਰਾਊਕੇ ਲਈ ਸਹਿਮਤੀ ਲੈਂਦੇ ਹੋਏ 2027 ਦੀਆਂ ਚੋਣਾਂ ’ਚ ਵੱਡਾ ਬਹੁਮਤ ਲੈਣ ਦਾ ਵਚਨ ਲਿਆ| ਇਸ ਸਮੇਂ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ, ਆਪਸੀ ਸਾਂਝ ਬਣਾਉਣ ਅਤੇ 2027 ਦੀਆਂ ਚੋਣਾਂ ਲਈ ਘਰ-ਘਰ ਪਹੁੰਚ ਬਣਾ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਵੋਟਾਂ ਪਵਾਉਣ ਦੀ ਅਪੀਲ ਕੀਤੀ| ਇਸ ਸਮੇਂ ਮਨਦੀਪ ਸਿੰਘ ਸਿੱਧੂ, ਬਾਬੂ ਸਿੰਘ ਬਰਾੜ, ਬਲਦੇਵ ਸਿੰਘ ਡੋਡ, ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਅਮਰਜੀਤ ਸਿੰਘ ਲੰਢੇਕੇ, ਬਲਦੇਵ ਸਿੰਘ ਮਾਣੂੰਕੇ, ਬਲਤੇਜ ਸਿੰਘ ਲੰਗੇਆਣਾ, ਦਲੇਰ ਸਿੰਘ ਡੋਡ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ ਆਦਿ ਨੇ ਵੀ ਸੰਬੋਧਨ ਕਰਦਿਆਂ ਨੌਜਵਾਨ ਵਰਗ ਨੂੰ 2027 ਦੀਆਂ ਚੋਣਾਂ ਵਿਚ ਨਵਾਂ ਇਤਿਹਾਸ ਸਿਰਜਣ ਲਈ ਹੁਣੇ ਤੋਂ ਕਮਰਕੱਸੇ ਕਰਨ ਲਈ ਕਿਹਾ| ਇਸ ਮੌਕੇ ਬਲਜੀਤ ਸਿੰਘ ਮੰਗੇਵਾਲਾ, ਮਹਾਂ ਸਿੰਘ ਰਾਊਕੇ, ਮਨਪ੍ਰੀਤ ਸਿੰਘ ਭੋਲੂਵਾਲਾ, ਕੁਲਵੀਤ ਸਿੰਘ ਮੱਤਾ, ਸੁਖਦੀਪ ਸਿੰਘ ਰੋਡੇ, ਇੰਦਰਜੀਤ ਸਿੰਘ ਲੰਗੇਆਣਾ, ਜਗਜੀਤ ਸਿੰਘ ਮੰਡੀਰਾਂ, ਜਗਮੇਲ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਰੋਡੇ, ਗੁਰਪ੍ਰੀਤ ਸਿੰਘ ਰਾਜੇਆਣਾ, ਬਲਜੀਤ ਸਿੰਘ, ਜਗਮੇਲ ਸਿੰਘ ਗੋਰਾ, ਦਵਿੰਦਰ ਸਿੰਘ, ਕਾਕਾ ਸਿੰਘ ਬਰਾੜ, ਜਗਸੀਰ ਸਿੰਘ ਰਾਊਕੇ, ਜਗਵਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਬੰਬੀਹਾ, ਨਿਰਮਲ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ ਮਾਣੂੰਕੇ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਭਲੂਰ, ਡਾ. ਜਗਜੀਤ ਸਿੰਘ, ਹਰਪ੍ਰੀਤ ਸਿੰਘ ਸਮਰਾ ਆਦਿ ਹਲਕੇ ਦੇ ਵੱਡੀ ਗਿਣਤੀ ’ਚ ਲੋਕ ਅਤੇ ਨੌਜਵਾਨ ਵਰਗ ਹਾਜ਼ਰ ਸੀ|

Ad Position 21
No active advertisement
ਪਿੰਡ ਰਾਜੇਆਣਾ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਪੂ ਤਰਸੇਮ ਸਿੰਘ, ਸਰਬਜੀਤ ਸਿੰਘ ਖ਼ਲਸਾ, ਮਨਪ੍ਰੀਤ ਸਿੰਘ ਇਯਾਲੀ| ਤਸਵੀਰਾਂ: ਗੁਰਮੀਤ ਸਿੰਘ ਮਾਣੂੰਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਪਿੰਡ ਰਾਜੇਆਣਾ ਵਿਖੇ ਹੋਈ ਵਿਸ਼ਾਲ ਮੀਟਿੰਗ ਸਮੇਂ ਸਟੇਜ ’ਤੇ ਬਿਰਾਜਮਾਨ ਸਰਬਜੀਤ ਸਿੰਘ ਖਾਲਸਾ, ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਤੇ ਹੋਰ| ਤਸਵੀਰ: ਗੁਰਮੀਤ ਸਿੰਘ ਮਾਣੂੰਕੇ 09-08-2026
ਬਾਘਾ ਪੁਰਾਣਾ, 8 ਅਗਸਤ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਸ਼ਾਲ ਮੀਟਿੰਗ ਮਿੱਤਲ ਪੈਲੇਸ ਪਿੰਡ ਰਾਜੇਆਣਾ ਵਿਖੇ ਹੋਈ| ਜਿਸ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ’ਤੇ ਪਹੁੰਚੇ| ਉਨ੍ਹਾਂ ਦਾ ਸਵਾਗਤ ਹਲਕੇ ਤੋਂ ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨ ਵਰਗ ਨੇ ਜੈਕਾਰੇ ਲਾ ਕੇ ਕੀਤਾ| ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ’ਚ ਸੀਨੀਅਰ ਆਗੂ ਜਗਤਾਰ ਸਿੰਘ ਰਾਜੇਆਣਾ, ਸੀਨੀਅਰ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਬਲਤੇਜ ਸਿੰਘ ਲੰਗੇਆਣਾ, ਬਲਦੇਵ ਸਿੰਘ ਮਾਣੂੰਕੇ, ਗੁਰਵਿੰਦਰ ਸਿੰਘ ਸਰਪੰਚ ਨਵੇਂ ਰੋਡੇ, ਬਲਜੀਤ ਸਿੰਘ ਮੰਗੇਵਾਲਾ, ਸੁਖਦੀਪ ਸਿੰਘ ਰੋਡੇ, ਇੰਦਰਜੀਤ ਸਿੰਘ ਲੰਗੇਆਣਾ, ਜਗਜੀਤ ਸਿੰਘ ਮੰਡੀਰਾਂ, ਜਗਮੇਲ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਰੋਡੇ ਆਦਿ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋਏ| ਇਸ ਮੌਕੇ ਸ਼ਾਮਿਲ ਹੋਏ ਆਗੂਆਂ ਨੂੰ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਪਾਰਟੀ ਹੈ ਜੋ ਪੰਜਾਬ ਦੇ ਅਸਲੀ ਵਾਰਿਸ ਹੋਣ ਦੀ ਗਵਾਹੀ ਦਿੰਦੀ ਹੈ| ਇਸ ਮੌਕੇ ਉਕਤ ਆਗੂਆਂ ਨੇ ਹਲਕੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਸਮੇਂ ਪੰਜਾਬ ਦੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਮਾਰਨ ਲਈ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਜ਼ੰੁਮੇਵਾਰ ਸੀ ਉਥੇ ਉਸ ਤੋਂ ਵੱਡਾ ਗੁਨਾਹ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀ ਸਰਕਾਰ ਦਾ ਵੀ ਹੈ ਜਿਸ ਨੇ ਆਪਣੇ ਲੰਬੇ ਕਾਰਜ ਕਾਲ ਸਮੇਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਦਿਵਾਇਆ ਅਤੇ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ| ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਸਮੇਂ ਬਦਲਾਅ ਲਈ ਰਿਕਾਰਡ ਤੋੜ ਵੋਟਾਂ ਪਾਈਆਂ ਪਰ ਪੰਜਾਬ ਦੀਆਂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ| ਇਸ ਸਮੇਂ ਉਨ੍ਹਾਂ 2027 ਦੀਆਂ ਚੋਣਾਂ ਲਈ ਨੌਜਵਾਨ ਵਰਗ ਨੂੰ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ| ਉਨ੍ਹਾਂ ਲੋਕਾਂ ਦੇ ਵੱਡੇ ਇਕੱਠ ’ਚ ਹਲਕਾ ਬਾਘਾ ਪੁਰਾਣਾ ਲਈ ਪਿੰਡ ਰਾਊਕੇ ਤੋਂ ਸ਼ਹੀਦ ਪਰਿਵਾਰ ਦੇ ਨੌਜਵਾਨ ਕੁਲਵੰਤ ਸਿੰਘ ਰਾਊਕੇ ਲਈ ਸਹਿਮਤੀ ਲੈਂਦੇ ਹੋਏ 2027 ਦੀਆਂ ਚੋਣਾਂ ’ਚ ਵੱਡਾ ਬਹੁਮਤ ਲੈਣ ਦਾ ਵਚਨ ਲਿਆ| ਇਸ ਸਮੇਂ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ, ਆਪਸੀ ਸਾਂਝ ਬਣਾਉਣ ਅਤੇ 2027 ਦੀਆਂ ਚੋਣਾਂ ਲਈ ਘਰ-ਘਰ ਪਹੁੰਚ ਬਣਾ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਵੋਟਾਂ ਪਵਾਉਣ ਦੀ ਅਪੀਲ ਕੀਤੀ| ਇਸ ਸਮੇਂ ਮਨਦੀਪ ਸਿੰਘ ਸਿੱਧੂ, ਬਾਬੂ ਸਿੰਘ ਬਰਾੜ, ਬਲਦੇਵ ਸਿੰਘ ਡੋਡ, ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਅਮਰਜੀਤ ਸਿੰਘ ਲੰਢੇਕੇ, ਬਲਦੇਵ ਸਿੰਘ ਮਾਣੂੰਕੇ, ਬਲਤੇਜ ਸਿੰਘ ਲੰਗੇਆਣਾ, ਦਲੇਰ ਸਿੰਘ ਡੋਡ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ ਆਦਿ ਨੇ ਵੀ ਸੰਬੋਧਨ ਕਰਦਿਆਂ ਨੌਜਵਾਨ ਵਰਗ ਨੂੰ 2027 ਦੀਆਂ ਚੋਣਾਂ ਵਿਚ ਨਵਾਂ ਇਤਿਹਾਸ ਸਿਰਜਣ ਲਈ ਹੁਣੇ ਤੋਂ ਕਮਰਕੱਸੇ ਕਰਨ ਲਈ ਕਿਹਾ| ਇਸ ਮੌਕੇ ਬਲਜੀਤ ਸਿੰਘ ਮੰਗੇਵਾਲਾ, ਮਹਾਂ ਸਿੰਘ ਰਾਊਕੇ, ਮਨਪ੍ਰੀਤ ਸਿੰਘ ਭੋਲੂਵਾਲਾ, ਕੁਲਵੀਤ ਸਿੰਘ ਮੱਤਾ, ਸੁਖਦੀਪ ਸਿੰਘ ਰੋਡੇ, ਇੰਦਰਜੀਤ ਸਿੰਘ ਲੰਗੇਆਣਾ, ਜਗਜੀਤ ਸਿੰਘ ਮੰਡੀਰਾਂ, ਜਗਮੇਲ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਰੋਡੇ, ਗੁਰਪ੍ਰੀਤ ਸਿੰਘ ਰਾਜੇਆਣਾ, ਬਲਜੀਤ ਸਿੰਘ, ਜਗਮੇਲ ਸਿੰਘ ਗੋਰਾ, ਦਵਿੰਦਰ ਸਿੰਘ, ਕਾਕਾ ਸਿੰਘ ਬਰਾੜ, ਜਗਸੀਰ ਸਿੰਘ ਰਾਊਕੇ, ਜਗਵਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਬੰਬੀਹਾ, ਨਿਰਮਲ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ ਮਾਣੂੰਕੇ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਭਲੂਰ, ਡਾ. ਜਗਜੀਤ ਸਿੰਘ, ਹਰਪ੍ਰੀਤ ਸਿੰਘ ਸਮਰਾ ਆਦਿ ਹਲਕੇ ਦੇ ਵੱਡੀ ਗਿਣਤੀ ’ਚ ਲੋਕ ਅਤੇ ਨੌਜਵਾਨ ਵਰਗ ਹਾਜ਼ਰ ਸੀ|
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਚ ‘ਪਾਣੀ ਬਚਾਓ-ਜੀਵਨ ਬਚਾਓ’ ਮੁਹਿੰਮ ਤਹਿਤ ਡਰਾਇੰਗ ਮੁਕਾਬਲਾ ਕਰਵਾਇਆ - ਬੱਚਿਆਂ ਨੇ ਪੇਂਟਿੰਗ ਰਾ... ਅਗਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਰੋਡੇ ਦੇ ਫ਼ੈਸ਼ਨ ਡਿਜ਼ਾਇਨਿੰਗ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24