10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਤੋਤਾ ਸਿੰਘ ਵਾਲੇ ’ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢ ਕੇ ਪਿੰਡ ਵਾਸੀ ਪਛਤਾਉਣ ਲੱਗੇ

ਫ਼ਤਿਹਗੜ੍ਹ ਪੰਜਤੂਰ, 9 ਅਗਸਤ (ਜਸਵਿੰਦਰ ਸਿੰਘ ਪੋਪਲੀ)-ਪਿਛਲੇ ਦਿਨੀਂ ਪਿੰਡ ਤੋਤਾ ਸਿੰਘ ਵਾਲਾ ਦੇ ਨਗਰ ਨਿਵਾਸੀਆਂ ਵਲੋਂ ਅਤੇ ਗ੍ਰਾਮ ਪੰਚਾਇਤ ਵਲੋਂ ਮਤਾ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਅੰਦਰ ਹੋਈਆਂ ਚੋਰੀਆਂ, ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲਿਆਂ ਦੇ ਦਰਜਨ ਦੇ ਕਰੀਬ ਨਾਵਾਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਲਿਖਤੀ ਤੌਰ ‘ਤੇ ਦਿੱਤਾ ਗਿਆ ਸੀ। ਜਿਸ ਸਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਿੰਡ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦ ਕਿ ਉਸ ਮਤੇ ਵਿਚ ਦਰਜਨ ਦੇ ਕਰੀਬ ਨਾਮ ਸਨ।

Ad Position 21
No active advertisement
ਪਿੰਡ ਤੋਤਾ ਸਿੰਘ ਵਾਲਾ ਦੇ ਨਿਵਾਸੀ ਧਰਨੇ ਦੌਰਾਨ ਪੰਜਾਬ ਪੁਲਿਸ ਅਤੇ ਪਿੰਡ ਦੀ ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ : ਪੋਪਲੀ 10-08-2026
ਫ਼ਤਿਹਗੜ੍ਹ ਪੰਜਤੂਰ, 9 ਅਗਸਤ (ਜਸਵਿੰਦਰ ਸਿੰਘ ਪੋਪਲੀ)-ਪਿਛਲੇ ਦਿਨੀਂ ਪਿੰਡ ਤੋਤਾ ਸਿੰਘ ਵਾਲਾ ਦੇ ਨਗਰ ਨਿਵਾਸੀਆਂ ਵਲੋਂ ਅਤੇ ਗ੍ਰਾਮ ਪੰਚਾਇਤ ਵਲੋਂ ਮਤਾ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਅੰਦਰ ਹੋਈਆਂ ਚੋਰੀਆਂ, ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲਿਆਂ ਦੇ ਦਰਜਨ ਦੇ ਕਰੀਬ ਨਾਵਾਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਲਿਖਤੀ ਤੌਰ ‘ਤੇ ਦਿੱਤਾ ਗਿਆ ਸੀ। ਜਿਸ ਸਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਿੰਡ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦ ਕਿ ਉਸ ਮਤੇ ਵਿਚ ਦਰਜਨ ਦੇ ਕਰੀਬ ਨਾਮ ਸਨ। ਪੁਲਿਸ ਵਲੋਂ ਬਾਕੀ ਵਿਅਕਤੀਆਂ ‘ਤੇ ਕਾਰਵਾਈ ਨਾ ਕਰਨ ਦੇ ਰੋਸ ਵਿਚ ਅੱਜ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਦੀ ਸਰਪੰਚਣੀ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਪਿੰਡ ਤੋਤੇ ਵਾਲਾ ਦੇ ਧਰਮਕੋਟ ਤੋਂ ਫ਼ਤਿਹਗੜ੍ਹ ਪੰਜਤੂਰ ਨੂੰ ਜਾਂਦੀ ਮੇਨ ਸੜਕ ਉੱਪਰ ਧਰਨਾ ਲਗਾ ਦਿੱਤਾ। ਪਿੰਡ ਨਿਵਾਸੀਆਂ ਦੀ ਨੁਮਾਇੰਦਗੀ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਅਮਰਦੀਪ ਸਿੰਘ ਢਿੱਲੋਂ ਅਤੇ ਕਿਸਾਨ ਯੂਨੀਅਨ ਤੋਤੇ ਵਾਲਾ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਤੋਤੇ ਵਾਲਾ ਅਤੇ ਹੋਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕ ਸਾਥ ਦੇਣ ਤਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾਵੇ। ਅਸੀਂ ਪਿੰਡ ਤੋਤਾ ਸਿੰਘ ਵਾਲੇ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਬਹੁਤ ਪਛਤਾ ਰਹੇ ਹਾਂ ਸਾਰੇ ਪਿੰਡ ਨੇ ਮਤਾ ਪਾਇਆ ਕਿ ਪਿੰਡ ਵਿਚ ਹੋਈਆਂ ਚੋਰੀਆਂ ਅਤੇ ਨਸ਼ੇ ਵੇਚਣ ਅਤੇ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਨਸ਼ੇ ਕਰਨ ਵਾਲੇ ਆਮ ਹੀ ਚੋਰੀਆਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਮਤੇ ਦੌਰਾਨ ਜੋ ਵੀ ਨਾਮ ਲਿਖ ਕੇ ਦਿੱਤੇ ਸਨ ਉਸ ਵਿਚ ਪਿੰਡ ਦੀ ਸਰਪੰਚਣੀ ਦੇ ਪਤੀ ਦੇ ਭਰਾ ਖ਼ਿਲਾਫ਼ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਸ ਨੂੰ ਕਿਉਂ ਛੱਡਿਆ ਗਿਆ, ਕੀ ਗੱਲ ਉਹ ਸਰਪੰਚ ਦਾ ਭਰਾ ਹੈ ਜਾਂ ਸੱਤਾਧਾਰੀ ਧਿਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗੇਟ ਜੋ ਅੱਜ ਪੁਲਿਸ ਨੇ ਆਪਣੇ ਤੌਰ ਕਹਾਣੀ ਬਣਾ ਕੇ ਖੇਤ ਅੰਦਰ ਚਰੀ ਵਿਚੋਂ ਬਰਾਮਦ ਕੀਤਾ ਹੈ, ਉਹ ਕੁਝ ਮਹੀਨੇ ਤੋਂ ਪਿੰਡ ਦੇ ਸਰਪੰਚ ਘਰੇ ਸਾਰੇ ਲੋਕਾਂ ਵਲੋਂ ਸਾਂਝੇ ਤੌਰ ‘ਤੇ ਰੱਖਿਆ ਗਿਆ। ਪਰ ਇਹ ਗੇਟ ਅੱਜ ਤੜਕੇ ਇੱਥੇ ਖੇਤ ਵਿਚ ਲਿਆ ਕੇ ਇਸ ਚਰੀ ਵਿਚ ਸੁੱਟ ਕੇ ਜਿਹੜਾ ਪਿੰਡ ਦੇ ਲੜਕੇ ਦਾਊਦ ਜੋ ਥਾਣੇ ਦੇ ਵਿਚ ਬੰਦ ਹੈ, ਉਸ ਨੂੰ ਇੱਥੇ ਲਿਆ ਕੇ ਉਸ ਦੀਆਂ ਫ਼ੋਟੋਆਂ ਖਿੱਚ ਕੇ ਬਰਾਮਦਗੀ ਪਾਈ ਗਈ ਹੈ, ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੀ ਸਰਪੰਚਣੀ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਲੋਕਾਂ ਦਾ ਰੋਹ ਭਰਪੂਰ ਧਰਨਾ ਵੇਖਦੇ ਹੋਏ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਮੁੱਖ ਅਫ਼ਸਰ ਭਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਧਰਨਾਕਾਰੀ ਵਾਰ ਵਾਰ ਕਹਿ ਰਹੇ ਸਨ ਕਿ ਜੋ ਪੁਲਿਸ ਨੂੰ ਮਤਾ ਪਾ ਕੇ ਨਾਮ ਦਿੱਤੇ ਗਏ ਹਨ ਉਸ ਵਿਚ ਵੀ ਸਰਪੰਚ ਦੇ ਪਤੀ ਦੇ ਭਰਾ ਦਾ ਨਾਮ ਲਿਖਿਆ ਹੈ, ਪਰ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਇਕ ਨੂੰ ਕਾਬੂ ਕੀਤਾ ਗਿਆ ਜਦ ਕਿ ਬਾਕੀਆਂ ‘ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੋ ਗੇਟ ਕੁਝ ਮਹੀਨੇ ਤੋਂ ਪਿੰਡ ਦੀ ਸਰਪੰਚਣੀ ਦੇ ਘਰੇ ਪਿਆ ਸੀ ਉਸ ਗੇਟ ਨੂੰ ਸਰਪੰਚਣੀ ਦਾ ਸਹੁਰਾ ਅਤੇ ਉਸ ਦਾ ਦਿਉਰ ਚੁੱਕ ਕੇ ਇਸ ਖੇਤ ਵਿਚ ਲਿਆਏ ਹਨ ਕੋਈ ਪੁਲਿਸ ਨਾਲ ਮਿਲ ਕੇ ਇਹ ਕਹਾਣੀ ਤਿਆਰ ਕੀਤੀ ਗਈ ਹੈ, ਜਿਉ ਹੀ ਇਸ ਧਰਨੇ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਧਰਮਕੋਟ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਵੀ ਇਸ ਧਰਨੇ ਵਿਚ ਪਹੁੰਚੇ ਤੇ ਪਿੰਡ ਵਾਸੀਆਂ ਦਾ ਸਾਥ ਦਿੱਤਾ। ਧਰਨੇ ਦਾ ਸਮਰਥਨ ਕਰਦੇ ਹੋਏ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਸਿੰਘ ਨੇ ਕਿਹਾ ਪੁਲਿਸ ਨੇ ਸਾਰਾ ਸੀਨ ਕ੍ਰੀਏਟ ਕੀਤਾ ਵੀ ਚਰੀ ‘ਚ ਪਿਆ ਗੇਟ ਫ਼ੋਟੋਆਂ ਖਿੱਚ ਕੇ ਗਏ ਆ ਮੈਂ ਆਪਣੇ ਪਿੰਡ ਵਾਸੀਆਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਮਤੇ ਵਿਚ 10 ਜਣਿਆਂ ਦੇ ਨਾਮ ਲਿਖਾਏ ਜਦ ਕਿ ਪੁਲਿਸ ਵਲੋਂ ਇਕ ਬੰਦੇ ਉੱਪਰ ਕਾਰਵਾਈ ਕਰਕੇ ਬਾਕੀ ਜਣਿਆ ਨਾਲ ਰਾਜ਼ੀਨਾਮਾ ਕਰ ਲਿਆ। ਉਨ੍ਹਾਂ ਕਿਹਾ ਕਿ ਸਚਾਈ ਸਾਹਮਣੇ ਲਿਆਂਦੀ ਜਾਵੇ ਤਾਂ ਜੋ ਇਕ ਤਰਫਾ ਫ਼ੈਸਲਾ ਨਾ ਕੀਤਾ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਪੰਜਾਬ ਪੁਲਿਸ ਅਤੇ ਪਿੰਡ ਦੀ ਸਰਪੰਚਣੀ ਖ਼ਿਲਾਫ਼ ਖੁੱਲ ਕੇ ਨਾਅਰੇਬਾਜ਼ੀ ਕੀਤੀ ਗਈ। ਉਧਰ ਇਸ ਮਾਮਲੇ ਸੰਬੰਧੀ ਜਦੋਂ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਮੁੱਖ ਅਫ਼ਸਰ ਐਸ.ਐਚ.ਓ. ਭਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਛਾਣਬੀਣ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਵਲੋਂ ਕੁਲਵਿੰਦਰ ਸਿੰਘ ਬੱਡੂਵਾਲ ਬਲਾਕ ਪ੍ਰਧਾਨ ਧਰਮਕੋਟ ਨਿਯੁਕਤ ਅਗਲੀ ਖ਼ਬਰ ਪਿੰਡ ਦੌਲਤਪੁਰਾ ਵਿਖੇ ਇਕ ਸ਼ਾਮ ਧੀਆਂ ਦੇ ਨਾਮ ਤੀਆਂ ਦਾ ਮੇਲਾ 15 ਨੂੰ
Ad Position 24