ਪਿੰਡ ਦੌਲਤਪੁਰਾ ਵਿਖੇ ਇਕ ਸ਼ਾਮ ਧੀਆਂ ਦੇ ਨਾਮ ਤੀਆਂ ਦਾ ਮੇਲਾ 15 ਨੂੰ
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ)-ਬਾਬਾ ਮਹਿੰਗਾ ਸਿੰਘ ਜੀ ਪਾਰਕ ਟੀਮ ਦੌਲਤਪੁਰਾ ਵਲੋਂ ਧੀਆਂ ਭੈਣਾਂ ਦਾ ਸਨਮਾਨ ਕਰਨ ਲਈ ਇਕ ਸ਼ਾਮ ਧੀਆਂ ਦੇ ਨਾਮ (ਤੀਆਂ ਦਾ ਮੇਲਾ) ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੇ ਸਹਿਯੋਗ ਨਾਲ ਮਿਤੀ : 15 ਅਗਸਤ ਦਿਨ ਸਨਿੱਚਰਵਾਰ ਨੂੰ ਸ਼ਾਮ 2 ਵਜੇ ਤੋ 5 ਵਜੇ ਤੱਕ ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਤੀਆਂ ਦੇ ਮੇਲੇ ਦੌਰਾਨ ਛੇਵੀਂ ਕਲਾਸ ਤੋ ਬਾਰ੍ਹਵੀਂ ਕਲਾਸ ਤੱਕ ਸਰਕਾਰੀ ਸਕੂਲ ਦੀਆਂ ਬੱਚੀਆਂ ਜੋ ਕਲਾਸ ਵਿਚੋਂ ਪਹਿਲੇ ਨੰਬਰ ‘ਤੇ ਆਈਆਂ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੀ ਪਿੰਡ ਦੀ ਧੀ ਭੈਣ ਵਿਆਹੀ ਜਾ ਚੁੱਕੀ ਹੈ ਤਾਂ ਉਹ ਇਸ ਪ੍ਰੋਗਰਾਮ ਵਿਚ ਆਵੇਗਾ ਤਾਂ ਉਸ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਇਸ ਤੋ ਇਲਾਵਾ ਹੋਰ ਵੀ ਕਿਸੇ ਖੇਤਰ ਵਿਚ ਕਿਸੇ ਲੜਕੀ ਨੇ ਆਪਣਾ ਨਾਮ ਕਮਾਇਆ ਹੈ ਜਾਂ ਜਿਹੜੀਆਂ ਔਰਤਾਂ ਆਪਣੇ ਵਧੀਆਂ ਫ਼ਰਜ਼ ਨਿਭਾ ਰਹੀਆਂ ਹਨ ਜਿਵੇਂ ਬਜ਼ੁਰਗਾਂ ਦੀ ਸੇਵਾ, ਗਲੀ ਮੁਹੱਲੇ ਦੀ ਸਫ਼ਾਈ, ਪਰਿਵਾਰ ਦੀ ਸੁਚੱਜੀ ਅਗਵਾਈ, ਬੱਚਿਆਂ ਨੂੰ ਚੰਗੀ ਤਾਲੀਮ, ਸਾਂਝੇ ਕੰਮਾਂ ‘ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪਾਰਕ ਟੀਮ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਬ
ਬੂਟਾ ਸਿੰਘ ਦੌਲਤਪੁਰਾ
10-08-2026
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ)-ਬਾਬਾ ਮਹਿੰਗਾ ਸਿੰਘ ਜੀ ਪਾਰਕ ਟੀਮ ਦੌਲਤਪੁਰਾ ਵਲੋਂ ਧੀਆਂ ਭੈਣਾਂ ਦਾ ਸਨਮਾਨ ਕਰਨ ਲਈ ਇਕ ਸ਼ਾਮ ਧੀਆਂ ਦੇ ਨਾਮ (ਤੀਆਂ ਦਾ ਮੇਲਾ) ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੇ ਸਹਿਯੋਗ ਨਾਲ ਮਿਤੀ : 15 ਅਗਸਤ ਦਿਨ ਸਨਿੱਚਰਵਾਰ ਨੂੰ ਸ਼ਾਮ 2 ਵਜੇ ਤੋ 5 ਵਜੇ ਤੱਕ ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਤੀਆਂ ਦੇ ਮੇਲੇ ਦੌਰਾਨ ਛੇਵੀਂ ਕਲਾਸ ਤੋ ਬਾਰ੍ਹਵੀਂ ਕਲਾਸ ਤੱਕ ਸਰਕਾਰੀ ਸਕੂਲ ਦੀਆਂ ਬੱਚੀਆਂ ਜੋ ਕਲਾਸ ਵਿਚੋਂ ਪਹਿਲੇ ਨੰਬਰ ‘ਤੇ ਆਈਆਂ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੀ ਪਿੰਡ ਦੀ ਧੀ ਭੈਣ ਵਿਆਹੀ ਜਾ ਚੁੱਕੀ ਹੈ ਤਾਂ ਉਹ ਇਸ ਪ੍ਰੋਗਰਾਮ ਵਿਚ ਆਵੇਗਾ ਤਾਂ ਉਸ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਇਸ ਤੋ ਇਲਾਵਾ ਹੋਰ ਵੀ ਕਿਸੇ ਖੇਤਰ ਵਿਚ ਕਿਸੇ ਲੜਕੀ ਨੇ ਆਪਣਾ ਨਾਮ ਕਮਾਇਆ ਹੈ ਜਾਂ ਜਿਹੜੀਆਂ ਔਰਤਾਂ ਆਪਣੇ ਵਧੀਆਂ ਫ਼ਰਜ਼ ਨਿਭਾ ਰਹੀਆਂ ਹਨ ਜਿਵੇਂ ਬਜ਼ੁਰਗਾਂ ਦੀ ਸੇਵਾ, ਗਲੀ ਮੁਹੱਲੇ ਦੀ ਸਫ਼ਾਈ, ਪਰਿਵਾਰ ਦੀ ਸੁਚੱਜੀ ਅਗਵਾਈ, ਬੱਚਿਆਂ ਨੂੰ ਚੰਗੀ ਤਾਲੀਮ, ਸਾਂਝੇ ਕੰਮਾਂ ‘ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪਾਰਕ ਟੀਮ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਧੀਆਂ ਭੈਣਾਂ ਨੇ ਇਸ ਤੀਆਂ ਦੇ ਮੇਲੇ ਵਿਚ ਸ਼ਮੂਲੀਅਤ ਕਰਨੀ ਹੈ, ਤਾਂ ਉਹ 10 ਅਗਸਤ ਤੱਕ ਪਾਰਕ ਟੀਮ ਕੋਲ ਆਪਣਾ ਨਾਮ ਦਰਜ ਕਰਵਾ ਸਕਦੀਆਂ ਹਨ। ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਇਹ ਸਭਿਆਚਾਰਕ ਤੇ ਵਿਰਾਸਤੀ ਪ੍ਰੋਗਰਾਮ ਤੀਆਂ ਵਿਚ ਸਿਰਫ਼ ਬੀਬੀਆਂ/ਮੁਟਿਆਰਾਂ ਨੂੰ ਹੀ ਰਹਿਣ ਦੀ ਇਜਾਜ਼ਤ ਹੋਵੇਗੀ ਇਸ ਤੋ ਇਲਾਵਾ ਸਟੇਜ ਤੋ ਨਿੱਕੀਆਂ ਬੱਚੀਆਂ ਵੀ ਆਪਣਾ ਪ੍ਰੋਗਰਾਮ ਪੇਸ਼ ਕਰ ਸਕਦੀਆਂ ਹਨ। ਬਾਬਾ ਮਹਿੰਗਾ ਸਿੰਘ ਪਾਰਕ ਟੀਮ ਵਲੋਂ ਇਕ ਲੱਕੀ ਡਰਾਅ ਵੀ ਸ਼ਾਮ ਨੂੰ ਕੱਢਿਆ ਜਾਵੇਗਾ ਜਿਸ ਵਿਚ ਸਾਈਕਲ, ਸਿਲਾਈ ਮਸ਼ੀਨਾਂ ਤੋ ਇਲਾਵਾ ਹੋਰ ਵੀ ਇਨਾਮ ਸ਼ਾਮਲ ਹਨ। ਉਨ੍ਹਾਂ ਇਕ ਸ਼ਾਮ ਧੀਆਂ ਦੇ ਨਾਮ ਇਸ ਤੀਆਂ ਦੇ ਮੇਲੇ ਵਿਚ ਬੀਬੀਆਂ ਤੇ ਮੁਟਿਆਰਾਂ ਨੂੰ ਹੁੰਮ੍ਹ ਹਮਾ ਕੇ ਪੁੱਜਣ ਦੀ ਬੇਨਤੀ ਕੀਤੀ।