ਸੂਬੇਦਾਰ ਮੇਜਰ ਸੇਵਾ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਸ਼ਾਦੀਵਾਲੀਏ, ਵਾਸੀ ਕੋਟ ਈਸੇ ਖਾਂ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਸਾਕ ਸੰਬੰਧੀਆਂ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਭਾਰਤੀ ਫ਼ੌਜ ਦੇ ਹੈੱਡ ਕੁਆਰਟਰ ਫ਼ਿਰੋਜ਼ਪੁਰ ਤੋਂ ਆਰਮੀ ਦੀ ਟੀਮ ਸੂਬੇਦਾਰ ਮੇਜਰ ਸੇਵਾ ਸਿੰਘ ਨੂੰ ਸਲਾਮੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੀ, ਜਿਨ੍ਹਾਂ ਵਿਚ ਸੂਬੇਦਾਰ ਰਾਮ ਰਾਜ, ਨਾਇਕ ਹਰਪ੍ਰੀਤ ਸਿੰਘ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਫ਼ੁੱਲ ਮਾਲਾਵਾਂ ਅਰਪਿਤ ਕੀਤੀਆਂ ਤੇ ਕੌਮੀ ਝੰਡੇ ਨਾਲ ਸਨਮਾਨ ਕੀਤਾ।
ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਸ਼ਾਦੀਵਾਲੀਏ, ਵਾਸੀ ਕੋਟ ਈਸੇ ਖਾਂ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਸਾਕ ਸੰਬੰਧੀਆਂ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਭਾਰਤੀ ਫ਼ੌਜ ਦੇ ਹੈੱਡ ਕੁਆਰਟਰ ਫ਼ਿਰੋਜ਼ਪੁਰ ਤੋਂ ਆਰਮੀ ਦੀ ਟੀਮ ਸੂਬੇਦਾਰ ਮੇਜਰ ਸੇਵਾ ਸਿੰਘ ਨੂੰ ਸਲਾਮੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੀ, ਜਿਨ੍ਹਾਂ ਵਿਚ ਸੂਬੇਦਾਰ ਰਾਮ ਰਾਜ, ਨਾਇਕ ਹਰਪ੍ਰੀਤ ਸਿੰਘ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਫ਼ੁੱਲ ਮਾਲਾਵਾਂ ਅਰਪਿਤ ਕੀਤੀਆਂ ਤੇ ਕੌਮੀ ਝੰਡੇ ਨਾਲ ਸਨਮਾਨ ਕੀਤਾ। ਉਨ੍ਹਾਂ ਦੇ ਨਾਲ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੈਪਟਨ ਕੇਵਲ ਸਿੰਘ ਧਾਲੀਵਾਲ ਵਿਸ਼ਿਸ਼ਟ ਸੇਵਾ ਮੈਡਲ, ਮੁੱਖ ਸਲਾਹਕਾਰ ਕੁਲਵਿੰਦਰ ਸਿੰਘ ਦੌਲੇਵਾਲਾ, ਸੂਬੇਦਾਰ ਕਰਮਜੀਤ ਸਿੰਘ, ਸਾਬਕਾ ਸੂਬੇਦਾਰ ਸੋਹਣ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਅਰਦਾਸ ਉਪਰੰਤ ਸਵ: ਸਾਬਕਾ ਸੂਬੇਦਾਰ ਸੇਵਾ ਸਿੰਘ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਬਲਦੇਵ ਸਿੰਘ, ਰਘਬੀਰ ਸਿੰਘ, ਰਾਜਵੰਤ ਸਿੰਘ ਰਾਜੂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਇਲਾਕਾ ਨਿਵਾਸੀਆਂ ਨੇ ਦੁੱਖ ਸਾਂਝਾ ਕੀਤਾ। ਮੰਗਲਵਾਰ 11 ਅਗਸਤ ਸਵੇਰੇ 8 ਵਜੇ ਅੰਗੀਠੇ ਦੀ ਸੰਭਾਲ ਹੋਵੇਗੀ। ਅੰਤਿਮ ਸੰਸਕਾਰ ਸਮੇਂ ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਕਾਮਰੇਡ ਸੁਰਜੀਤ ਸਿੰਘ ਗਗੜਾ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਵੀ.ਪੀ. ਸਿੰਘ, ਗੁਰਪ੍ਰੀਤ ਸਿੰਘ ਗੋਰਾ, ਸੁਖਦੇਵ ਸਿੰਘ ਮੋਗਾ, ਅੰਮ੍ਰਿਤਪਾਲ ਸਿੰਘ ਔਲਖ, ਬਾਬੂ ਸਿੰਘ ਕੈਂਸਰੇ, ਕੌਂਸਲਰ ਸੁੱਚਾ ਸਿੰਘ ਪੁਰਬਾ, ਬਖ਼ਸ਼ੀਸ਼ ਸਿੰਘ ਰਾਮਗੜ੍ਹ, ਬਾਬਾ ਬਲਵਿੰਦਰ ਸਿੰਘ, ਬਾਬਾ ਜਸਵੰਤ ਸਿੰਘ, ਡਾ. ਰਾਜਦਵਿੰਦਰ ਗਿੱਲ, ਹਰਭਜਨ ਸਿੰਘ ਪੁਰਬਾ, ਬਲਿਹਾਰ ਸਿੰਘ, ਦਰਸ਼ਨ ਸਿੰਘ ਬੇਦੀ, ਸੁਖਵਿੰਦਰ ਸਿੰਘ ਸੁੱਖਾ, ਬਲਜੀਤ ਸਿੰਘ ਬਿੱਟੂ, ਲੇਖਕ ਬੂਟਾ ਗੁਲਾਮੀ ਵਾਲਾ, ਵਿਪਨ ਸ਼ਰਮਾ, ਸਬ ਇੰਸ: ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ ਬਬਲੂ, ਮਹਿਲ ਸਿੰਘ ਔਲਖ, ਪਰਮਜੀਤ ਸਿੰਘ ਔਲਖ, ਰਣਜੀਤ ਸਿੰਘ ਮਿੱਠੂ ਖ਼ਾਲਸਾ, ਭਾਊ ਜਗਜੀਤ ਸਿੰਘ, ਲਕਸ਼ਮੀ ਕਰਿਆਨਾ, ਪ੍ਰਦੀਪ ਕੁਮਾਰ ਪਲਤਾ, ਮਨਦੀਪ ਸਿੰਘ ਦੀਪਾ, ਸੁਖਦੇਵ ਸੰਧੂ, ਮਨਜੀਤ ਸਿੰਘ, ਪਰਗਟ ਸਿੰਘ ਧਾਲੀਵਾਲ, ਸੁੱਖਾ ਪੁਰੀ, ਮੋਨੀ ਅਰੋੜਾ, ਜਸਵੰਤ ਸਿੰਘ ਸਾਬਕਾ ਕੌਂਸਲਰ, ਜਾਨੂ ਪੰਡਿਤ, ਮਾਸਟਰ ਗੁਰਦੀਪ ਸਿੰਘ, ਮਾਸਟਰ ਗੁਰਮੀਤ ਸਿੰਘ, ਰੇਸ਼ਮ ਸਿੰਘ, ਨਿਸ਼ਾਨ ਸਿੰਘ ਸ਼ਾਦੀ ਵਾਲਾ, ਮੇਵਾ ਸਿੰਘ ਸ਼ਾਦੀ ਵਾਲਾ, ਮਨਜੀਤ ਸਿੰਘ ਮਹਿਲ, ਗੁਰਮੀਤ ਸਿੰਘ ਮੰਘੇੜਾ, ਬਾਬਾ ਬੂਟਾ ਸਿੰਘ, ਮਲੂਕ ਸਿੰਘ ਨਾਗੀ, ਲਾਲ ਸਿੰਘ, ਵਿੱਕੀ ਕੈਂਸਰੇ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਕ ਸਬੰਧੀ, ਇਲਾਕਾ ਨਿਵਾਸੀ ਮੌਜੂਦ ਰਹੇ।