09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਵਿਖੇ ਬੱਚਿਆਂ ਲਈ ਹਰਮੋਨੀਅਮ ਅਤੇ ਤਬਲਾ ਜੋੜੀ ਕੀਤੀ ਭੇਟ

ਮੋਗਾ, 9 ਅਗਸਤ (ਜਸਪਾਲ ਸਿੰਘ ਬੱਬੀ)-ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ (ਜੋ ਕਿ ਹੁਣ ਕੱਚਾ ਦੁਸਾਂਝ ਰੋਡ ਵਿਖੇ ਚੱਲ ਰਿਹਾ ਹੈ) ਵਿਖੇ ਸਕੂਲ ਸਿੱਖਿਆ ਵਿਕਾਸ ਕਮੇਟੀ (ਵਾਰਡ ਨੰਬਰ 9) ਅਤੇ ਮੁਹੱਲਾ ਨਿਵਾਸੀਆਂ ਵਲੋਂ ਬੱਚਿਆਂ ਵਿਚ ਸੰਗੀਤ ਅਤੇ ਗੁਰਮਤਿ ਸਿੱਖਿਆ ਪ੍ਰਤੀ ਰੁਚੀ ਵਧਾਉਣ ਲਈ ਹਰਮੋਨੀਅਮ ਅਤੇ ਤਬਲਾ ਜੋੜੀ ਸੈੱਟ ਸਹਿਯੋਗ ਵਜੋਂ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਦੀ ਅਗਵਾਈ ਵਿਚ ਆਏ ਪਤਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਕੂਲ ਵਾਰਡ ਨੰਬਰ 9 ਮੋਗਾ ਦਾ ਸਭ ਤੋਂ ਬਿਹਤਰੀਨ ਸਕੂਲ ਹੈ, ਜਿੱਥੇ ਮਿਹਨਤੀ ਸਟਾਫ਼ ਦੀ ਬਦੌਲਤ ਬੱਚਿਆਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 10-08-2026
ਮੋਗਾ, 9 ਅਗਸਤ (ਜਸਪਾਲ ਸਿੰਘ ਬੱਬੀ)-ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ (ਜੋ ਕਿ ਹੁਣ ਕੱਚਾ ਦੁਸਾਂਝ ਰੋਡ ਵਿਖੇ ਚੱਲ ਰਿਹਾ ਹੈ) ਵਿਖੇ ਸਕੂਲ ਸਿੱਖਿਆ ਵਿਕਾਸ ਕਮੇਟੀ (ਵਾਰਡ ਨੰਬਰ 9) ਅਤੇ ਮੁਹੱਲਾ ਨਿਵਾਸੀਆਂ ਵਲੋਂ ਬੱਚਿਆਂ ਵਿਚ ਸੰਗੀਤ ਅਤੇ ਗੁਰਮਤਿ ਸਿੱਖਿਆ ਪ੍ਰਤੀ ਰੁਚੀ ਵਧਾਉਣ ਲਈ ਹਰਮੋਨੀਅਮ ਅਤੇ ਤਬਲਾ ਜੋੜੀ ਸੈੱਟ ਸਹਿਯੋਗ ਵਜੋਂ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਦੀ ਅਗਵਾਈ ਵਿਚ ਆਏ ਪਤਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਕੂਲ ਵਾਰਡ ਨੰਬਰ 9 ਮੋਗਾ ਦਾ ਸਭ ਤੋਂ ਬਿਹਤਰੀਨ ਸਕੂਲ ਹੈ, ਜਿੱਥੇ ਮਿਹਨਤੀ ਸਟਾਫ਼ ਦੀ ਬਦੌਲਤ ਬੱਚਿਆਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਸੰਗੀਤ ਦੇ ਅਧਿਆਪਕ ਦੀ ਨਿਯੁਕਤੀ ਹੋਣ ਉਪਰੰਤ ਸਕੂਲ ਵਿਚ ਸੰਗੀਤਕ ਸਾਜ਼ਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ। ਜਦੋਂ ਸਟਾਫ਼ ਵਲੋਂ ਇਹ ਗੱਲ ਧਿਆਨ ਵਿਚ ਲਿਆਂਦੀ ਗਈ, ਤਾਂ ਮੁਹੱਲਾ ਸਿੱਖਿਆ ਵਿਕਾਸ ਕਮੇਟੀ ਨੇ ਆਪਸੀ ਸਹਿਯੋਗ ਨਾਲ ਹਰਮੋਨੀਅਮ ਅਤੇ ਤਬਲੇ ਦਾ ਪ੍ਰਬੰਧ ਕਰ ਦਿੱਤਾ। ਹਰਜਿੰਦਰ ਸਿੰਘ ਰੋਡੇ ਨੇ ਕਿਹਾ ਕਿ ਇਸ ਉਪਰਾਲੇ ਨਾਲ ਬੱਚੇ ਜਿੱਥੇ ਸਕੂਲੀ ਸਿੱਖਿਆ ਵਿਚ ਅੱਗੇ ਵਧਣਗੇ, ਉੱਥੇ ਹੀ ਸੰਗੀਤ ਅਤੇ ਗੁਰਮਤਿ ਵਿੱਦਿਆ ਗ੍ਰਹਿਣ ਕਰਕੇ ਧਾਰਮਿਕ ਸਮਾਗਮਾਂ, ਕੀਰਤਨ ਅਤੇ ਭਜਨ-ਗਾਉਣ ਵਿਚ ਵੀ ਆਪਣਾ ਯੋਗਦਾਨ ਪਾ ਸਕਣਗੇ। ਇਸ ਮੌਕੇ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਜਸਮੇਲ ਸਿੰਘ, ਲਾਹੌਰਾ ਸਿੰਘ, ਹੈੱਡ ਟੀਚਰ ਜਸਵਿੰਦਰਪਾਲ ਕੌਰ, ਹਰਸ਼ ਕੁਮਾਰ ਗੋਇਲ, ਪਰਮਜੀਤ ਕੌਰ, ਜਸਪਾਲ ਕੌਰ, ਅਮਨਦੀਪ , ਸੰਦੀਪ ਕੌਰ, ਸ਼ਾਲੂ ਰਾਣੀ ਅਤੇ ਸ਼ਿਵਕੀ ਵਲੋਂ ਸਿੱਖਿਆ ਵਿਕਾਸ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਦਾ ਇਸ ਸਲਾਹੁਣਯੋਗ ਯੋਗਦਾਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਮਨਾਇਆ ਜਾਵੇਗਾ ‘ਪੇਟ ਦੇ ਕੀੜੇ ਮੁਕਤ ਦਿਵਸ’ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਿਲ ਹੋਣ ਵਾਲਿਆਂ ਦਾ ਅਕਾਲੀ ਦਲ ਨਾਲ ਪਹਿਲਾਂ ਹੀ ਕੋਈ ਸੰਬੰਧ ਨਹੀਂ ਹੈ-ਪ੍ਰਧਾਨ ਨਿਹਾਲ ਸਿ...
Ad Position 24