12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਿਹਤ ਕਾਮੇ 20 ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਕਰਨਗੇ ਰੋਸ ਪ੍ਰਦਰਸ਼ਨ

ਠੱਠੀ ਭਾਈ, 11 ਅਗਸਤ (ਜਗਰੂਪ ਸਿੰਘ ਮਠਾੜੂ)- ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਬਣਾਈ ਗਈ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਮੋਗਾ ਵਲੋਂ ਸਿਵਲ ਸਰਜਨ ਮੋਗਾ ਰਾਹੀਂ ਡਾਇਰੈਕਟਰ ਦਫਤਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਜਸਮੇਲ ਸਿੰਘ ਜੱਸੀ ਵਲੋਂ ਦੱਸਿਆ ਗਿਆ ਕਿ 23 ਜੁਲਾਈ ਨੂੰ ਸੰਘਰਸ਼ ਕਮੇਟੀ ਦੇ ਆਗੂ ਚੰਡੀਗੜ੍ਹ ਸਿਹਤ ਡਾਇਰੈਕਟਰਾਂ ਤੋਂ ਮੀਟਿੰਗ ਦਾ ਸਮਾਂ ਲੈਣ ਗਏ ਸੀ ਪਰ ਅੱਜ ਲਗਪਗ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਸਿਹਤ ਡਾਇਰੈਕਟਰਾਂ ਵਲੋਂ ਸਿਹਤ ਮੁਲਾਜ਼ਮਾਂ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ| ਇਸ ਤੋਂ ਇਹ ਜਾਪਦਾ ਹੈ ਕੇ ਸਿਹਤ ਡਾਇਰੈਕਟਰ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ| ਜਿਸ ਕਾਰਨ ਸਿਹਤ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਠੱਠੀ ਭਾਈ, 11 ਅਗਸਤ (ਜਗਰੂਪ ਸਿੰਘ ਮਠਾੜੂ)- ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਬਣਾਈ ਗਈ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਮੋਗਾ ਵਲੋਂ ਸਿਵਲ ਸਰਜਨ ਮੋਗਾ ਰਾਹੀਂ ਡਾਇਰੈਕਟਰ ਦਫਤਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਜਸਮੇਲ ਸਿੰਘ ਜੱਸੀ ਵਲੋਂ ਦੱਸਿਆ ਗਿਆ ਕਿ 23 ਜੁਲਾਈ ਨੂੰ ਸੰਘਰਸ਼ ਕਮੇਟੀ ਦੇ ਆਗੂ ਚੰਡੀਗੜ੍ਹ ਸਿਹਤ ਡਾਇਰੈਕਟਰਾਂ ਤੋਂ ਮੀਟਿੰਗ ਦਾ ਸਮਾਂ ਲੈਣ ਗਏ ਸੀ ਪਰ ਅੱਜ ਲਗਪਗ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਸਿਹਤ ਡਾਇਰੈਕਟਰਾਂ ਵਲੋਂ ਸਿਹਤ ਮੁਲਾਜ਼ਮਾਂ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ| ਇਸ ਤੋਂ ਇਹ ਜਾਪਦਾ ਹੈ ਕੇ ਸਿਹਤ ਡਾਇਰੈਕਟਰ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ| ਜਿਸ ਕਾਰਨ ਸਿਹਤ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 20 ਅਗਸਤ ਨੂੰ ਸਿਹਤ ਵਿਭਾਗ ਦੇ ਦਫਤਰ ਚੰਡੀਗੜ੍ਹ 34-ਏ ਵਿਖੇ ਰੋਸ ਮੁਜ਼ਾਹਰੇ ਉਪਰੰਤ ਮਾਰਚ ਸਿਹਤ ਮੰਤਰੀ ਦੀ ਕੋਠੀ ਵੱਲ ਕੀਤਾ ਜਾਵੇਗਾ। 20 ਅਗਸਤ ਨੂੰ ਹੀ ਸਿਹਤ ਡਾਇਰੈਕਟਰ ਵਿਖੇ ਧਰਨਾ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੌਲੜੀ ਗੇਟ ’ਤੇ ਲਗਾਇਆ ਗਿਆ ਠੰਢੇ ਬ੍ਰਹਮੀ ਦੁੱਧ ਦਾ ਲੰਗਰ ਅਗਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਨੁੱਕੜ ਨਾਟਕ ‘ਨਾਦਾਨ ਪਰਿੰਦੇ’ ਦੀ ਪੇਸ਼ਕਾਰੀ
Ad Position 24