12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੌਲੜੀ ਗੇਟ ’ਤੇ ਲਗਾਇਆ ਗਿਆ ਠੰਢੇ ਬ੍ਰਹਮੀ ਦੁੱਧ ਦਾ ਲੰਗਰ

ਧਰਮਕੋਟ, 11 ਅਗਸਤ (ਪਰਮਜੀਤ ਸਿੰਘ)-ਸਾਉਣ ਦੇ ਪਵਿੱਤਰ ਮਹੀਨੇ ਦੀ ਆਮਦ ‘ਤੇ ਅੱਜ ਸ਼੍ਰੀ ਬਾਲਨਵ ਵੈਸ਼ਨੋ ਭਜਨ ਮੰਡਲੀ ਧਰਮਕੋਟ ਵਲੋਂ ਮਾਤਾ ਰਾਣੀ ਦਾ ਸਾਲਾਨਾ ਵਾਂ ਝੰਡਾ ਸ਼ੋਭਾ ਯਾਤਰਾ ਦੇ ਰੂਪ ‘ਚ ਬੜੀ ਸ਼ਰਧਾ ਨਾਲ ਕੱਢਿਆ ਗਿਆ। ਢੋਲ-ਨਗਾਰਿਆਂ, ਭਜਨਾਂ ਅਤੇ ‘’ਜੈ ਮਾਤਾ ਦੀ’’ ਦੇ ਜੈਕਾਰਿਆਂ ਨਾਲ ਸਜੀ ਇਹ ਯਾਤਰਾ ਸ਼ਹਿਰ ਦੀਆਂ ਮੁੱਖ ਗਲੀਆਂ ‘ਚੋਂ ਦੀ ਲੰਘੀ।

Ad Position 21
No active advertisement
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਠੰਢਾ ਦੁੱਧ ਵਰਤਾਉਂਦੇ ਹੋਏ ਮੈਂਬਰ ਅਤੇ ਡਾ. ਰਜਿੰਦਰ ਬੱਤਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੀਸ਼ਦ ਮੈਂਬਰ। 12-08-2026
ਧਰਮਕੋਟ, 11 ਅਗਸਤ (ਪਰਮਜੀਤ ਸਿੰਘ)-ਸਾਉਣ ਦੇ ਪਵਿੱਤਰ ਮਹੀਨੇ ਦੀ ਆਮਦ ‘ਤੇ ਅੱਜ ਸ਼੍ਰੀ ਬਾਲਨਵ ਵੈਸ਼ਨੋ ਭਜਨ ਮੰਡਲੀ ਧਰਮਕੋਟ ਵਲੋਂ ਮਾਤਾ ਰਾਣੀ ਦਾ ਸਾਲਾਨਾ ਵਾਂ ਝੰਡਾ ਸ਼ੋਭਾ ਯਾਤਰਾ ਦੇ ਰੂਪ ‘ਚ ਬੜੀ ਸ਼ਰਧਾ ਨਾਲ ਕੱਢਿਆ ਗਿਆ। ਢੋਲ-ਨਗਾਰਿਆਂ, ਭਜਨਾਂ ਅਤੇ ‘’ਜੈ ਮਾਤਾ ਦੀ’’ ਦੇ ਜੈਕਾਰਿਆਂ ਨਾਲ ਸਜੀ ਇਹ ਯਾਤਰਾ ਸ਼ਹਿਰ ਦੀਆਂ ਮੁੱਖ ਗਲੀਆਂ ‘ਚੋਂ ਦੀ ਲੰਘੀ। ਸੈਂਕੜੇ ਦੀ ਗਿਣਤੀ ‘ਚ ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਨੇ ਯਾਤਰਾ ‘ਚ ਹਿੱਸਾ ਲੈ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਸ਼ੋਭਾ ਯਾਤਰਾ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਮੌਲੜੀ ਗੇਟ ਤੇ ਸ਼ਰਧਾਲੂਆਂ ਦੀ ਸੇਵਾ ਲਈ ਵਿਸ਼ੇਸ਼ ਠੰਢਾ ਦੁੱਧ ਬ੍ਰਹਮੀ ਸੇਕ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਨੇ ਵਾਈਸ ਚੇਅਰਮੈਨ ਅਤੇ ਪ੍ਰੋਜੈਕਟ ਇੰਚਾਰਜ ਡਾ. ਰਜਿੰਦਰ ਬੱਤਰਾ ਦੀ ਅਗਵਾਈ ਵਿਚ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਠੰਢਾ ਦੁੱਧ ਵੰਡ ਕੇ ਗਰਮੀ ਤੋਂ ਰਾਹਤ ਦਿੱਤੀ। ਇਸ ਨੇਕ ਕਾਰਜ ਲਈ ਸ਼੍ਰੀ ਬਾਲਨਵ ਵੈਸ਼ਨੋ ਭਜਨ ਮੰਡਲੀ ਨੇ ਡਾ. ਰਜਿੰਦਰ ਬੱਤਰਾ ਨੂੰ ਸਨਮਾਨਿਤ ਕੀਤਾ। ਇਸ ਨੇਕ ਕਾਰਜ ਵਿਚ ਪ੍ਰੋਜੈਕਟ ਇੰਚਾਰਜ ਚੇਅਰਮੈਨ ਅਤੁਲ ਨੌਹਰੀਆ, ਬਲਕਾਰ ਸਿੰਘ ਸਹਾਇਕ ਸਕੱਤਰ, ਮਾਸਟਰ ਵਿਜੈ ਗੋਇਲ, ਮੇਜਰ ਸਿੰਘ, ਬਲਵਿੰਦਰ ਸਿੰਘ, ਰਾਜੀਵ ਨਰੂਲਾ ਅਤੇ ਸੀਨੀਅਰ ਮੈਂਬਰ ਰਾਜਨ ਛਾਬੜਾ, ਸੰਜੀਵ ਕਟਾਰੀਆ ਬੌਬੀ, ਗੌਰਵ ਦਾਬੜਾ, ਸਚਿਨ ਗਰੋਵਰ, ਮਾਸਟਰ ਸਜੇਸ਼ ਮਿਸ਼ਰਾ, ਰਾਓ ਬਰਿੰਦਰ ਪੱਬੀ, ਮੋਨੂੰ ਬੱਤਰਾ, ਪਾਰਥ ਸ਼ਰਮਾ ਨੇ ਸੇਵਾ ਕੀਤੀ। ਸੰਸਥਾ ਦੇ ਪ੍ਰਧਾਨ ਮਾਸਟਰ ਗੌਰਵ ਸ਼ਰਮਾ ਨੇ ਸੇਵਾ ਅਤੇ ਸਹਿਯੋਗ ਕਰਨ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਿਹਤ ਕਾਮੇ 20 ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਕਰਨਗੇ ਰੋਸ ਪ੍ਰਦਰਸ਼ਨ
Ad Position 24