18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬਾਘਾ ਪੁਰਾਣਾ ’ਚ ਇਕ ਰੋਜ਼ਾ ਮੁਫ਼ਤ ਨਿਊਰੋ ਥੈਰੇਪੀ ਕੈਂਪ, ਕਰੀਬ 80 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਤੇ ਇਲਾਜ *ਡਾ. ਮੁਕੇਸ਼ ਕੋਚਰ ’ਤੇ ਦੀਪਕ ਤਲਵਾੜ ਨੇ ਕੀਤਾ ਉਦਘਾਟਨ

ਬਾਘਾ ਪੁਰਾਣਾ, 17 ਅਗਸਤ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਖੇ ਲੋਕਾਂ ਨੂੰ ਨਿਊਰੋ ਥੈਰੇਪੀ ਸਬੰਧੀ ਜਾਗਰੂਕ ਕਰਨ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਕ ਰੋਜ਼ਾ ਮੁਫ਼ਤ ਨਿਊਰੋ ਥੈਰੇਪੀ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਤਰੀ ਖੇਤਰ ਦੇ ਪ੍ਰਸਿੱਧ ਨਿਊਰੋਥੈਰੇਪਿਸਟ ਡਾ.

Ad Position 21
No active advertisement
ਅਜੀਤ ਡੈਸਕ 18-08-2026
ਬਾਘਾ ਪੁਰਾਣਾ, 17 ਅਗਸਤ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਖੇ ਲੋਕਾਂ ਨੂੰ ਨਿਊਰੋ ਥੈਰੇਪੀ ਸਬੰਧੀ ਜਾਗਰੂਕ ਕਰਨ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਕ ਰੋਜ਼ਾ ਮੁਫ਼ਤ ਨਿਊਰੋ ਥੈਰੇਪੀ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਤਰੀ ਖੇਤਰ ਦੇ ਪ੍ਰਸਿੱਧ ਨਿਊਰੋਥੈਰੇਪਿਸਟ ਡਾ. ਮੁਕੇਸ਼ ਕੋਚਰ ਅਤੇ ਬਾਘਾ ਪੁਰਾਣਾ ਦੇ ਭਾਜਪਾ ਮੰਡਲ ਪ੍ਰਧਾਨ ਦੀਪਕ ਤਲਵਾੜ ਵਲੋਂ ਕੀਤਾ ਗਿਆ। ਕੈਂਪ ਦੌਰਾਨ ਕਰੀਬ 80 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਊਰੋ ਥੈਰੇਪੀ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਸਰਵਾਈਕਲ ਸਪੌਂਡਿਲਾਈਟਿਸ, ਸਿਰ ਦਰਦ, ਸਰਵਾਈਕਲ ਸਮੱਸਿਆਵਾਂ, ਡਿਪ੍ਰੈਸ਼ਨ, ਸ਼ੂਗਰ, ਗੈਸ, ਕਬਜ਼, ਕਮਰ ਦਰਦ, ਨੀਂਦ ਨਾ ਆਉਣਾ, ਗੋਡਿਆਂ ਦੇ ਦਰਦ ਅਤੇ ਪੈਰਾਲਿਸਿਸ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੇ ਕੈਂਪ ਦਾ ਲਾਭ ਲਿਆ। ਇਸ ਮੌਕੇ ਡਾ. ਮੁਕੇਸ਼ ਕੋਚਰ ਨੇ ਦੱਸਿਆ ਕਿ ਬਾਘਾ ਪੁਰਾਣਾ ਦੇ ਲੋਕਾਂ ਦੀ ਸਹੂਲਤ ਲਈ ਹੁਣ ਨਿਊਰੋ ਥੈਰੇਪੀ ਉਪਚਾਰ ਕੇਂਦਰ ਰਾਹੀਂ ਲੋੜਵੰਦ ਲੋਕਾਂ ਨੂੰ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਕੇਂਦਰ ਮਦਾਰੀ ਮਾਰਕੀਟ ਦੇ ਪਿੱਛੇ, ਬਾਘਾ ਪੁਰਾਣਾ ਵਿਖੇ ਚਲਾਇਆ ਜਾਵੇਗਾ। ਇੱਥੇ ਨਿਊਰੋਥੈਰੇਪਿਸਟ ਰਾਮ ਸਿੰਘ ਵਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਕੈਂਪ ਵਿਚ ਪਹੁੰਚੇ ਲੋਕਾਂ ਨੇ ਮੁਫ਼ਤ ਸੇਵਾਵਾਂ ਦਾ ਲਾਭ ਲੈਂਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਿਊਰੋਥੈਰੇਪਿਸਟ ਅਰਵਿੰਦਰ ਸਿੰਘ, ਨਿਊਰੋਥੈਰੇਪਿਸਟ ਰਾਘਵ, ਅਰਮਾਨ ਸਿੰਘ, ਆਕਾਸ਼ਦੀਪ ਸਿੰਘ, ਸੁਰਜੀਤ ਸਿੰਘ ਅਤੇ ਕਲਪਨਾ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੇ.ਐੱਮ.ਐੱਸ. ਇਮੀਗ੍ਰੇਸ਼ਨ ਬਾਘਾ ਪੁਰਾਣਾ ਨੇ ਦੋ ਰੀਫ਼ਿਊਜ਼ਲ ’ਤੇ ਲਗਵਾਇਆ ਕੈਨੇਡਾ ਸਪਾਊਸ ਵਰਕ ਵੀਜ਼ਾ ਅਗਲੀ ਖ਼ਬਰ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੌਲਤਪੁਰਾ ਵਲੋਂ ਵਿਰਾਸਤੀ ਸੱਭਿਆਚਾਰ ਇਕ ਸ਼ਾਮ ਧੀਆਂ ਦੇ ਨਾਂਅ ਕਰਵਾਇਆ ਮੇਲਾ
Ad Position 24