ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਬਲਤੇਜ ਪੰਨੂ ਦੇ ਸਾੜੇ ਪੁਤਲੇ
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਅੱਜ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਦੇ ਮੋਗਾ ਦੇ ਦੋ ਬਲਾਕਾਂ ਬਲਾਕ ਬਾਘਾ ਪੁਰਾਣਾ ਮੇਨ ਚੌਕ ਅਤੇ ਡਗਰੂ ਬਲਾਕ ਨੇ ਡਗਰੂ ਫਾਟਕਾਂ ‘ ਤੇ ਪੁਤਲੇ ਅਗਨ ਭੇਟ ਕੀਤੇ। ਹੋਈਆਂ ਰੈਲੀਆਂ ਨੂੰ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਗੁਰਜੰਟ ਸਿੰਘ ਕੋਟਲਾ, ਗੁਰਮੇਲ ਸਿੰਘ ਸੈਦੋ, ਨਛੱਤਰ ਸਿੰਘ, ਜਗਸੀਰ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਸੈਦੋ, ਜਗਤਾਰ ਸਿੰਘ ਮਾਹਲਾ, ਗੁਰਦੌਰ ਸਿੰਘ ਮਹੇਸ਼ਰੀ, ਹਰਬੰਸ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਆਦਿ ਨੇ ਸੰਬੋਧਨ ਕੀਤਾ।
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਅੱਜ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਦੇ ਮੋਗਾ ਦੇ ਦੋ ਬਲਾਕਾਂ ਬਲਾਕ ਬਾਘਾ ਪੁਰਾਣਾ ਮੇਨ ਚੌਕ ਅਤੇ ਡਗਰੂ ਬਲਾਕ ਨੇ ਡਗਰੂ ਫਾਟਕਾਂ ‘ ਤੇ ਪੁਤਲੇ ਅਗਨ ਭੇਟ ਕੀਤੇ। ਹੋਈਆਂ ਰੈਲੀਆਂ ਨੂੰ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਗੁਰਜੰਟ ਸਿੰਘ ਕੋਟਲਾ, ਗੁਰਮੇਲ ਸਿੰਘ ਸੈਦੋ, ਨਛੱਤਰ ਸਿੰਘ, ਜਗਸੀਰ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਸੈਦੋ, ਜਗਤਾਰ ਸਿੰਘ ਮਾਹਲਾ, ਗੁਰਦੌਰ ਸਿੰਘ ਮਹੇਸ਼ਰੀ, ਹਰਬੰਸ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਆਦਿ ਨੇ ਸੰਬੋਧਨ ਕੀਤਾ। ਬਠਿੰਡੇ ਜ਼ਿਲ੍ਹੇ ਦੇ ਪਿੰਡ ਡਿੱਖ ਵਿਖੇ ਨੌਜਵਾਨ ਆਕਾਸ਼ਦੀਪ ਦਾ ਉਸ ਦੇ ਤਾਏ ਅਤੇ ਤਾਈ ਨੇ ਸਿਰ ਵਿਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੇ ਵਿਚ ਮੇਨ ਸਾਜ਼ਿਸ਼ ਘਾੜਾ ਰੂਪ ਚੰਦ ਵੀ ਸ਼ਾਮਿਲ ਸੀ। ਇਕ ਦਿਨ ਪਹਿਲਾਂ ਰੂਪ ਚੰਦ ਪਰਿਵਾਰ ਨੂੰ ਧਮਕੀ ਦੇ ਕੇ ਵੀ ਗਿਆ ਸੀ। ਰੂਪ ਚੰਦ ਨੇ ਪਿੰਡ ਦੇ ਵਿਚ ਬੇਅਦਬੀ ਕੀਤੀ ਸੀ। ਆਕਾਸ਼ਦੀਪ ਅਤੇ ਉਸ ਦੇ ਬਾਪੂ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ। ਇਹ ਵਜ੍ਹਾ ਰੰਜਸ਼ ਦਾ ਕਾਰਨ ਬਣਿਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਅਧਿਕਾਰੀਆਂ ਨੂੰ ਮਿਲ ਕੇ ਕਾਤਲਾਂ ਨੂੰ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਿਸ ਕਰ ਕੇ ਮੇਨ ਰੋਡ ‘ਤੇ ਪੱਕਾ ਮੋਰਚਾ ਲਾ ਕੇ ਉਸ ਦੀ ਗ੍ਰਿਫ਼ਤਾਰੀ ਕਰਵਾਈ। ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੁਲਿਸ ਸਿਆਸੀ ਗੱਠਜੋੜ ਦੇ ਆਸਰੇ ਇਕ ਹਫ਼ਤੇ ਵਿਚ ਹੀ ਰੂਪ ਚੰਦ ਨੂੰ ਬੇ-ਗੁਨਾਹ ਸਾਬਤ ਕਰਵਾ ਕੇਸ ਵਿਚੋਂ ਰਿਹਾਅ ਕਰਾ ਦਿੱਤਾ। ਇਸ ਦੇ ਰੋਸ ਵਜੋਂ ਅੱਜ ਚਾਰ ਜ਼ਿਲ੍ਹਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਮੀਡੀਆ ਇੰਚਾਰਜ ਬਲਤੇਜ ਪੰਨੂ ਦੇ ਪੁਤਲੇ ਫੂਕੇ ਗਏ। ਮੰਗ ਕੀਤੀ ਦੋਸ਼ੀ ਰੂਪ ਚੰਦ ਨੂੰ ਮੁੜ ਗ੍ਰਿਫ਼ਤਾਰ ਕਰ ਕੇ ਕੇਸ ਵਿਚ ਸ਼ਾਮਿਲ ਕੀਤਾ ਜਾਵੇ। ਮੋਗਾ ਜ਼ਿਲ੍ਹੇ ਵਿਚ ਤਿੰਨ ਥਾਵਾਂ ‘ਤੇ ਪੁਤਲੇ ਫੂਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।