ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਸੈਨੇਟ ਚੋਣਾਂ ’ਚ ਡਾ. ਸੁਖਦੇਵ ਸਿੰਘ ਸਿਰਸਾ ਦੀ ਬਣੀ ਚੜ੍ਹਤ
ਨਿਹਾਲ ਸਿੰਘ ਵਾਲਾ, 17 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਗ੍ਰੈਜੂਏਟ ਸੈਨੇਟ ਦੀ 20 ਸਤੰਬਰ ਨੂੰ ਹੋਣ ਵਾਲੀ ਲਈ ਚੋਣ ਮੈਦਾਨ ਭਖ ਗਿਆ ਹੈ ਅਤੇ ਸਾਰੇ ਉਮੀਦਵਾਰ ਪੱਬਾਂ ਭਾਰ ਹੋ ਗਏ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰ ਦੇਖ ਰਹੇ ਹਨ ਕਿ ਮੁਲਕ ‘ਚ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਇਸ ‘ਚ ਕਿਹੜਾ ਉਮੀਦਵਾਰ ਹੋ ਸਕਦਾ ਹੈ ਜੋ ਚੱਲਦੀ ਹਵਾ ਦੇ ਰੁੱਖ ਚੱਲਣ ਦੀ ਥਾਂ ਪੰਜਾਬ ਅਤੇ ਪੰਜਾਬੀਅਤ ਦੇ ਹੱਕ ‘ਚ ਡਟ ਕੇ ਪੰਜਾਬੀਆਂ ਦੀ ਸ਼ਾਨ ਨੂੰ ਕਾਇਮ ਰੱਖ ਸਕਦਾ ਹੈ।
ਨਿਹਾਲ ਸਿੰਘ ਵਾਲਾ, 17 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਗ੍ਰੈਜੂਏਟ ਸੈਨੇਟ ਦੀ 20 ਸਤੰਬਰ ਨੂੰ ਹੋਣ ਵਾਲੀ ਲਈ ਚੋਣ ਮੈਦਾਨ ਭਖ ਗਿਆ ਹੈ ਅਤੇ ਸਾਰੇ ਉਮੀਦਵਾਰ ਪੱਬਾਂ ਭਾਰ ਹੋ ਗਏ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰ ਦੇਖ ਰਹੇ ਹਨ ਕਿ ਮੁਲਕ ‘ਚ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਇਸ ‘ਚ ਕਿਹੜਾ ਉਮੀਦਵਾਰ ਹੋ ਸਕਦਾ ਹੈ ਜੋ ਚੱਲਦੀ ਹਵਾ ਦੇ ਰੁੱਖ ਚੱਲਣ ਦੀ ਥਾਂ ਪੰਜਾਬ ਅਤੇ ਪੰਜਾਬੀਅਤ ਦੇ ਹੱਕ ‘ਚ ਡਟ ਕੇ ਪੰਜਾਬੀਆਂ ਦੀ ਸ਼ਾਨ ਨੂੰ ਕਾਇਮ ਰੱਖ ਸਕਦਾ ਹੈ। ਇਨ੍ਹਾਂ ਚੋਣਾਂ ‘ਤੇ ਪ੍ਰਤੀਕਿਰਿਆ ਕਰਦਿਆਂ ਪੰਜਾਬੀ ਦੇ ਉੱਘੇ ਲੇਖਕ ਤੇ ਚਿੰਤਕ ਗੁਰਦੇਵ ਸਿੰਘ ਧਾਲੀਵਾਲ ਖਾਈ ਨੇ ਕਿਹਾ ਕਿ ਜੇਕਰ ਉਮੀਦਵਾਰਾਂ ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ ਇਸ ਦ੍ਰਿਸ਼ਟੀ ਤੋਂ ਪਿੰਡ ਦੌਧਰ ਦੇ ਜੰਮਪਲ ਪ੍ਰੋ. ਡਾ. ਸੁਖਦੇਵ ਸਿੰਘ ਸਿਰਸਾ ਵੋਟਰਾਂ ਦੀ ਪਹਿਲੀ ਪਸੰਦ ਹਨ। ਜੋ ਏਸੇ ਯੂਨੀਵਰਸਿਟੀ ‘ਚੋਂ ਵਿਭਾਗੀ ਮੁਖੀ ਅਤੇ ਹੋਰ ਪ੍ਰਮੁੱਖ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਕੇ ਵੀ ਸਿੱਖਿਆ ਪ੍ਰਬੰਧ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਡਾ. ਸੁਖਦੇਵ ਸਿੰਘ ਸਿਰਸਾ ਸਾਹਿਤ ਅਕਾਦਮੀ, ਕੇਂਦਰੀ ਪੰਜਾਬੀ ਸਭਾ ਆਦਿ ਸਾਹਿਤਕ ਸੰਸਥਾਵਾਂ ‘ਚ ਜ਼ਿੰਮੇਵਾਰ ਪਦਵੀਆਂ ‘ਤੇ ਸੇਵਾ ਕਰਨ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਵਾਸਤੇ ਲੋਕ-ਜਥੇਬੰਦੀਆਂ ‘ਚ ਵੀ ਸਰਗਰਮ ਆਗੂ ਹਨ। ਯੂਨੀਵਰਸਿਟੀ ‘ਚ ਉਨ੍ਹਾਂ ਤੋਂ ਉਚੇਰੀ ਸਿੱਖਿਆ ਪ੍ਰਾਪਤ ਸੈਂਕੜੇ ਵਿਦਿਆਰਥੀ, ਜੋ ਸਕੂਲਾਂ ਕਾਲਜਾਂ ‘ਚ ਅਧਿਆਪਨ ਦਾ ਕਾਰਜ ਬਾਖ਼ੂਬੀ ਨਿਭਾ ਰਹੇ ਹਨ, ਡਾ. ਸਿਰਸਾ ਦੀ ਕਾਮਯਾਬੀ ਵਾਸਤੇ ਦਿਨ ਰਾਤ ਡਟੇ ਹੋਏ ਹਨ। ਜਿਸ ਤੋਂ ਡਾ. ਸੁਖਦੇਵ ਸਿੰਘ ਸਿਰਸਾ ਦੀ ਕਾਮਯਾਬੀ ਪ੍ਰਤੱਖ ਨਜ਼ਰ ਆ ਰਹੀ ਹੈ।