18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਉੱਘੇ ਸਮਾਜ ਸੇਵੀ ਜਗਤਾਰ ਸਿੰਘ ਬਾਬਾ ਦੇ ਗ੍ਰਹਿ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਕਿਸ਼ਨਪੁਰਾ ਕਲਾਂ, 17 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਕਸਬਾ ਕਿਸ਼ਨਪੁਰਾ ਕਲਾਂ ਦੇ ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ ਅਤੇ ਖ਼ੂਨਦਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਬਾਬਾ ਦੀ ਧਰਮ-ਪਤਨੀ ਅਕਵਿੰਦਰ ਕੌਰ ਮਾਨ ਵਲੋਂ ਆਪਣੇ ਗ੍ਰਹਿ ਵਿਖੇ ਤੀਆਂ ਤੀਜ ਦੀਆਂ ਸਬੰਧੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਤੀਆਂ ਦੀ ਰੁੱਤ ਨਾਲ ਪੰਜਾਬੀ ਲੋਕ-ਜੀਵਨ ਦੀਆਂ ਰਵਾਇਤੀ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ।

Ad Position 21
No active advertisement
ਕਿਸ਼ਨਪੁਰਾ ਕਲਾਂ ਦੇ ਉੱਘੇ ਸਮਾਜ ਸੇਵੀ ਜਗਤਾਰ ਸਿੰਘ ਬਾਬਾ ਦੇ ਗ੍ਰਹਿ ਵਿਖੇ ਤੀਆਂ ਦਾ ਤਿਉਹਾਰ ਦੌਰਾਨ ਅਕਵਿੰਦਰ ਕੌਰ ਮਾਨ ਤੇ ਹੋਰ ਅਗਵਾੜ ਦੀਆਂ ਬੀਬੀਆਂ ਭੈਣਾਂ, ਮੁਟਿਆਰਾਂ। ਤਸਵੀਰ : ਅਮੋਲਕ ਸਿੰਘ ਕਲਸੀ 18-08-2026
ਕਿਸ਼ਨਪੁਰਾ ਕਲਾਂ, 17 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਕਸਬਾ ਕਿਸ਼ਨਪੁਰਾ ਕਲਾਂ ਦੇ ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ ਅਤੇ ਖ਼ੂਨਦਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਬਾਬਾ ਦੀ ਧਰਮ-ਪਤਨੀ ਅਕਵਿੰਦਰ ਕੌਰ ਮਾਨ ਵਲੋਂ ਆਪਣੇ ਗ੍ਰਹਿ ਵਿਖੇ ਤੀਆਂ ਤੀਜ ਦੀਆਂ ਸਬੰਧੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਤੀਆਂ ਦੀ ਰੁੱਤ ਨਾਲ ਪੰਜਾਬੀ ਲੋਕ-ਜੀਵਨ ਦੀਆਂ ਰਵਾਇਤੀ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ। ਇਸੇ ਕੜੀ ਤਹਿਤ ਮੈਂਬਰ ਪੰਚਾਇਤ ਜਗਤਾਰ ਸਿੰਘ ਬਾਬਾ ਦੀ ਧਰਮ-ਪਤਨੀ ਬੀਬਾ ਅਕਵਿੰਦਰ ਕੌਰ ਮਾਨ ਦੇ ਸੱਦੇ ‘ਤੇ ਅਗਵਾੜ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਗਿੱਧਾ, ਬੋਲੀਆਂ ਅਤੇ ਲੋਕ-ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਅਮਨਦੀਪ ਕੌਰ ਕੈਵੀ ਮਾਨ ਕੇ, ਪਰਮਜੀਤ ਕੌਰ, ਦਲਜੀਤ ਕੌਰ ਧਾਲੀਵਾਲ ਅਤੇ ਮੈਡਮ ਜਗਵਿੰਦਰ ਕੌਰ ਕਲਸੀ ਆਦਿ ਮਹਿਲਾਵਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਪੰਜਾਬੀ ਵਿਰਸੇ ਸ਼ਾਨ ਹਨ। ਅਕਵਿੰਦਰ ਕੌਰ ਮਾਨ ਨੇ ਕਿਹਾ ਕਿ ਪੁਰਖਿਆਂ ਦੀਆਂ ਲੋਕ-ਰਵਾਇਤਾਂ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਵੱਡੀ ਲੋੜ ਹੈ। ਅਗਵਾੜ ਦੀਆਂ ਬੀਬੀਆਂ ਭੈਣਾਂ ਨੇ ਵੀ ਤੀਆਂ ਦੇ ਇਸ ਸਮਾਗਮ ਅਤੇ ਮਾਨ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਗਿੱਧੇ ਦੀਆਂ ਤਾਲਾਂ ਅਤੇ ਬੋਲੀਆਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ, ਖ਼ੂਨਦਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਬਾਬਾ ਵਲੋਂ ਖਾਣ ਪੀਣ ਲਈ ਫਲ ਫਰੂਟ, ਠੰਢੇ ਦੀਆਂ ਸਟਾਲਾਂ, ਕੁਲਚੇ ਆਈਸ ਕਰੀਮਾਂ ਦੇ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਹਰਵਿੰਦਰ ਕੌਰ, ਗੁਰਮੇਲ ਕੌਰ, ਕੁਲਦੀਪ ਕੌਰ, ਸ਼ਿੰਦਰ ਕੌਰ, ਵੀਰਪਾਲ ਕੌਰ, ਰਾਜਵੀਰ ਕੌਰ, ਬਰਜੀਤ ਕੌਰ, ਜਸਮੇਲ ਕੌਰ, ਰਮਨਦੀਪ ਕੌਰ, ਇੰਦਰਪਾਲ ਕੌਰ, ਰਣਜੀਤ ਕੌਰ, ਅਰਸ਼ਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਅਗਵਾੜ ਦੀਆਂ ਬੀਬੀਆਂ ਭੈਣਾਂ ਹਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਸੈਨੇਟ ਚੋਣਾਂ ’ਚ ਡਾ. ਸੁਖਦੇਵ ਸਿੰਘ ਸਿਰਸਾ ਦੀ ਬਣੀ ਚੜ੍ਹਤ ਅਗਲੀ ਖ਼ਬਰ 80ਵੇਂ ਸੁਤੰਤਰਤਾ ਦਿਵਸ ਤੇ ਅਜੀਤਵਾਲ ਕਾਲਜ ’ਚ ਸਮਾਗਮ ਹੋਇਆ
Ad Position 24