80ਵੇਂ ਸੁਤੰਤਰਤਾ ਦਿਵਸ ਤੇ ਅਜੀਤਵਾਲ ਕਾਲਜ ’ਚ ਸਮਾਗਮ ਹੋਇਆ
ਅਜੀਤਵਾਲ, 17 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਆਜ਼ਾਦੀ ਦਿਵਸ ਮਨਾਉਂਦਿਆਂ ਝੰਡਾ ਲਹਿਰਾਉਣ ਉਪਰੰਤ ਐਨ. ਸੀ.
ਅਜੀਤਵਾਲ, 17 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਆਜ਼ਾਦੀ ਦਿਵਸ ਮਨਾਉਂਦਿਆਂ ਝੰਡਾ ਲਹਿਰਾਉਣ ਉਪਰੰਤ ਐਨ.ਸੀ.ਸੀ. ਕੈਂਡਿਟਸ ਅਤੇ ਸਟਾਫ਼ ਨੇ ਰਾਸ਼ਟਰੀ ਗੀਤ ਗਾਇਣ ਕੀਤਾ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਹੋਈਆਂ ਸ਼ਹੀਦੀਆਂ ਬਾਰੇ ਵਿਚਾਰ ਪੇਸ਼ ਕੀਤੇ। ਬਾਬਾ ਰਾਮ ਸਿੰਘ ਨਾਮਧਾਰੀ, ਸ੍ਰੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ, ਸ੍ਰ. ਕਰਤਾਰ ਸਿੰਘ ਸਰਾਭਾ ਵਰਗਿਆਂ ਹੋਰ ਮਹਾਨ ਦੇਸ਼ ਭਗਤਾਂ ਅਤੇ ਆਜ਼ਾਦੀ ਦੇ ਪਰਵਾਨੇ ਪਰਵਾਨਿਆ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਅਤੇ ਦੇਸ਼ ਦੇ ਵਿਕਾਸ ਲਈ ਉੱਚ ਸਿੱਖਿਆ ਪ੍ਰਾਪਤ ਕਰਕੇ, ਆਪਣੇ ਕਿੱਤੇ ਦੇ ਮਾਹਿਰ ਬਣ ਕੇ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਕੇ ਵੀ ਹਿੱਸਾ ਪਾ ਸਕਦੇ ਹਾਂ। ਪ੍ਰੋਗਰਾਮ ਅਫ਼ਸਰ ਸੁਖਜਿੰਦਰ ਸਿੰਘ ਲਾਡੀ ਨੇ ਵਿਦਿਆਰਥੀਆਂ ਨੂੰ ਨਸ਼ਾ, ਰਿਸ਼ਵਤਖ਼ੋਰੀ, ਜਲਦੀ ਪੈਸੇ ਕਮਾਉਣ ਦੀ ਚਾਹਤ ਵਿਚ ਗਲਤ ਰਾਹ ਅਪਣਾਉਣ, ਲੜਾਈ-ਝਗੜੇ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਆ। ਐਨ.ਸੀ.ਸੀ. ਇੰਚਾਰਜ ਹਰਮੇਲ ਸਿੰਘ ਨੇ ਕੈਂਡਿਟਸ ਅਤੇ ਸਟਾਫ਼ ਮੈਂਬਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ।