ਡੀ.ਐੱਸ. ਬਲੌਸਮ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਡੀ. ਐਸ.
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਦੇ ਵਿਦਿਆਰਥੀਆਂ ਵਲੋਂ ਦਾਣਾ ਮੰਡੀ ਮੋਗਾ ਵਿਖੇ ਹੋਏ 15 ਅਗਸਤ ਦੇ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸਕੂਲ ਦੇ ਡਾਇਰੈਕਟਰ ਮੇਜਰ ਸਤਿੰਦਰ ਸਿੰਘ, ਸਕੂਲ ਪ੍ਰਿੰਸੀਪਲ ਤੇਜਿੰਦਰ ਸਿੰਘ ਤੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ 52 ਬੱਚਿਆਂ ਨੇ ਦਾਣਾ ਮੰਡੀ ਮੋਗਾ ਵਿਖੇ 15 ਅਗਸਤ ਦੇ ਪ੍ਰੋਗਰਾਮ ਵਿਚ ਮੈਡਮ ਪ੍ਰੀਆ ਮਿੱਤਲ ਤੇ ਵੰਦਨਾ ਬਾਂਸਲ ਦੀ ਯੋਗ ਅਗਵਾਈ ਹੇਠ ਇਕ ਸਭਿਆਚਾਰ ਗਰੁੱਪ ਡਾਂਸ ਪੇਸ਼ ਕੀਤਾ। ਇਸ ਗਰੁੱਪ ਡਾਂਸ ਨੂੰ ਵਿਦਿਆਰਥਣ ਏਕਤਜੋਤ ਕੌਰ, ਈਸ਼ਾ ਯਾਦਵ, ਅੰਸ਼ਿਕਾ ਤੇ ਵਿਦਿਆਰਥੀ ਏਕਮਪ੍ਰੀਤ ਸਿੰਘ ਜੱਸਲ, ਗੁਰਪ੍ਰੀਤ ਸਿੰਘ ਤੇ ਆਸੀਸ ਮਸੀਹ ਦੀ ਪੂਰੀ ਟੀਮ ਨੇ ਬਾਖ਼ੂਬੀ ਨਿਭਾਇਆ। ਬੱਚਿਆਂ ਨੇ ਬੜੀ ਲਗਨ ਤੇ ਮਿਹਨਤ ਨਾਲ ਕਰ ਕੇ ਗਰੁੱਪ ਡਾਂਸ ਦੀ ਤਿਆਰੀ ਕੀਤੀ ਤੇ ਬੱਚੇ ਬੜੇ ਹੀ ਖ਼ੁਸ਼ ਨਜ਼ਰ ਆ ਰਹੇ ਸਨ। ਇਸ ਮੌਕੇ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ, ਏ.ਡੀ.ਸੀ. ਮੋਗਾ, ਐਸ.ਐਸ.ਪੀ. ਮੋਗਾ, ਡੀ.ਈ.ਓ. ਮੋਗਾ ਵਲੋਂ ਬੱਚਿਆਂ ਨੂੰ ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।