17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਿਹੜੇ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ

ਠੱਠੀ ਭਾਈ, 17 ਅਗਸਤ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਧੀਆਂ ਦੀਆਂ ਤੀਆਂ ਦੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਰੰਗ-ਬਿਰੰਗੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸ਼ਿਰਕਤ ਕਰਦਿਆਂ ਪੰਜਾਬੀ ਸਭਿਆਚਾਰ ਦੀਆਂ ਰੰਗਤਾਂ ਬਿਖੇਰੀਆਂ।

Ad Position 21
No active advertisement
ਅਜੀਤ ਡੈਸਕ 18-08-2026
ਠੱਠੀ ਭਾਈ, 17 ਅਗਸਤ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਧੀਆਂ ਦੀਆਂ ਤੀਆਂ ਦੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਰੰਗ-ਬਿਰੰਗੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸ਼ਿਰਕਤ ਕਰਦਿਆਂ ਪੰਜਾਬੀ ਸਭਿਆਚਾਰ ਦੀਆਂ ਰੰਗਤਾਂ ਬਿਖੇਰੀਆਂ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਔਲਖ ਨੇ ਤੀਆਂ ਦੇ ਪਰੰਪਰਾਗਤ ਮਹੱਤਵ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਸਤਿਕਾਰ, ਉਮੰਗਾਂ ਅਤੇ ਰੀਝਾਂ ਦਾ ਪ੍ਰਤੀਕ ਰਿਹਾ ਹੈ। ਇਸ ਦੌਰਾਨ ਪੂਰਾ ਕੈਂਪਸ ਸਭਿਆਚਾਰਕ ਪ੍ਰੋਗਰਾਮਾਂ, ਗਿੱਧੇ ਦੀਆਂ ਬੋਲੀਆਂ, ਮੁਟਿਆਰਾਂ ਦੀ ਅੱਡੀ ਦੀ ਧਮਕ ਅਤੇ ਭੰਗੜੇ ਦੀ ਤਾਲ ਨਾਲ ਗੂੰਜ ਉੱਠਿਆ। ਸਮਾਗਮ ਦੌਰਾਨ ਕਰਵਾਏ ਮਹਿੰਦੀ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਰਾਜਦੀਪ ਕੌਰ ਬੀ.ਸੀ.ਏ. ਭਾਗ ਤੀਜਾ ਨੇ ਪਹਿਲਾ, ਜਸ਼ਨਪ੍ਰੀਤ ਕੌਰ ਬੀ.ਕੌਮ ਭਾਗ ਪਹਿਲਾ ਨੇ ਦੂਜਾ ਅਤੇ ਮੋਨਿਕਾ ਬੀ.ਸੀ.ਏ. ਭਾਗ ਪਹਿਲਾ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਰਵਾਇਤੀ ਪੰਜਾਬੀ ਪਹਿਰਾਵੇ, ਸ਼ਿੰਗਾਰ, ਪ੍ਰਤਿਭਾ ਪ੍ਰਦਰਸ਼ਨ ਅਤੇ ਸਵਾਲ-ਜਵਾਬ ਦੇ ਮੁਕਾਬਲਿਆਂ ਤੋਂ ਬਾਅਦ ਅਰਮਨਦੀਪ ਕੌਰ ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਭਾਗ ਤੀਜਾ ਨੂੰ ਇਸ ਵਰ੍ਹੇ ਦੀ ਮਿਸ ਤੀਜ ਚੁਣਿਆ ਗਿਆ, ਜਦ ਕਿ ਮਨਜੀਤ ਕੌਰ ਬੀ.ਕੌਮ ਭਾਗ ਤੀਜਾ ਨੂੰ ਗਿੱਧਿਆਂ ਦੀ ਰਾਣੀ ਦਾ ਖ਼ਿਤਾਬ ਦਿੱਤਾ ਗਿਆ। ਦੋਵੇਂ ਜੇਤੂਆਂ ਨੂੰ ਕਾਲਜ ਵਲੋਂ ਫੁਲਕਾਰੀ ਅਤੇ ਸੱਗੀ ਫੁੱਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ ਜੱਗਾ, ਚਰਨਜੀਤ ਸਿੰਘ ਗੱਬੀ, ਸੁਖਦੇਵ ਸਿੰਘ, ਚਰਨਜੀਤ ਸਿੰਘ ਸਿੱਧੂ, ਦਿਆ ਸਿੰਘ, ਜੱਸਾ ਸਿੰਘ ਅਤੇ ਅਜਮੇਰ ਸਿੰਘ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸੰਸਥਾ ਦੇ ਸਮੂਹ ਪ੍ਰਿੰਸੀਪਲ, ਡਾਇਰੈਕਟਰ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਪੁੱਜੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਫੁਲਕਾਰੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਵਿਦਿਆਰਥਣ ਕਿਰਨਦੀਪ ਕੌਰ ਨੇ ਬਾਖ਼ੂਬੀ ਨਿਭਾਇਆ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰੋਟਰੀ ਕਲੱਬ ਮੋਗਾ ਰਾਇਲ ਨੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼
Ad Position 24