ਰੋਟਰੀ ਕਲੱਬ ਮੋਗਾ ਰਾਇਲ ਨੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼
ਮੋਗਾ, 17 ਅਗਸਤ (ਅਸ਼ੋਕ ਬਾਂਸਲ)-ਸਾਵਣ ਦੇ ਪਵਿੱਤਰ ਮਹੀਨੇ ਵਿਚ ਵਾਤਾਵਰਣ ਸੰਭਾਲ ਅਤੇ ਹਰਿਆਵਲ ਦਾ ਸੰਦੇਸ਼ ਦਿੰਦਿਆਂ ਅੱਜ ਰੋਟਰੀ ਕਲੱਬ ਮੋਗਾ ਰਾਇਲ ਵਲੋਂ ਰਾਜਿੰਦਰਾ ਅਸਟੇਟ ਦੇ ਸਾਹਮਣੇ ਜੀਤ ਸਿੰਘ ਸਟੇਡੀਅਮ ਵਿਚ 30 ਤੋਂ ਵੱਧ ਬੂਟੇ ਲਗਾ ਕੇ ਮੁਹਿੰਮ ਚਲਾਈ ਗਈ। ਕਲੱਬ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਇਸ ਮੁਹਿੰਮ ਦੌਰਾਨ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਬਾਂਸਲ, ਪ੍ਰੋਜੈਕਟ ਚੇਅਰਮੈਨ ਪੁਨੀਤ ਗਰਗ, ਮੁਨੀਸ਼ ਸਿੰਗਲ, ਸਿਧਾਰਥ ਮਹਾਜਨ, ਰਿਪਨ ਸਿੰਗਲਾ, ਦਿਨੇਸ਼ ਗਰਗ, ਗਗਨਦੀਪ ਗਰਗ ਸਮੇਤ ਕਲੱਬ ਦੇ ਹੋਰ ਮੈਂਬਰਾਂ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ।
ਮੋਗਾ, 17 ਅਗਸਤ (ਅਸ਼ੋਕ ਬਾਂਸਲ)-ਸਾਵਣ ਦੇ ਪਵਿੱਤਰ ਮਹੀਨੇ ਵਿਚ ਵਾਤਾਵਰਣ ਸੰਭਾਲ ਅਤੇ ਹਰਿਆਵਲ ਦਾ ਸੰਦੇਸ਼ ਦਿੰਦਿਆਂ ਅੱਜ ਰੋਟਰੀ ਕਲੱਬ ਮੋਗਾ ਰਾਇਲ ਵਲੋਂ ਰਾਜਿੰਦਰਾ ਅਸਟੇਟ ਦੇ ਸਾਹਮਣੇ ਜੀਤ ਸਿੰਘ ਸਟੇਡੀਅਮ ਵਿਚ 30 ਤੋਂ ਵੱਧ ਬੂਟੇ ਲਗਾ ਕੇ ਮੁਹਿੰਮ ਚਲਾਈ ਗਈ। ਕਲੱਬ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਇਸ ਮੁਹਿੰਮ ਦੌਰਾਨ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਬਾਂਸਲ, ਪ੍ਰੋਜੈਕਟ ਚੇਅਰਮੈਨ ਪੁਨੀਤ ਗਰਗ, ਮੁਨੀਸ਼ ਸਿੰਗਲ, ਸਿਧਾਰਥ ਮਹਾਜਨ, ਰਿਪਨ ਸਿੰਗਲਾ, ਦਿਨੇਸ਼ ਗਰਗ, ਗਗਨਦੀਪ ਗਰਗ ਸਮੇਤ ਕਲੱਬ ਦੇ ਹੋਰ ਮੈਂਬਰਾਂ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ। ਇਸ ਮੌਕੇ ਕਲੱਬ ਪ੍ਰਧਾਨ ਅਮੋਲ ਸੂਦ ਅਤੇ ਪ੍ਰੋਜੈਕਟ ਚੇਅਰਮੈਨ ਪੁਨੀਤ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਦਰਖਤਾਂ ਦੀ ਕਟਾਈ ਅਤੇ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹਨ। ਅਜਿਹੇ ਹਾਲਾਤ ਵਿਚ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਬੇਹੱਦ ਜ਼ਰੂਰੀ ਹੈ। ਅਤੇ ਲਗਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਵੱਡੇ ਦਰਖਤ ਬਣਨ ਤੱਕ ਸੁਰੱਖਿਅਤ ਰੱਖਣਾ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਮੁਨੀਸ਼ ਸਿੰਗਲ ਨੇ ਕਿਹਾ ਕਿ ਸਾਵਣ ਦਾ ਮਹੀਨਾ ਪੌਦੇ ਲਗਾਉਣ ਲਈ ਖ਼ਾਸ ਤੌਰ ‘ਤੇ ਅਨੁਕੂਲ ਮੰਨਿਆ ਜਾਂਦਾ ਹੈ। ਬਰਸਾਤ ਦੇ ਮੌਸਮ ਵਿੱਚ ਪੌਦਿਆਂ ਨੂੰ ਕੁਦਰਤੀ ਤੌਰ ‘ਤੇ ਪਾਣੀ ਮਿਲਣ ਕਾਰਨ ਉਨ੍ਹਾਂ ਦੇ ਪਨਪਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕਲੱਬ ਮੈਂਬਰਾਂ ਨੇ ਵੀ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਅਪੀਲ ਕੀਤੀ। ਸਾਬਕਾ ਪ੍ਰਧਾਨ ਗਗਨਦੀਪ ਗਰਗ ਨੇ ਕਿਹਾ ਕਿ ਦਰਖਤ ਸਾਨੂੰ ਸ਼ੁੱਧ ਹਵਾ ਦੇਣ ਦੇ ਨਾਲ-ਨਾਲ ਗਰਮੀ ਤੋਂ ਰਾਹਤ, ਛਾਂ ਅਤੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਲੱਬ ਪ੍ਰਧਾਨ ਅਮੋਲ ਸੂਦ ਨੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜਨਮਦਿਨ, ਵਿਆਹ ਦੀ ਵਰ੍ਹੇਗੰਢ, ਬੱਚੇ ਦੇ ਜਨਮ ਜਾਂ ਕਿਸੇ ਹੋਰ ਵਿਸ਼ੇਸ਼ ਮੌਕੇ ‘ਤੇ ਬੂਟੇ ਲਗਾ ਕੇ ਉਸ ਦਿਨ ਨੂੰ ਯਾਦਗਾਰ ਬਣਾਇਆ ਜਾ ਸਕਦਾ ਹੈ।