19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ ਅਜੀਤ’ ਸਬ-ਆਫ਼ਿਸ ਮੋਗਾ ਵਲੋਂ ਲਗਾਇਆ ਜਾ ਰਿਹਾ ਖ਼ੂਨਦਾਨ ਕੈਂਪ ਮਨੁੱਖਤਾ ਦੀ ਭਲਾਈ ਲਈ ਵਰਦਾਨ-ਚੇਅਰਮੈਨ ਬਰਿੰਦਰ ਕੁਮਾਰ, ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਦੀ ਧਰਤੀ ‘ਤੇ ਤੀਆਂ ਦੀ ਰੌਣਕ ਮੁੜ ਪਰਤ ਆਉਂਦੀ ਹੈ। ਇਸੇ ਅਮੀਰ ਪੰਜਾਬੀ ਵਿਰਸੇ, ਲੋਕ-ਰੰਗ ਅਤੇ ਪਰਿਵਾਰਕ ਸਾਂਝ ਨੂੰ ਜਿਊਂਦਾ ਰੱਖਣ ਦੇ ਮਕਸਦ ਨਾਲ ਮੋਗਾ ਵਿਖੇ ਮਹਿਲਾਵਾਂ ਵਲੋਂ ਮਹਿਫ਼ਲੇ ਤੀਜ ਨਾਂਅ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

Ad Position 21
No active advertisement
ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ 19-08-2026
ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਦੀ ਧਰਤੀ ‘ਤੇ ਤੀਆਂ ਦੀ ਰੌਣਕ ਮੁੜ ਪਰਤ ਆਉਂਦੀ ਹੈ। ਇਸੇ ਅਮੀਰ ਪੰਜਾਬੀ ਵਿਰਸੇ, ਲੋਕ-ਰੰਗ ਅਤੇ ਪਰਿਵਾਰਕ ਸਾਂਝ ਨੂੰ ਜਿਊਂਦਾ ਰੱਖਣ ਦੇ ਮਕਸਦ ਨਾਲ ਮੋਗਾ ਵਿਖੇ ਮਹਿਲਾਵਾਂ ਵਲੋਂ ਮਹਿਫ਼ਲੇ ਤੀਜ ਨਾਂਅ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਗਿੱਧਾ, ਬੋਲੀਆਂ, ਭੰਗੜਾ, ਲੋਕ-ਖੇਡਾਂ ਅਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਰਾਹੀਂ ਤੀਆਂ ਦੇ ਪੁਰਾਤਨ ਰੰਗ ਨੂੰ ਸਾਕਾਰ ਕੀਤਾ। ਸਮਾਗਮ ਦੌਰਾਨ ਮਹਿਲਾਵਾਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਪਹੁੰਚੀਆਂ। ਗਿੱਧੇ ਦੀਆਂ ਬੋਲੀਆਂ, ਹਾਸੇ-ਮਜ਼ਾਕ ਅਤੇ ਲੋਕ ਰੰਗਾਂ ਨਾਲ ਪੂਰਾ ਮਾਹੌਲ ਤੀਆਂ ਦੇ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਪੰਜਾਬੀ ਲੋਕ-ਨਾਚ ਦੀਆਂ ਵੱਖ-ਵੱਖ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਪੰਜਾਬੀ ਸਭਿਆਚਾਰ ਵਿਚ ਤੀਆਂ ਸਿਰਫ਼ ਨੱਚਣ ਗਾਉਣ ਦਾ ਤਿਉਹਾਰ ਨਹੀਂ, ਸਗੋਂ ਧੀਆਂ ਭੈਣਾਂ ਦੇ ਪਿਆਰ, ਮੋਹ ਅਤੇ ਪਰਿਵਾਰਕ ਰਿਸ਼ਤਿਆਂ ਦੀ ਗੂੜ੍ਹੀ ਸਾਂਝ ਦਾ ਪ੍ਰਤੀਕ ਹਨ। ਸਾਉਣ ਦੇ ਮਹੀਨੇ ਵਿਆਹੀਆਂ ਧੀਆਂ ਆਪਣੇ ਪੇਕੇ ਘਰ ਆ ਕੇ ਮਾਪਿਆਂ ਨਾਲ ਦੁੱਖ ਸੁੱਖ ਸਾਂਝਾ ਕਰਦੀਆਂ ਹਨ ਅਤੇ ਸਹੇਲੀਆਂ ਨਾਲ ਤੀਆਂ ਦੀਆਂ ਖ਼ੁਸ਼ੀਆਂ ਮਨਾਉਂਦੀਆਂ ਹਨ। ਮਹਿਫ਼ਲੇ ਤੀਜ ਸਮਾਗਮ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਵੀ ਦੇਖਣ ਨੂੰ ਮਿਲਿਆ। ਮਹਿਫ਼ਲੇ ਤੀਜ ਦੀ ਇਕ ਹੋਰ ਖ਼ਾਸ ਗੱਲ ਇਹ ਰਹੀ ਕਿ ਖ਼ੁਸ਼ੀਆਂ ਦੇ ਇਸ ਸਮਾਗਮ ਨੂੰ ਵਾਤਾਵਰਨ ਸੰਭਾਲ ਨਾਲ ਵੀ ਜੋੜਿਆ ਗਿਆ। ਬੂਟੇ ਲਗਾਉਣ, ਤੁਲਸੀ ਦੇ ਬੂਟੇ ਵੰਡਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰਨ ਵਰਗੇ ਉਪਰਾਲਿਆਂ ਰਾਹੀਂ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਸ ਵਾਰ ਮਹਿਫ਼ਲੇ ਤੀਜ ਨੂੰ ਕਾਮਯਾਬ ਬਣਾਉਣ ਵਿਚ ਵਰਿੰਦਾ ਮਜੀਠੀਆ, ਸ਼ੈਲੀ ਕਾਲੜਾ, ਕਿਰਨ ਛਾਬੜਾ, ਮਮਤਾ ਅਹੂਜਾ, ਮੋਨਿਕਾ, ਹੇਮਾ, ਸੁਨੀਤਾ ਚੋਪੜਾ, ਜੋਤੀ ਅਰੋੜਾ, ਸਪਨਾ, ਮਮਤਾ ਕਾਲੜਾ, ਰਾਜਵਿੰਦਰ, ਬਬੀਤਾ, ਨੇਹਾ, ਕਿਰਨ, ਮਨੀਸ਼ਾ ਕੋਚਰ, ਸੋਨੀਆ, ਅੰਕਿਤਾ, ਮਧੁਰ ਗਾਬਾ, ਮੀਨਾ ਪਾਲ, ਨਵਿਆ ਸਮੇਤ ਕਈ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਹਿਫ਼ਲੇ ਤੀਜ ਨੇ ਇਹ ਸੁਨੇਹਾ ਦਿੱਤਾ ਕਿ ਪੰਜਾਬੀ ਸਭਿਆਚਾਰ ਦੀ ਰੂਹ ਸਿਰਫ਼ ਗਿੱਧੇ ਅਤੇ ਬੋਲੀਆਂ ਵਿਚ ਹੀ ਨਹੀਂ, ਸਗੋਂ ਧੀਆਂ ਭੈਣਾਂ ਦੇ ਪਿਆਰ, ਪਰਿਵਾਰਕ ਸਾਂਝ, ਦੇਸ਼-ਪ੍ਰੇਮ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਵਿਚ ਵੀ ਵੱਸਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਐਲ.ਓਜ. ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਦੁਆਰਾ ਰਾਸ਼ਟਰੀ ਗੀਤ ਗਾ ਕੇ ਮਨਾਇਆ ਆਜ਼ਾਦੀ ਦਿਹਾੜਾ
Ad Position 24