19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਥ ਵਿਰੋਧੀ ਤਾਕਤਾਂ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਮਿਸ਼ਨ ਤੋਂ ਨਹੀਂ ਰੋਕ ਸਕਦੀਆਂ-ਡੱਲਾ, ਦੌਲਤਪੁਰਾ, ਕਪੂਰੇ ਕਿਹਾ, ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਹੀਂ ਸਗੋਂ ਸਮੁੱਚੇ ਪੰਜਾਬ ’ਤੇ ਹਮਲਾ

ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਾਲ ਹੀ ਵਿਚ ਪਾਰਟੀ ਦੀ ਮਜ਼ਬੂਤੀ ਲਈ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿਚ ਪਾਰਟੀ ਵਿਚ ਵਧੀਆ ਸੇਵਾਵਾਂ ਦੇਣ ਵਾਲੇ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਰਜਿੰਦਰ ਸਿੰਘ ਡੱਲਾ, ਬੂਟਾ ਸਿੰਘ ਦੌਲਤਪੁਰਾ, ਰਜਿੰਦਰ ਸਿੰਘ ਕਪੂਰੇ ਤਿੰਨੇ ਪੀ.

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਪੀ.ਏ.ਸੀ. ਮੈਂਬਰ ਰਜਿੰਦਰ ਸਿੰਘ ਡੱਲਾ, ਬੂਟਾ ਸਿੰਘ ਦੌਲਤਪੁਰਾ, ਰਜਿੰਦਰ ਸਿੰਘ ਕਪੂਰੇ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਕਿਰਨਜੋਤ ਸਿੰਘ ਢਿੱਲੋਂ ਗੱਲਬਾਤ ਦੌਰਾਨ। ਅਜੀਤ ਤਸਵੀਰ 20-08-2026
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਾਲ ਹੀ ਵਿਚ ਪਾਰਟੀ ਦੀ ਮਜ਼ਬੂਤੀ ਲਈ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿਚ ਪਾਰਟੀ ਵਿਚ ਵਧੀਆ ਸੇਵਾਵਾਂ ਦੇਣ ਵਾਲੇ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਰਜਿੰਦਰ ਸਿੰਘ ਡੱਲਾ, ਬੂਟਾ ਸਿੰਘ ਦੌਲਤਪੁਰਾ, ਰਜਿੰਦਰ ਸਿੰਘ ਕਪੂਰੇ ਤਿੰਨੇ ਪੀ.ਏ.ਸੀ. ਮੈਂਬਰ, ਗੁਰਦਰਸ਼ਨ ਸਿੰਘ ਸੰਮਤੀ ਮੈਂਬਰ ਕਾਹਨ ਸਿੰਘ ਵਾਲਾ ਤੇ ਕਿਰਨਜੋਤ ਸਿੰਘ ਢਿੱਲੋਂ ਨੇ ਇਕ ਬਿਆਨ ਰਾਹੀਂ ਕਿਹਾ ਕਿ ਬਹੁਤ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਜਿਸ ਉੱਪਰ ਦੂਸਰੀ ਵਾਰ ਜਾਨ-ਲੇਵਾ ਹਮਲਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ, ਉਹ ਵੀ ਉਸ ਸਮੇਂ ਜਦੋਂ ਇਕ ਸ਼ਰਧਾਲੂ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੇਵਾ ਨਿਭਾ ਰਹੇ ਸਨ ਕਿਉਂਕਿ ਸਿੱਖ ਨੂੰ ਛੇਵੇਂ ਪਾਤਸ਼ਾਹ ਵਲੋਂ ਦਿੱਤਾ ਗਿਆ ਮੀਰੀ ਪੀਰੀ ਦਾ ਸਿਧਾਂਤ ਕਿ ਜਿੱਥੇ ਉਸ ਨੇ ਉਸਾਰੂ ਰਾਜਨੀਤੀ ਕਰਨੀ ਉੱਥੇ ਧਾਰਮਿਕ ਤੌਰ ‘ਤੇ ਵੀ ਪਰਪੱਕ ਰਹਿਣਾ। ਸੁਖਬੀਰ ਸਿੰਘ ਬਾਦਲ ਵਾਹਦ ਇਕ ਅਜਿਹੇ ਹਨ ਜਿਨ੍ਹਾਂ ਦੇ ਹਰੇਕ ਰਿਹਾਇਸ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਤੇ ਬਾਣੀ ਦਾ ਪ੍ਰਵਾਹ ਚੱਲਦਾ ਤੇ ਹਮੇਸ਼ਾ ਪਰਿਵਾਰ ਸਵੇਰੇ ਸ਼ਾਮ ਗੁਰਬਾਣੀ ਸਰਵਣ ਕਰਦਾ। ਉਸ ਤੋਂ ਇਲਾਵਾ ਸਾਰੇ ਹੀ ਤਖ਼ਤ ਸਾਹਿਬਾ ਨਾਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਪੰਜਾਬ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ। ਇਸੇ ਲੜੀ ਤਹਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਸੀ ਜਿੱਥੇ ਸਿੱਖ ਵਿਰੋਧੀ ਏਜੰਸੀਆਂ ਤੇ ਸਿੱਖ ਵਿਰੋਧੀ ਰਾਜਸੀ ਸੋਚ ਦੀ ਸਪੋਰਟ ਨਾਲ ਇਕ ਨਿਹੰਗ ਬਾਣੇ ਵਿਚ ਛੁਪੇ ਭੇਡੂ ਨੇ ਤੇਜ਼ ਹਥਿਆਰ ਨਾਲ ਹਮਲਾ ਕੀਤਾ। ਪ੍ਰਮਾਤਮਾ ਦੀ ਕਿਰਪਾ ਸਦਕਾ ਹਮੇਸ਼ਾ ਸੁਖਬੀਰ ਸਿੰਘ ਬਾਦਲ ਅਡੋਲ ਤੇ ਚੜ੍ਹਦੀ ਕਲਾ ਵਿਚ ਰਹੇ। ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜ੍ਹੀਏ ਤਾਂ ਇਹ ਹਮੇਸ਼ਾ ਹਮਲਿਆਂ ਦਾ ਸ਼ਿਕਾਰ ਹੁੰਦਾ ਆਇਆ। ਬਹੁਤ ਸਾਰੇ ਆਗੂਆਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਕਿਉਂਕਿ ਖੇਤਰੀ ਪਾਰਟੀ ਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਕਰ ਕੇ ਹਮੇਸ਼ਾ ਸਿੱਖ ਵਿਰੋਧੀ ਪੰਜਾਬ ਵਿਰੋਧੀ ਸੋਚਾਂ ਦੇ ਅੱਖਾਂ ਵਿਚ ਰੜਕਦੀ ਸਾਡੇ ਗੁਰੂ ਸਾਹਿਬਾਨਾਂ ‘ਤੇ ਵੀ ਹਮਲੇ ਹੁੰਦੇ ਆਏ। ਸਾਡੇ ਗੁਰੂ ਸਾਹਿਬਾਨਾਂ ਵਲੋਂ ਦਿੱਤਾ ਹੋਇਆ ਸਿਧਾਂਤ ਤੇ ਮਰਿਆਦਾ ਹੈ ਕਿ ਜਦੋਂ ਕੋਈ ਸਿੱਖ ਗੁਰੂ ਘਰਾਂ ਵਿਚ ਸੇਵਾ ਕਰਦਾ ਤਾਂ ਉਸ ਨੂੰ ਸਿਰੋਪਾਉ ਦਿੱਤੇ ਜਾਂਦੇ ਪਰ ਅੱਜ ਦੀ ਘਟੀਆ ਸੋਚ ਵਾਲੇ ਕੁਝ ਰਾਜਸੀ ਆਗੂਆਂ ਪਾਰਟੀਆਂ ਵਲੋਂ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਹੋਏ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੂ ਦੀਆਂ ਗੋਲਕਾਂ, ਗੁਰੂ ਦੇ ਸਿਧਾਂਤ, ਗੁਰੂ ਦੀਆਂ ਤਸਵੀਰਾਂ ਤੇ ਪਰੰਪਰਾਵਾਂ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿਚ ਆਈ ਤੇ ਜਦੋਂ ਦੀ ਪਾਰਟੀ ਦੀ ਸੇਵਾ ਸੁਖਬੀਰ ਸਿੰਘ ਬਾਦਲ ਨੇ ਸੰਭਾਲੀ ਤਾਂ ਪੰਜਾਬ ਵਿਚ ਬਹੁਤ ਵਿਕਾਸ ਹੋਇਆ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਤੇ ਆਪਣੀ ਸਰਕਾਰ ਦੌਰਾਨ ਪਾਰਟੀ ਉੱਪਰ ਲੱਗੇ ਇਲਜ਼ਾਮਾਂ ਦੀ ਸਜ਼ਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ, ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਨਿਭਾਇਆ ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੋਰ ਮਾਣ ਸਨਮਾਨ ਵਧਿਆ, ਉਸ ਨੂੰ ਵੀ ਗ਼ਲਤ ਰੰਗਤ ਦੇ ਕੇ ਵਿਰੋਧੀਆਂ ਨੇ ਪੇਸ਼ ਕੀਤਾ ਅਤੇ ਨੌਜਵਾਨੀ ਨੂੰ ਭੜਕਾਇਆ। ਪੰਜਾਬ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਲੇ ਤੇ ਪੰਜਾਬ ਦੀ ਭਲਾਈ ਲਈ ਹਮੇਸ਼ਾ ਗੁਰੂ ਦੇ ਭਾਣੇ ਵਿਚ ਰਹਿ ਕੇ ਇਨ੍ਹਾਂ ਘਟੀਆ ਸਾਜ਼ਿਸ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ ਕਿਉਂਕਿ ਪੰਜਾਬ ਦੇ ਲੋਕ ਸਭ ਕੁਝ ਸਮਝ ਚੁੱਕੇ ਹਨ ਕਿ ਇਹ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਨਹੀਂ ਸਗੋਂ ਪੰਜਾਬ ‘ਤੇ ਹਮਲਾ ਹੈ। ਅੱਜ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ ਤੇ ਕੋਈ ਵੀ ਵਰਗ ਸੁਰੱਖਿਅਤ ਨਹੀਂ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਵੱਡੀ ਪੱਧਰ ‘ਤੇ ਜਿੱਤ ਪ੍ਰਾਪਤ ਕਰਨਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਸਾਰੇ ਕੇਸਾਂ ਦੀ ਇਨਕੁਆਰੀ ਕਰ ਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ ਤਾਂ ਜੋ ਅੱਜ ਸਾਡੇ ਗੁਰੂ ਘਰਾਂ ਤੋਂ ਲੋਕਾਂ ਦਾ ਵਿਸ਼ਵਾਸ ਉਠਾਇਆ ਜਾ ਰਿਹਾ ਤੇ ਸਾਜ਼ਿਸ਼ਾਂ ਦੀ ਗੁਰੂ ਘਰਾਂ ਨਾਲੋਂ ਤੋੜਿਆ ਜਾ ਰਿਹਾ, ਦਹਿਸ਼ਤ ਪਾਈ ਜਾ ਰਹੀ ਹੈ ਜਿਸ ਨੂੰ ਬਹਾਲ ਕਰ ਕੇ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੱਭੋ ਸਾਂਝੀਵਾਲ ਸੰਸਥਾ ਰਜਿ: ਵਲੋਂ ਮਾਤਾ ਦਮੋਦਰੀ ਖ਼ਾਲਸਾ ਕੰਨਿਆ ਸਕੂਲ ਡੋਲੀ ਭਾਈ ਵਿਖੇ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ ਅਤੇ ਐਡਵੋਕੇਟ ਵਿਜੇ ਧੀਰ...
Ad Position 24