ਸੱਭੋ ਸਾਂਝੀਵਾਲ ਸੰਸਥਾ ਰਜਿ: ਵਲੋਂ ਮਾਤਾ ਦਮੋਦਰੀ ਖ਼ਾਲਸਾ ਕੰਨਿਆ ਸਕੂਲ ਡੋਲੀ ਭਾਈ ਵਿਖੇ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ
ਮੋਗਾ, 19 ਅਗਸਤ (ਅਸ਼ੋਕ ਬਾਂਸਲ)-ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਮਾਤਾ ਦਮੋਦਰੀ ਖ਼ਾਲਸਾ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਪੱਧਰੀ ਸਮਾਜ ਸੇਵੀ ਜਥੇਬੰਦੀ ਸੱਭੋ ਸਾਂਝੀਵਾਲ ਸੰਸਥਾ ਵਲੋਂ ਇਹ ਦਿਨ ਸਮਾਜਿਕ ਚੇਤਨਾ ਦਿਵਸ ਵਜੋਂ ਮਨਾਇਆ ਗਿਆ। ਜਿਸਦਾ ਸੰਸਥਾ ਦੀ ਪ੍ਰਧਾਨ ਮੈਡਮ ਬਬਲਜੀਤ ਬਬਲੀ , ਪ੍ਰਿੰਸੀਪਲ ਰਮਨਦੀਪ ਕੌਰ ਤੇ ਸਕੂਲ ਦੇ ਸਟਾਫ਼ ਦਾ ਅੰਤਰ-ਰਾਸ਼ਟਰੀ ਯੂਥ ਡੇ ਤੇ ਸਮਾਰੋਹ ਕਰਾਉਣ ਤੇ ਧੰਨਵਾਦ ਕੀਤਾ ਅਤੇ ਮੈਡਮ ਬਬਲਜੀਤ ਨੇ ਸੰਸਥਾ ਦੇ ਮਨੋਰਥ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਸਮਾਰੋਹ ਦੇ ਮੁੱਖ ਬੁਲਾਰੇ ਡਾ.
ਮ
ਮੋਗਾ ਦੇ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਰੱਸਾਕਸ਼ੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਅਧਿਆਪਕਾਂ ਅਤੇ ਕੋਚ ਨਾਲ। ਅਜੀਤ ਤਸਵੀਰ
20-08-2026
ਮੋਗਾ, 19 ਅਗਸਤ (ਅਸ਼ੋਕ ਬਾਂਸਲ)-ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਮਾਤਾ ਦਮੋਦਰੀ ਖ਼ਾਲਸਾ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਪੱਧਰੀ ਸਮਾਜ ਸੇਵੀ ਜਥੇਬੰਦੀ ਸੱਭੋ ਸਾਂਝੀਵਾਲ ਸੰਸਥਾ ਵਲੋਂ ਇਹ ਦਿਨ ਸਮਾਜਿਕ ਚੇਤਨਾ ਦਿਵਸ ਵਜੋਂ ਮਨਾਇਆ ਗਿਆ। ਜਿਸਦਾ ਸੰਸਥਾ ਦੀ ਪ੍ਰਧਾਨ ਮੈਡਮ ਬਬਲਜੀਤ ਬਬਲੀ , ਪ੍ਰਿੰਸੀਪਲ ਰਮਨਦੀਪ ਕੌਰ ਤੇ ਸਕੂਲ ਦੇ ਸਟਾਫ਼ ਦਾ ਅੰਤਰ-ਰਾਸ਼ਟਰੀ ਯੂਥ ਡੇ ਤੇ ਸਮਾਰੋਹ ਕਰਾਉਣ ਤੇ ਧੰਨਵਾਦ ਕੀਤਾ ਅਤੇ ਮੈਡਮ ਬਬਲਜੀਤ ਨੇ ਸੰਸਥਾ ਦੇ ਮਨੋਰਥ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਸਮਾਰੋਹ ਦੇ ਮੁੱਖ ਬੁਲਾਰੇ ਡਾ. ਸੁਰਜੀਤ ਸਿੰਘ ਦੌਧਰ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਸਨ। ਦੋਵੇਂ ਬੁਲਾਰਿਆਂ ਵਲੋਂ ਵਿਦਿਆਰਥੀਆਂ ਲਈ ਰਸਮੀ ਸਿੱਖਿਆ ਦੇ ਨਾਲ਼ ਨਾਲ਼ ਗੈਰ ਰਸਮੀ ਨੈਤਿਕ ਕਦਰਾਂ ਕੀਮਤਾਂ ਦੀ ਲੋੜ ਬਾਰੇ ਵਿਸਥਾਰ ਸਹਿਤ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਵਡਮੁੱਲੇ ਸੁਝਾਅ ਵੀ ਪੇਸ਼ ਕੀਤੇ। ਬੱਚੀਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਵਾਤਾਵਰਣ ਸੁਰੱਖਿਆ ਅਤੇ ਸਮਾਜ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਮੈਡਮ ਨਵਜੋਤ ਜੋਸ਼ੀ ਵਲੋਂ ਬੱਚਿਆਂ ਨਾਲ਼ ਚੰਗੀ ਸਿਹਤ ਅਤੇ ਨਿਰੋਗੀ ਜੀਵਨ ਜਿਉਣ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਮਾਜਿਕ ਸਰੋਕਾਰਾਂ ਨਾਲ਼ ਸੰਬੰਧਿਤ ਗੀਤ ਗਾਏ ਗਏ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸੰਸਥਾ ਦੇ ਸਮੂਹ ਅਹੁਦੇਦਾਰਾਂ ਵਲੋਂ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਇਤਿਹਾਸਕ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਤੇ ਸਕੂਲ ਵਲੋਂ ਵੀ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਾਜਵਿੰਦਰ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ। ਅਖੀਰ ਵਿਚ ਨਿਰਮਲਜੀਤ ਕੌਰ ਨੇ ਧੰਨਵਾਦ ਕੀਤਾ ਵਿਦਿਆਰਥਣਾਂ ਹੱਥੋਂ ਛਾਂ ਦਾਰ ਅਤੇ ਫਲ਼ਦਾਰ ਬੂਟੇ ਵੀ ਲਗਵਾਏ ਗਏ।