ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਹੋਈ ਮੀਟਿੰਗ
ਮੋਗਾ, 20 ਅਗਸਤ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸਾਬਕਾ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜਗਜੀਤ ਕੌਰ ਨੇ ਲਗਾਈ।
ਮੋਗਾ, 20 ਅਗਸਤ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸਾਬਕਾ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜਗਜੀਤ ਕੌਰ ਨੇ ਲਗਾਈ। ਨਾਇਬ ਸਿੰਘ ਨੇ ਮੰਗ ਕੀਤੀ ਕਿ 6 ਵੇਂ ਕਮਿਸ਼ਨ ਦੇ ਬਕਾਏ ਜਲਦ ਦਿੱਤੇ ਜਾਣ ਕਿਉਂਕਿ ਕਈ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਸਾਂ ਨੂੰ ਅਜੇ ਤੱਕ ਬਕਾਇਆ ਨਹੀ ਪਾਇਆ ਗਿਆ। ਪੈਨਸ਼ਨ ਮਹੀਨੇ ਦੇ ਪਹਿਲੇ ਹਫ਼ਤੇ ਪਾਈ ਜਾਵੇ, ਮਾਣਯੋਗ ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫ਼ੈਸਲੇ ਪੈਨਸ਼ਨਰਾਂ ਤੇ ਲਾਗੂ ਕੀਤੇ ਜਾਣ, ਐਲ.ਟੀ.ਸੀ.ਦੀ ਮੰਗ ਗੌਰਮਿੰਟ ਪੈਨਸ਼ਨਰਾਂ ਦੀ ਤਰਜ਼ ਤੇ ਲਾਗੂ ਕੀਤੀ ਜਾਵੇ, ਬੁਢਾਪਾ ਭੱਤਾ 65, 70, 75 ਸਾਲ ਤੋਂ ਲੈ ਕੇ 100 ਸਾਲ ਪੈਨਸ਼ਨਰ ਦੇ ਜੀਵਤ ਸਮੇਂ ਤੱਕ ਦਿੱਤਾ ਜਾਵੇ, ਪੈਨਸ਼ਨਰ ਦੀ ਮੌਤ ਹੋ ਜਾਣ ਤੇ ਉਸ ਦੇ ਵਾਰਸ ਨੂੰ ਫੈਮਲੀ ਪੈਨਸ਼ਨ ਲਾਗੂ ਕੀਤੀ ਜਾਵੇ। ਇਸ ਮੌਕੇ ਨਾਇਬ ਸਿੰਘ ਰੌਂਤਾ ਪ੍ਰਧਾਨ, ਸੁਰਜੀਤ ਕੌਰ, ਕਰਨੈਲ ਕੌਰ, ਬਪੀਤਾ ਰਾਣੀ, ਜੁਗਿੰਦਰ ਸਿੰਘ, ਰੂਪ ਸਿੰਘ, ਧਨੀ ਰਾਮ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਅਮਰਜੀਤ ਕੌਰ, ਮੀਰਾ ਧਾਲੀਵਾਲ, ਬਲਵੀਰ ਕੌਰ, ਸੁਰਜੀਤ ਕੌਰ, ਕਰਤਾਰ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਗਿਆਨ ਸਿੰਘ, ਜੋਗਿੰਦਰ ਸਿੰਘ ਸਮੇਤ ਪੈਨਸ਼ਨਰ ਸ਼ਾਮਿਲ ਸਨ।