ਗੋਧੇ ਵਾਲਾ ਸਟੇਡੀਅਮ ਵਿਖੇ ਚੱਲ ਰਹੇ ਐਥਲੈਟਿਕਸ ਸੈਂਟਰ ਦੇ ਖਿਡਾਰੀਆਂ ਦਾ ਸਟੇਟ ਮੀਟ ’ਚ ਰਿਹਾ ਸ਼ਾਨਦਾਰ ਪ੍ਰਦਰਸ਼ਨ-ਖੇਡ ਅਫ਼ਸਰ ਮੋਗਾ
ਮੋਗਾ, 20 ਅਗਸਤ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ਼੍ਰੀਮਤੀ ਨਵਦੀਪ ਜਿੰਦਲ ਦੀ ਅਗਵਾਈ ਹੇਠ ਚੱਲ ਐਥਲੈਟਿਕਸ ਸੈਂਟਰ ਦੇ ਚਾਰ ਅਥਲੀਟਾਂ ਵਲੋਂ ਸਟੇਟ ਯੂਨੀਅਰ ਮੀਟ ਜੋ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 16 ਅਗਸਤ ਤੋਂ 18 ਅਗਸਤ ਤੱਕ ਕਰਵਾਈ ਗਈ ਜਿਸ ਵਿਚ ਚਰਨਜੋਤ ਸਿੰਘ ਮਲਹੋਤਰਾ ਨੇ ਅੰਡਰ -16 ਗਰੁੱਪ ਵਿਚ 13. 81 ਮੀਟਰ ਗੋਲਾ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮੋਗਾ, 20 ਅਗਸਤ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ਼੍ਰੀਮਤੀ ਨਵਦੀਪ ਜਿੰਦਲ ਦੀ ਅਗਵਾਈ ਹੇਠ ਚੱਲ ਐਥਲੈਟਿਕਸ ਸੈਂਟਰ ਦੇ ਚਾਰ ਅਥਲੀਟਾਂ ਵਲੋਂ ਸਟੇਟ ਯੂਨੀਅਰ ਮੀਟ ਜੋ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 16 ਅਗਸਤ ਤੋਂ 18 ਅਗਸਤ ਤੱਕ ਕਰਵਾਈ ਗਈ ਜਿਸ ਵਿਚ ਚਰਨਜੋਤ ਸਿੰਘ ਮਲਹੋਤਰਾ ਨੇ ਅੰਡਰ -16 ਗਰੁੱਪ ਵਿਚ 13.81 ਮੀਟਰ ਗੋਲਾ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚਰਨਜੋਤ ਸਿੰਘ ਮਲਹੋਤਰਾ ਵਲੋਂ ਆਈ.ਐਫ.ਐਸ.ਸੀ. ਸਕੂਲ ਨਾਰਥ ਜ਼ੋਨ ਵਿਚ ਪਹਿਲਾ ਸਥਾਨ ਲੈਂਦੇ ਹੋਏ ਨੈਸ਼ਨਲ ਪੱਧਰ ਲਈ ਆਪਣੀ ਚੋਣ ਸੁਨਿਸ਼ਚਿਤ ਕਰ ਲਈ ਹੈ। ਇਸ ਮੁਕਾਬਲੇ ਦੌਰਾਨ ਅਰਮਾਨ ਸਿੰਘ, ਗੁਰਸ਼ਾਨ ਸਿੰਘ ਅਤੇ ਰਿਸ਼ਾਨ ਸ਼ਰਮਾ ਵਲੋਂ ਡਿਸਕਸ ਥ੍ਰੋ ਵਿਚ ਭਾਗ ਲੈਂਦੇ ਹੋਏ ਮਿਆਰੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖੇਡ ਅਫ਼ਸਰ ਸ੍ਰੀਮਤੀ ਨਵਦੀਪ ਜਿੰਦਲ ਵਲੋਂ ਅਥਲੀਟਾਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਖੇਡ ਸਹੂਲਤ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਐਥਲੈਟਿਕਸ ਸੈਂਟਰ ਦਾ ਸੰਚਾਲਨ ਕਰ ਰਹੇ ਉੱਘੇ ਮਾਸਟਰ ਅਥਲੀਟ ਜਸਕਰਨ ਸਿੰਘ ਤੂਰ ਵਲੋਂ ਵੀ ਜੇਤੂ ਤੇ ਭਾਗੀਦਾਰ ਅਥਲੀਟਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਜੁਗਰਾਜ ਸਿੰਘ ਮਾਸਟਰ ਅਥਲੀਟ, ਜਗਵਿੰਦਰ ਸਿੰਘ ਐਨ.ਆਈ.ਐਸ., ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਦੀਪਕ ਸ਼ਰਮਾ, ਗੁਰਭੇਜ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਖੋਸਾ ਐਨ.ਆਈ.ਐਸ. ਵਲੋਂ ਵੀ ਵਧਾਈ ਦਿੱਤੀ ਗਈ। ਅਖੀਰ ਵਿਚ ਸਮੂਹ ਮੋਗਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਟੇਡੀਅਮ ਗੋਧੇ ਵਾਲਾ ਵਿਖੇ ਚੱਲ ਰਹੇ ਨਿਸ਼ਕਾਮ ਐਥਲੈਟਿਕਸ ਸੈਂਟਰ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਭੇਜਿਆ ਜਾਵੇ ਤਾਂ ਜੋ ਖੇਡ ਅਫ਼ਸਰ ਮੋਗਾ ਦੇ ਸਹਿਯੋਗ ਨਾਲ ਜਲਦੀ ਹੀ ਇਸ ਐਥਲੈਟਿਕਸ ਸੈਂਟਰ ਨੂੰ ਖੇਡ ਵਿੰਗ ਵਿਚ ਤਬਦੀਲ ਕੀਤਾ ਜਾ ਸਕੇ ਅਤੇ ਖੇਡ ਅਫ਼ਸਰ ਸ਼੍ਰੀਮਤੀ ਨਵਦੀਪ ਜਿੰਦਲ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਸਕੇ।