20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਦੀ ਧਰਤੀ ਦਾ ਹੀਰਾ ਹਨ ਤਰੁਣ ਚੁੱਘ, ਹਰ ਜ਼ਿੰਮੇਵਾਰੀ ’ਤੇ ਖਰੇ ਉਤਰੇ-ਵਿਜੇ ਸ਼ਰਮਾ

ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਜੇ ਸ਼ਰਮਾ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਅਤੇ ਸਿਆਸੀ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਸ੍ਰੀ ਚੁੱਘ ਦੇ ਲੰਮੇ ਅਤੇ ਸੰਘਰਸ਼ਪੂਰਨ ਜਥੇਬੰਦਕ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਨਿਕਲੇ ਇਸ ਆਗੂ ਨੇ ਪਾਰਟੀ ਵਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਸਮਰਪਣ ਨਾਲ ਨਿਭਾਇਆ ਹੈ।

Ad Position 21
No active advertisement
ਵਿਜੇ ਸ਼ਰਮਾ 21-08-2026
ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਜੇ ਸ਼ਰਮਾ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਅਤੇ ਸਿਆਸੀ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਸ੍ਰੀ ਚੁੱਘ ਦੇ ਲੰਮੇ ਅਤੇ ਸੰਘਰਸ਼ਪੂਰਨ ਜਥੇਬੰਦਕ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਨਿਕਲੇ ਇਸ ਆਗੂ ਨੇ ਪਾਰਟੀ ਵਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਸਮਰਪਣ ਨਾਲ ਨਿਭਾਇਆ ਹੈ। ਵਿਜੇ ਸ਼ਰਮਾ ਨੇ ਕਿਹਾ ਕਿ ਜਦੋਂ ਸ੍ਰੀ ਤਰੁਣ ਚੁੱਘ ਪੰਜਾਬ ਭਾਜਪਾ ਯੁਵਾ ਮੋਰਚਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ, ਉਸ ਸਮੇਂ ਪੰਜਾਬ ਔਖੇ ਸਿਆਸੀ ਦੌਰ ਵਿਚੋਂ ਲੰਘ ਰਿਹਾ ਸੀ। ਅਜਿਹੇ ਸਮੇਂ ਵਿਚ ਉਨ੍ਹਾਂ ਨੇ ਸ਼ਹਿਰ-ਸ਼ਹਿਰ ਵਾਹਨ ਯਾਤਰਾ ਕਰਕੇ ਪਾਰਟੀ ਦੇ ਵਰਕਰਾਂ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਬਾਘਾ ਪੁਰਾਣਾ ਨਾਲ ਜੁੜੀ ਇਕ ਪੁਰਾਣੀ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੌਕ ਵਿਚ ਇਕ ਵਾਹਨ ‘ਤੇ ਖੜ੍ਹੇ ਹੋ ਕੇ ਸ੍ਰੀ ਤਰੁਣ ਚੁੱਘ ਵਲੋਂ ਦਿੱਤਾ ਗਿਆ ਭਾਸ਼ਣ ਉਨ੍ਹਾਂ ਦੀ ਮਾਤਾ ਨੇ ਵੀ ਸੁਣਿਆ ਸੀ। ਵਿਜੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਜੀ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਪਰ ਸ੍ਰੀ ਚੁੱਘ ਦੀ ਬੋਲਣ ਸ਼ੈਲੀ, ਵਿਚਾਰਾਂ ਅਤੇ ਵਰਕਰਾਂ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਜਥੇਬੰਦਕ ਸਮਰੱਥਾ, ਮਿਹਨਤ ਅਤੇ ਪਾਰਟੀ ਪ੍ਰਤੀ ਵਚਨਬੱਧਤਾ ਨੇ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਇਕ ਮਜ਼ਬੂਤ ਆਗੂ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਸਿਰਫ਼ ਪੰਜਾਬ ਤੋਂ ਨਿਕਲੇ ਭਾਜਪਾ ਆਗੂ ਨਹੀਂ, ਸਗੋਂ ਪੰਜਾਬ ਦੀ ਮਿੱਟੀ ਦਾ ਉਹ ਹੀਰਾ ਹਨ, ਜਿਸ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਕੌਮੀ ਸਿਆਸਤ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਤੋਂ ਬਗੈਰ ਸਾਡਾ ਜੀਵਨ ਅਧੂਰਾ ਹੈ-ਉੱਘੇ ਸਮਾਜ ਸੇਵੀ ਭਿੰਦਾ ਨੈਸਲੇ ਅਗਲੀ ਖ਼ਬਰ ਪੰਡਤ ਜਗਦੀਸ ਸਿੰਘ ਬਿਲਾਸਪੁਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸਰਧਾ ਦੇ ਫ਼ੁੱਲ ਭੇਟ
Ad Position 24