21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਬਲੂਮਿੰਗ ਬਡਜ਼ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ

ਮੋਗਾ, 21 ਅਗਸਤ-ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ, ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦਾ 83ਵਾਂ ਜਨਮ ਦਿਨ ‘ਅਜੀਤ’ ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਬੀ.

Ad Position 21
No active advertisement
ਕਿਸ਼ਨਪੁਰਾ ਕਲਾਂ ਦੇ ਬੰਦ ਪਏ ਮੇਨ ਬਾਜ਼ਾਰ ਦੀ ਤਸਵੀਰ। ਤਸਵੀਰ : ਅਮੋਲਕ ਸਿੰਘ ਕਲਸੀ 22-08-2026
ਮੋਗਾ, 21 ਅਗਸਤ-ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ, ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦਾ 83ਵਾਂ ਜਨਮ ਦਿਨ ‘ਅਜੀਤ’ ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਉਨ੍ਹਾਂ ਦੀ ਧਰਮ-ਪਤਨੀ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਵਿਸ਼ੇਸ਼ ਸਹਿਯੋਗ ਨਾਲ ਬਲੂਮਿੰਗ ਬਡਜ਼ ਸਕੂਲ ਤਲਵੰਡੀ ਭੰਗੇਰੀਆ ਵਿਖੇ ਤੀਸਰਾ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਇਸ ਮੌਕੇ ਡਾ. ਹਮਦਰਦ ਜੀ ਦੇ ਜਨਮ ਦਿਨ ‘ਤੇ ਕੇਕ ਕੱਟ ਕੇ ਖ਼ੁਸ਼ੀ ਵੀ ਸਾਂਝੀ ਕੀਤੀ ਗਈ। ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮਾਲਵੇ ਦੀ ਉੱਘੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੇ ਕਿਹਾ ਕਿ ‘ਅਜੀਤ’ ਅਖ਼ਬਾਰ ਪੰਜਾਬੀਆਂ ਦਾ ਹਰਮਨ ਪਿਆਰਾ ਅਖ਼ਬਾਰ ਹੈ ਜਿਸ ਨੇ ਹਮੇਸ਼ਾ ਸੱਚ ‘ਤੇ ਪਹਿਰਾ ਦਿੱਤਾ। ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜਿੱਥੇ ਇਕ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਹਮਦਰਦ ਜੀ ਦਾ ਜਨਮ ਦਿਨ ਖ਼ੂਨਦਾਨ ਕਰ ਕੇ ਮਨਾਉਣ ਨੂੰ ਮਾਨਵਤਾ ਦੇ ਭਲੇ ਦਾ ਕਾਰਜ ਦੱਸਿਆ। ਉਨ੍ਹਾਂ ਆਪਣੇ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਤੰਦਰੁਸਤੀ ਤੇ ਲੰਮੀ ਉਮਰ ਦੀ ਕਾਮਨਾ ਕਰਦਿਆਂ ‘ਅਜੀਤ’ ਉਪ ਦਫ਼ਤਰ ਦੀ ਸਮੁੱਚੀ ਟੀਮ ਨੂੰ ਇਸ ਕਾਰਜ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜਨਮ ਦਿਨ ‘ਤੇ ਅਜਿਹੇ ਕੈਂਪ ਲਗਾਉਣਾ ਮਨੁੱਖਤਾ ਦੇ ਭਲੇ ਲਈ ਸ਼ਲਾਘਾਯੋਗ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਹਲਕਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਜਿਹੇ ਖ਼ੂਨਦਾਨ ਕੈਂਪਾਂ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਤੇ ਅਜੇ ਤੱਕ ਕਿਸੇ ਵੀ ਵਿਗਿਆਨੀ ਜਾਂ ਲੈਬਾਰਟਰੀ ਵਿਚ ਇਸ ਦਾ ਬਦਲ ਨਹੀਂ ਬਣ ਸਕਿਆ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਡਾ. ਹਮਦਰਦ ਜੀ ਦਾ ਜਨਮ ਇਕੱਠੇ ਪੰਜਾਬ ਭਰ ਵਿਚ ਹੀ ਨਹੀਂ ਸਗੋਂ ਅੱਜ ਇਹ ਦਿਨ ਦੇਸ਼-ਵਿਦੇਸ਼ ਵਿਚ ਵੀ ਮਨਾਇਆ ਜਾ ਰਿਹਾ ਹੈ ਕਿਉਂਕਿ ਉਹ ਇਕ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਹਨ। ਸਮਾਗਮ ਦੇ ਅਖੀਰ ਵਿਚ ਸੁਰਿੰਦਰਪਾਲ ਸਿੰਘ ਨੇ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਿੰਦਰ ਕੁਮਾਰ ਮਧੇਕੇ, ਹਰਮਨਜੀਤ ਸਿੰਘ ਦੀਦਾਰੇ ਵਾਲਾ, ਨਿਧੜਕ ਸਿੰਘ ਬਰਾੜ, ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਸਨੀ ਗਿੱਲ, ਬਰਜਿੰਦਰ ਸਿੰਘ ਮੱਖਣ ਬਰਾੜ, ਲਾਭ ਸਿੰਘ ਆਹਲੂਵਾਲੀਆ, ਰਜਿੰਦਰ ਸਿੰਘ ਡੱਲਾ, ਖਣਮੁਖ ਭਾਰਤੀ ਪੱਤੋ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ, ਐਡਵੋਕੇਟ ਵਿਜੇ ਧੀਰ, ਹਰੀ ਸਿੰਘ ਖਾਈ, ਮਨਜੀਤ ਮਾਨ ਸਾਬਕਾ ਕੌਂਸਲਰ, ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਸਟੇਜ ਦੇ ਧਨੀ ਤੇ ਉੱਘੀ ਸਮਾਜ ਸੇਵਕਾ ਜੱਸ ਢਿੱਲੋਂ ਵਲੋਂ ਬਾਖ਼ੂਬੀ ਨਿਭਾਇਆ ਗਿਆ। ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐੱਸ. ਗਰੁੱਪ ਵਲੋਂ ਖ਼ੂਨਦਾਨੀਆਂ ਤੇ ਆਏ ਹੋਏ ਪਤਵੰਤਿਆਂ ਲਈ ਰਿਫਰੈਸ਼ਮੈਂਟ ਤੇ ਖਾਣੇ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਬੀ.ਬੀ.ਐੱਸ. ਤੇ ‘ਅਜੀਤ’ ਉਪ ਦਫ਼ਤਰ ਵਲੋਂ ਖ਼ੂਨਦਾਨੀਆਂ ਤੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਸਮਾਜ ਸੇਵੀ, ਡਾ. ਸੁਰੇਸ਼ ਕੁਮਾਰ ਚੇਅਰਮੈਨ ਐੱਮ.ਐਲ.ਐੱਮ. ਗਰੁੱਪ ਕਿਲੀ ਚਾਹਲਾਂ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਬਬਲੂ ਕੰਡਾ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਦੌਲਤਪੁਰਾ, ਬੂਟਾ ਸਿੰਘ ਦੌਲਤਪੁਰਾ, ਪ੍ਰਵੀਨ ਗਰਗ ਚੇਅਰਮੈਨ ਆਈ . ਐੱਸ.ਐਫ. ਕਾਲਜ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਐੱਮ.ਡੀ. ਗੋਲਡਨ ਟਰੈਵਲ, ਰਾਕੇਸ਼ ਕੁਮਾਰ ਬੁੱਗੀ ਐੱਮ.ਡੀ. ਜੈਸਵਾਲ ਹੋਟਲ, ਪੁਸ਼ਪਿੰਦਰ ਸਿੰਘ ਉੱਘੇ ਉਦਯੋਗਪਤੀ ਤਲਵੰਡੀ ਭਾਈ, ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ, ਜਸਵੀਰ ਸਿੰਘ ਬਰਾੜ ਚੇਅਰਮੈਨ ਕੈਲੇਫੋਰਨੀਆ ਸਕੂਲ ਖੁਖਰਾਣਾ, ਪ੍ਰਿੰਸੀਪਲ ਗੁਰਿੰਦਰਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਡਾਇਰੈਕਟਰ ਹੀਰੋ ਹਾਂਡਾ, ਪ੍ਰੋ. ਬਾਲਾ ਖੰਨਾ, ਪ੍ਰੋ. ਤਨਵੀਰ ਕੌਰ, ਡਾ. ਸਰਬਜੀਤ ਕੌਰ ਬਰਾੜ, ਕੁਲਵੰਤ ਕੌਰ ਸਾਬਕਾ ਲੈਕਚਰਾਰ, ਕਸ਼ਿਸ਼ ਬਾਂਸਲ ਆੜ੍ਹਤੀ, ਪੁਨੀਤਪਾਲ ਸਿੰਘ ਸੱਗੂ, ਅਮਰਿੰਦਰ ਸਿੰਘ ਸੈਂਡੀ, ਹਰਪ੍ਰੀਤ ਕੌਰ ਅਰੋੜਾ, ਪ੍ਰੋ. ਸੰਦੀਪ ਕੌਰ ਸੱਗੂ, ਜਸਵਿੰਦਰ ਕੌਰ ਸਾਬਕਾ ਅਧਿਆਪਕ, ਅਮਨਦੀਪ ਕੌਰ ਲੈਕਚਰਾਰ, ਡਾ. ਕਿਰਨਪਾਲ ਸਿੰਘ ਲਾਡੀ, ਗੁਰਮਿੰਦਰਜੀਤ ਸਿੰਘ ਬਬਲੂ ਕੌਂਸਲਰ, ਗੁਰਨਾਮ ਸਿੰਘ ਲਵਲੀ, ਹਰਮੇਲ ਸਿੰਘ ਡਰੋਲੀ ਪ੍ਰਧਾਨ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ, ਰਾਜਾ ਸਿੰਘ ਭਾਰਤ ਵਾਲੇ, ਚਮਕੌਰ ਸਿੰਘ ਝੰਡੇਵਾਲਾ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਬਲਵੀਰ ਸਿੰਘ ਰਾਮੂਵਾਲੀਆ, ਰਣਜੀਤ ਸਿੰਘ ਮਾਲਵਾ, ਬਲਜਿੰਦਰ ਸਿੰਘ ਸਹਿਗਲ, ਬਲਜੀਤ ਸਿੰਘ ਵਿੱਕੀ, ਮੁਖ਼ਤਿਆਰ ਸਿੰਘ ਮਾਣੂੰਕੇ, ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀਖ਼ਾਨਾ, ਪਰਮਿੰਦਰ ਸਿੰਘ ਸਮਾਜ ਸੇਵੀ, ਗੁਰਪ੍ਰੀਤ ਸਿੰਘ ਭੁੱਲਰ, ਐੱਸ.ਕੇ. ਬਾਂਸਲ ਐਨ.ਜੀ.ਓ., ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਅਮਨਦੀਪ ਸਿੰਘ, ਰਵਿੰਦਰਪਾਲ ਸਿੰਘ ਬੱਬੂ, ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਕਮੇਟੀ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਪਰਮਪਾਲ ਸਿੰਘ ਬੁੱਟਰ, ਗੌਰਵ ਸ਼ਰਮਾ ਭਾਰਤ ਵਿਕਾਸ ਪ੍ਰੀਸ਼ਦ, ਹਰਦਿਆਲ ਸਿੰਘ ਯੂ.ਐੱਸ.ਏ., ਸੁਖਦੇਵ ਸਿੰਘ ਮਿਆਣੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਵਨ ਗੋਇਲ ਬਾਘਾ ਪੁਰਾਣਾ, ਰਾਹੁਲ ਗਰਗ ਪ੍ਰਧਾਨ ਸਟਾਰ ਕ੍ਰਿਕਟ ਕਲੱਬ, ਗੌਰਵ ਗਰਗ ਡਿਪਟੀ ਮੇਅਰ, ਚੰਚਲ ਪੋਪਲੀ, ਜਗਮੀਤ ਸਿੰਘ ਰਣੀਆਂ, ਜੋਗਿੰਦਰ ਸਿੰਘ ਮਾਹਲਾ ਸਾਬਕਾ ਸੀਨੀਅਰ ਫਾਰਮਾਸਿਸਟ, ਕ੍ਰਿਸ਼ਨ ਸੂਦ ਸਾਬਕਾ ਕੌਂਸਲਰ, ਬਲਜਿੰਦਰ ਸਿੰਘ ਸੂਬਾ ਪ੍ਰਧਾਨ, ਦਿਗਵਿਜੇਪਾਲ, ਸੁਖਪਾਲ ਸਿੰਘ, ਸ਼ਮਸ਼ੇਰ ਸਿੰਘ ਕੋਟ ਈਸੇ ਖਾਂ, ਗੁਰਨਾਮ ਸਿੰਘ ਲਵਲੀ, ਨਿਰਮਲ ਸਿੰਘ ਮੀਨੀਆ ਉੱਘੇ ਸਮਾਜ ਸੇਵੀ, ਦੀਪਕਵਲ ਮਹਿਣਾ ਉੱਘੇ ਸਮਾਜ ਸੇਵੀ, ਮਨੋਜ ਮੋਂਗਾ, ਸੁਧੀਰ ਕੋਹਲੀ, ਸੁਨੀਲ ਜੈਨ ਤਿੰਨੇ ਭਾਰਤ ਵਿਕਾਸ ਪ੍ਰੀਸ਼ਦ, ਬਾਬਾ ਅਜਮੇਰ ਸਿੰਘ, ਸਤਨਾਮ ਸਿੰਘ ਕਿਸ਼ਨਪੁਰਾ, ਅਮਨ ਗਾਬਾ ਕੋਟ ਈਸੇ ਖਾਂ, ਸੁਖਦੀਪ ਸ਼ਰਮਾ, ਪਰਮਿੰਦਰ ਸਿੰਘ ਨਸੀਰੇ ਵਾਲਾ, ਗੁਰਪ੍ਰੀਤ ਸਿੰਘ ਹੇਰ ਸਰਕਲ ਪ੍ਰਧਾਨ ਧਰਮਕੋਟ, ਨਿਰਮਲ ਸਿੰਘ ਕਲਿਆਣ ਸਰਪੰਚ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਸੌਰਵ ਸ਼ਰਮਾ, ਐਡਵੋਕੇਟ ਗੌਰਵ ਗਰਗ, ਚਾਹਤ ਮਿੱਤਲ, ਰਿਸ਼ੀ ਸੂਦ, ਰਾਹੁਲ ਗਰਗ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਮਮਤਾ ਬਾਂਸਲ ਉੱਘੇ ਸਮਾਜ ਸੇਵੀ, ਪਿੰਕੀ ਬੀ.ਟੀ.ਓ. ਮਿੱਤਲ ਹਸਪਤਾਲ, ਕੌਂਸਲਰ ਸੁੱਚਾ ਸਿੰਘ ਪੁਰਬਾ, ਡਾ. ਵਰਿੰਦਰ ਭੁੱਲਰ, ਪਲਕ ਐਂਕਰ, ਇਸ਼ਾਰਾ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਜਸਜੀਤ ਸਿੰਘ ਡਾਲਾ ਐੱਮ.ਡੀ. ਬਲੂ ਹਾਈਟਸ, ਇਕਬਾਲ ਸਿੰਘ ਖਹਿਰਾ, ਹਰਪਾਲ ਸਿੰਘ ਸਹਾਰਨ, ਵਿਪਨ ਉਕਾੜਾ, ਨਵਦੀਪ ਮਹੇਸ਼ਰੀ, ਦਲੀਪ ਕੁਮਾਰ, ਨਵਦੀਪ ਸਿੰਗਲਾ, ਸੌਰਵ ਪੋਪਲੀ, ਰਾਜੂ ਪਾਸੀ, ਤਨਵੇ ਪੱਤਰਕਾਰ, ‘ਅਜੀਤ’ ਉਪ ਦਫ਼ਤਰ ਦੀ ਸਮੁੱਚੀ ਟੀਮ ਤੋਂ ਇਲਾਵਾ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਤੇ ਵੱਖ-ਵੱਖ ਸਿਆਸੀ, ਰਾਜਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪੰਚ ਵੀਰ ਭਾਈ ਨੂੰ ਸਦਮਾ, ਭਰਾ ਦਾ ਦਿਹਾਂਤ ਅਗਲੀ ਖ਼ਬਰ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਤੇ ਉੱਘੇ ਸਮਾਜ ਸੇਵੀ ਐਡਵੋਕੇਟ ਰਾਣੂੰ ਗਿੱਲ ਕੈਨੇਡਾ ਨੇ ਡਾ. ਹਮਦਰਦ ਦੇ ਜਨਮ ਦਿਨ ’ਤੇ...
Ad Position 24