21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮਨਜੀਤ ਮਾਨ ਨੂੰ ਮੋਗਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ ਪਿੰਡ ਮੱਲ੍ਹੀਆਂ ਵਾਲਾ ਵਿਖੇ ਕੀਤੀ ਮਾਨ ਨੇ ਭਰਵੀਂ ਮੀਟਿੰਗ

ਮੋਗਾ, 21 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸੇਵਾਦਾਰ ਹਲਕਾ ਮੋਗਾ ਨੇ ਮੋਗਾ ਹਲਕੇ ਦੇ ਪਿੰਡ ਮੱਲੀਆਂ ਵਾਲਾ ਵਿਖੇ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਭਰਵੀਂ ਤੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਇਸ ਮੌਕੇ ਮਾਨ ਨੇ ਬੋਲਦਿਆਂ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੋਗਾ ਹਲਕੇ ਦੇ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਕਰ ਰਹੇ ਹਨ।

Ad Position 21
No active advertisement
ਧਰਮਕੋਟ ਦਾ ਬੰਦ ਪਿਆ ਬਾਜ਼ਾਰ ਅਤੇ ਬੈਂਕ ਨੂੰ ਬੇਨਤੀ ਸਹਿਤ ਬੰਦ ਕਰਵਾਉਂਦੇ ਹੋਏ ਕਿਸਾਨ ਯੂਨੀਅਨ ਦੇ ਆਗੂ। 22-08-2026
ਮੋਗਾ, 21 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸੇਵਾਦਾਰ ਹਲਕਾ ਮੋਗਾ ਨੇ ਮੋਗਾ ਹਲਕੇ ਦੇ ਪਿੰਡ ਮੱਲੀਆਂ ਵਾਲਾ ਵਿਖੇ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਭਰਵੀਂ ਤੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਇਸ ਮੌਕੇ ਮਾਨ ਨੇ ਬੋਲਦਿਆਂ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੋਗਾ ਹਲਕੇ ਦੇ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਕਰ ਰਹੇ ਹਨ। ਮਾਨ ਨੇ ਅੱਗੇ ਕਿਹਾ ਕਿ ਉਹ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਪ੍ਰਾਪਤ ਕਰਨ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ ਤਾਂ ਜੋ ਕਾਂਗਰਸ ਹਾਈਕਮਾਂਡ 2027 ਵਿਚ ਉਨ੍ਹਾਂ ਨੂੰ ਟਿਕਟ ਦੇਵੇ। ਇਸ ਲਈ ਉਹ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਰਹੇ ਹਨ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਸ਼ਗਨ ਸਕੀਮ 51000 ਰੁਪਏ ਕੀਤੀ ਗਈ ਜਿਸ ਨਾਲ ਆਮ ਤੇ ਲੋੜਵੰਦ ਘਰਾਂ ਨੂੰ ਵੱਡੀ ਰਾਹਤ ਮਿਲੀ, ਬੁਢਾਪਾ ਪੈਨਸ਼ਨ 1500 ਰੁਪਏ ਕੀਤੀ ਗਈ ਜਿਸ ਨਾਲ ਗ਼ਰੀਬ ਬਜ਼ੁਰਗ ਲੋਕਾਂ ਨੂੰ ਵੱਡੀ ਰਾਹਤ ਮਿਲੀ, ਔਰਤਾਂ ਲਈ ਬੱਸ ਸਫ਼ਰ ਬਿਲਕੁਲ ਮੁਫ਼ਤ ਕੀਤਾ ਗਿਆ ਜਿਸ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੀ। ਢਾਈ ਕਿੱਲੋਵਾਟ ਤੋਂ ਘੱਟ ਬਿਜਲੀ ਕੁਨੈਕਸ਼ਨ ਵਾਲੇ ਘਰਾਂ ਦਾ ਬਿਜਲੀ ਦੇ ਬਿੱਲਾਂ ਦੀ ਮਾਫ਼ੀ ਕਾਂਗਰਸ ਪਾਰਟੀ ਦੀ ਦੇਣ ਸੀ। ਮਾਨ ਨੇ ਮੌਜੂਦਾ ਆਪ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੀ ਮੌਜੂਦਾ ਝਾੜੂ ਸਰਕਾਰ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਅੰਦਰ ਕਰੱਪਸ਼ਨ ਜ਼ੋਰਾਂ ‘ਤੇ ਹੈ। ਪੰਜਾਬ ਅੰਦਰ ਕਾਨੂੰਨ ਵਿਵਸਥਾ ਬਿਲਕੁਲ ਚਰਮਰਾ ਗਈ ਹੈ। ਹਰ ਰੋਜ਼ ਪੰਜਾਬ ਅੰਦਰ ਕਤਲ, ਫਿਰੌਤੀਆਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅੱਜ ਪੰਜਾਬ ਅੰਦਰ ਤਕਰੀਬਨ ਸਾਰੇ ਸਰਕਾਰੀ ਅਦਾਰੇ ਹੜਤਾਲ ‘ਤੇ ਬੈਠਣ ਲਈ ਮਜਬੂਰ ਹਨ, ਚਾਹੇ ਟੀਚਰ ਹੋਣ, ਚਾਹੇ ਸਫ਼ਾਈ ਸੇਵਕ ਹੋਣ, ਚਾਹੇ ਬਿਜਲੀ ਮੁਲਾਜ਼ਮ ਹੋਣ, ਚਾਹੇ ਕਿਸਾਨ ਹੋਣ ਹਰ ਵਰਗ ਅੱਜ ਹੜਤਾਲ ‘ਤੇ ਬੈਠਾ ਹੈ। ਸਰਕਾਰੀ ਮੁਲਾਜ਼ਮ ਡੀ.ਏ. ਦੀਆਂ ਕਿਸ਼ਤਾਂ ਲਈ ਧਰਨੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਰਾਜ ਲੈ ਕੇ ਆਈਏ ਤਾਂ ਜੋ ਪੰਜਾਬ ਖ਼ੁਸ਼ਹਾਲ ਹੋ ਸਕੇ। ਇਸ ਮੌਕੇ ਜਸਵਿੰਦਰ ਸਿੰਘ ਪੱਪਾ, ਰਾਜੂ ਸਹੋਤਾ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਹਾਊਸ ਕਵਿਤਾ ਅਤੇ ਗੀਤ ਮੁਕਾਬਲੇ ਕਰਵਾਏ ਅਗਲੀ ਖ਼ਬਰ ਐੱਸ.ਬੀ.ਬੀ.ਐੱਸ. ਪਬਲਿਕ ਸਕੂਲ ਸੁਖਾਨੰਦ ਦੇ ਖਿਡਾਰੀਆਂ ਨੇ ਫੁੱਟਬਾਲ ਤੇ ਵਾਲੀਬਾਲ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ
Ad Position 24