24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਮੇਹਰਬਾਨ ਸਿੰਘ ਸੋਢੀ ਦੀ ਹੈੱਡ ਬੁਆਏ ਲਈ ਚੋਣ ਅੱਗੇ ਵਧਣ ਵਾਲੇ ਵਿਦਿਆਰਥੀ ਸਕੂਲ ਅਤੇ ਇਲਾਕੇ ਦੀ ਸ਼ਾਨ ਦਾ ਪ੍ਰਤੀਕ-ਚੇਅਰਮੈਨ ਗੁਰਜਾਪ ਸਿੰਘ ਸੇਖੋਂ

ਸਮਾਲਸਰ, 23 ਅਗਸਤ (ਗੁਰਜੰਟ ਕਲਸੀ ਲੰਡੇ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਬਲਾਕ ਡੈਲੀਗੇਟ ਇਜਲਾਸ ਯਾਦਗਾਰ ਹਾਲ ਪਿੰਡ ਰੋਡੇ ਵਿਚ ਹੋਇਆ। ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤੀ ਗਈ।

Ad Position 21
No active advertisement
ਪਿੰਡ ਰੋਡੇ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਬਲਾਕ ਬਾਘਾ ਪੁਰਾਣਾ ਦੇ ਡੈਲੀਗੇਟ ਇਜਲਾਸ ਦੀ ਤਸਵੀਰ। ਤਸਵੀਰ : ਗੁਰਜੰਟ ਕਲਸੀ ਲੰਡੇ 24-08-2026
ਸਮਾਲਸਰ, 23 ਅਗਸਤ (ਗੁਰਜੰਟ ਕਲਸੀ ਲੰਡੇ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਬਲਾਕ ਡੈਲੀਗੇਟ ਇਜਲਾਸ ਯਾਦਗਾਰ ਹਾਲ ਪਿੰਡ ਰੋਡੇ ਵਿਚ ਹੋਇਆ। ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸਾਧੂ ਸਿੰਘ ਸੇਖਾ ਕਲਾਂ, ਸਫਾਈ ਸੇਵਕ ਯੂਨੀਅਨ ਦੇ ਬਲਾਕ ਆਗੂ ਸੁੰਦਰਪਾਲ ਸਿੰਘ ਬਾਘਾ ਪੁਰਾਣਾ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਸੇਖਾ ਨੇ ਭਰਾਤਰੀ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਪੁਰਾਣੀ ਕਮੇਟੀ ਭੰਗ ਕਰਕੇ ਹਰਬੰਸ ਸਿੰਘ ਰੋਡੇ, ਪਰਮਜੀਤ ਸਿੰਘ ਜੈਮਲ ਵਾਲਾ, ਪੱਪੂ ਸਿੰਘ ਬਾਘਾ ਪੁਰਾਣਾ, ਕੁਲਦੀਪ ਸਿੰਘ ਭਲੂਰ, ਸੁਖਮੰਦਰ ਸਿੰਘ ਵੈਰੋਕੇ ਦੀ ਪੰਜ ਮੈਂਬਰੀ ਕਮੇਟੀ ਵਾਲੇ ਪ੍ਰਧਾਨਗੀ ਮੰਡਲ ਦੀ ਅਗਵਾਈ ‘ਚ ਇਜਲਾਸ ਵਿਚ ਮੰਗਾ ਸਿੰਘ ਵੈਰੋਕੇ ਨੇ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਵਿਸਥਾਰ ਸਹਿਤ ਪੇਸ਼ ਕੀਤੀ। ਡੈਲੀਗੇਟਾਂ ਦੇ ਸੁਝਾਅ ਲੈਣ ਉਪਰੰਤ ਸਾਰਿਆਂ ਦੀ ਸਹਿਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ ਗਿਆ। ਇਜਲਾਸ ਦੇ ਦੂਜੇ ਪੜਾਅ ਵਿਚ 11 ਮੈਂਬਰੀ ਬਲਾਕ ਕਮੇਟੀ ਦਾ ਪੈਨਲ ਹਰਜਿੰਦਰ ਸਿੰਘ ਭਲੂਰ ਨੇ ਸਭ ਦੇ ਸਾਹਮਣੇ ਪੇਸ਼ ਕੀਤਾ ਜਿਸ ਨੂੰ ਹਾਜ਼ਰ ਡੈਲੀਗੇਟਾਂ ਵਲੋਂ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਇਸ ਮੌਕੇ ਬਲਾਕ ਕਮੇਟੀ ਨੇ ਹਰਜਿੰਦਰ ਸਿੰਘ ਭਲੂਰ ਨੂੰ ਪ੍ਰਧਾਨ, ਪੱਪੂ ਸਿੰਘ ਬਾਘਾ ਪੁਰਾਣਾ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਜੈਮਲ ਵਾਲਾ ਸਕੱਤਰ, ਸੁਖਮੰਦਰ ਸਿੰਘ ਵੈਰੋਕੇ ਖ਼ਜ਼ਾਨਚੀ, ਹਰਬੰਸ ਸਿੰਘ ਰੋਡੇ, ਨਿਰਮਲ ਸਿੰਘ ਲਧਾਈ ਕੇ, ਸੁਖਪ੍ਰੀਤ ਸਿੰਘ ਬਾਘਾ ਪੁਰਾਣਾ, ਕੁਲਦੀਪ ਸਿੰਘ ਭਲੂਰ, ਪਰਮਜੀਤ ਸਿੰਘ ਪਰਮਾ ਜੈਮਲ ਵਾਲਾ, ਕੁਲਵਿੰਦਰ ਸਿੰਘ ਰੋਡੇ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਇਜਲਾਸ ਵਿਚ ਪਹੁੰਚੇ ਯੂਨੀਅਨ ਆਗੂਆਂ ਨੇ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਮੀਨ ਦੇ ਸਵਾਲ ਤੇ ਮਜ਼ਦੂਰ ਜਮਾਤ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤਾਂ, ਸਨਅਤਾਂ, ਉਸਾਰੀ ਆਦਿ ਖੇਤਰਾਂ ਵਿਚ ਇਹ ਸਿਸਟਮ ਮਜ਼ਦੂਰਾਂ ਦੀ ਰੱਜ ਕੇ ਲੁੱਟ ਕਰਦਾ ਹੈ। ਮਜ਼ਦੂਰੀ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਕਿਰਤ ਦੀ ਹੋਰ ਵੀ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ, ਨਾ ਤਾਂ ਯੋਗਤਾ ਅਨੁਸਾਰ ਕੰਮ ਮਿਲਦਾ ਹੈ ਅਤੇ ਨਾ ਹੀ ਤਨਖ਼ਾਹ। ਇਕ ਤੋਂ ਬਾਅਦ ਇਕ ਮਜ਼ਦੂਰ ਵਿਰੋਧੀ ਅਤੇ ਪੂੰਜੀਪਤੀਆਂ ਦੇ ਪੱਖੀ ਕਾਨੂੰਨ ਘੜੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਧੂੰਏਂ ਦੇ ਪਹਾੜ ਖੜੇ ਕਰ ਰਹੀਆਂ ਹਨ। ਅਜਿਹੇ ਹਾਲਾਤਾਂ ਵਿਚ ਸਾਨੂੰ ਸੰਘਰਸ਼ਾਂ ‘ਤੇ ਟੇਕ ਰੱਖਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿਚ ਕਿਰਤੀ ਮਜ਼ਦੂਰ ਜਮਾਤ ‘ਤੇ ਚੁਤਰਫ਼ਾ ਹਮਲੇ ਹੋ ਰਹੇ ਹਨ। ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਦੇ ਵਿਰੋਧ ਵਿੱਚ ਮਜ਼ਦੂਰਾਂ ਦੇ ਤਿੱਖੇ ਸੰਘਰਸ਼ ਫੁੱਟ ਰਹੇ ਹਨ ਪਰ ਸਰਕਾਰਾਂ ਉਲਟਾ ਮਜ਼ਦੂਰਾਂ ਦੇ ਵਿਰੁੱਧ ਭੁਗਤਦਿਆਂ ਉਨ੍ਹਾਂ ‘ਤੇ ਜਬਰ ਢਾਹ ਰਹੀਆਂ ਹਨ ਜਿਸ ਦਾ ਮੁਕਾਬਲਾ ਜਥੇਬੰਦਕ ਤਾਕਤ ਅਤੇ ਸੰਘਰਸ਼ਾਂ ਨਾਲ ਹੀ ਕੀਤਾ ਜਾ ਸਕਦਾ ਹੈ। ਅਖੀਰ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਹਰਬੰਸ ਸਿੰਘ ਰੋਡੇ ਨੇ ਹਾਜ਼ਰ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਹਾ ਕਿ ਮਜ਼ਦੂਰ ਦੀ ਦਿਹਾੜੀ ਇਕ ਹਜਾਰ ਰੁਪਏ ਕਰਨ, ਮਾਸਿਕ ਤਨਖ਼ਾਹ 30 ਹਜਾਰ ਰੁਪਏ ਕਰਨ, ਪੰਚਾਇਤੀ ਜ਼ਮੀਨ ਦੇ ਠੇਕੇ ਦੀ ਰਾਸ਼ੀ ਵਿਚ ਕੀਤਾ 20 ਫ਼ੀਸਦੀ ਵਾਧਾ ਵਾਪਸ ਲੈਣ, ਸਹਿਕਾਰੀ ਸੁਸਾਟੀਆਂ ਦੇ ਕਰਜ਼ੇ ਦੇ ਨੋਟਿਸ ਭੇਜਣੇ ਬੰਦ ਕਰਕੇ ਕਰਜ਼ੇ ਮੁਆਫ਼ ਕਰਨ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰਾਸ਼ੀ ‘ਤੇ ਦੇਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੀ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਵਾਲੀ ਕਾਂਗਰਸ ਪਾਰਟੀ ਕਦੇ ਸਿੱਖਾਂ ਦੀ ਭਲਾਈ ਲਈ ਨਹੀਂ ਸੋਚ ਸਕਦੀ-ਜਥੇਦਾਰ ਤੀਰਥ ਸਿੰਘ... ਅਗਲੀ ਖ਼ਬਰ ਰਾਜਿੰਦਰ ਸਿੰਘ ਕਪੂਰੇ ਪੀ.ਏ.ਸੀ. ਨਿਯੁਕਤ ਹੋਣ ’ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
Ad Position 24