26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੀ ਸੈਂਟਰ ਬਾਡੀ ਦੀ ਅਹਿਮ ਮੀਟਿੰਗ

ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੀ ਸੈਂਟਰ ਬਾਡੀ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਦੀਦਾਰ ਸਿੰਘ ਮੰਡ ਪ੍ਰਧਾਨ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-08-2026
ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੀ ਸੈਂਟਰ ਬਾਡੀ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਦੀਦਾਰ ਸਿੰਘ ਮੰਡ ਪ੍ਰਧਾਨ ਵਲੋਂ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਦਿਨਾਂ ਵਿਚ ਹੋਏ ਸੰਘਰਸ਼ਾਂ ਅਤੇ ਆਉਣ ਵਾਲੇ ਐਕਸ਼ਨਾਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਗੁਰਜੰਟ ਸਿੰਘ ਕੋਕਰੀ ਜਨਰਲ ਸਕੱਤਰ ਵਲੋਂ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਰੋਡਵੇਜ਼ ਵਿਭਾਗ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਦੌਰ ਵਿਚ ਪਹੁੰਚ ਚੁੱਕੀ ਹੈ, ਪਰ ਅਜੇ ਤੱਕ ਪੰਜਾਬ ਰੋਡਵੇਜ਼ ਵਿਚ ਇਕ ਵੀ ਨਵੀਂ ਬੱਸ ਨਹੀਂ ਪਾਈ ਗਈ। ਬੱਸਾਂ ਦੀ ਘਾਟ ਕਾਰਨ ਵਿਭਾਗ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕਿੱਲੋਮੀਟਰ ਮਿਸ ਹੋ ਰਹੇ ਹਨ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਲੌਬੀ ਨੂੰ ਮਿਲ ਰਿਹਾ ਹੈ। ਸਪੇਅਰ ਪਾਰਟਸ ਦੀ ਭਾਰੀ ਕਮੀ ਕਾਰਨ ਬਹੁਤ ਸਾਰੀਆਂ ਬੱਸਾਂ ਵਰਕਸ਼ਾਪਾਂ ਵਿਚ ਖੜ੍ਹੀਆਂ ਹਨ। ਇਸ ਸਥਿਤੀ ਕਾਰਨ ਵਰਕਸ਼ਾਪਾਂ ਅਤੇ ਡਰਾਈਵਰ ਕੰਡਕਟਰ ਸਟਾਫ਼ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫ਼ਤਰੀ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਤਰੱਕੀਆਂ ਸਮੇਂ ਸਿਰ ਨਹੀਂ ਕੀਤੀਆਂ ਜਾ ਰਹੀਆਂ। ਸਰਕਾਰ ਵਲੋਂ ਹਰ ਸਾਲ ਬਦਲੀਆਂ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ, ਪਰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਲਾਜ਼ਮਾਂ ਨੂੰ ਸਿਰਫ਼ ਲਾਰੇ ਲੱਪੇ ਲਗਾਏ ਜਾ ਰਹੇ ਹਨ। ਇੱਥੋਂ ਤੱਕ ਕਿ ਸੁਪਰਡੈਂਟ ਅਤੇ ਏ.ਡੀ.ਓ. ਪੱਧਰ ਦੀਆਂ ਬਦਲੀਆਂ ਵੀ ਮੁੱਖ ਮੰਤਰੀ ਦੇ ਟੇਬਲ ਤੱਕ ਪਹੁੰਚ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਫ਼ੈਸਲਾ ਨਹੀਂ ਹੋਇਆ। ਵਿਭਾਗੀ ਕੰਮਕਾਜ ਦੀ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਜਿਹੜੇ ਕੰਮ ਦਫ਼ਤਰ ਪੱਧਰ ‘ਤੇ ਹੋਣੇ ਚਾਹੀਦੇ ਹਨ, ਉਹ ਹੈੱਡ ਆਫ਼ਿਸ ਵੱਲ ਭੇਜੇ ਜਾਂਦੇ ਹਨ ਅਤੇ ਜਿਹੜੇ ਕੰਮ ਹੈੱਡ ਆਫ਼ਿਸ ਪੱਧਰ ‘ਤੇ ਹੋਣੇ ਚਾਹੀਦੇ ਹਨ, ਉਹ ਸਰਕਾਰ ਦੇ ਪੱਧਰ ਤੱਕ ਪਹੁੰਚ ਜਾਂਦੇ ਹਨ। ਇਸ ਕਾਰਨ ਵਿਭਾਗੀ ਕੰਮਕਾਜ ਵਿਚ ਭਾਰੀ ਦੇਰੀ ਅਤੇ ਸੁਸਤੀ ਪੈਦਾ ਹੋ ਰਹੀ ਹੈ। ਮੀਟਿੰਗ ਦੌਰਾਨ ਪਿਛਲੇ ਦਿਨੀਂ ਸਾਂਝੇ ਮੁਲਾਜ਼ਮ ਮੰਚ ਵਲੋਂ ਕੀਤੀਆਂ ਗਈਆਂ ਜ਼ਿਲ੍ਹਾ ਪੱਧਰੀ ਰੈਲੀਆਂ ਦੀ ਸਮੀਖਿਆ ਕੀਤੀ ਗਈ ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਆਖ਼ਰਕਾਰ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਨੁਮਾਇੰਦਿਆਂ ਦੀ ਮੀਟਿੰਗ 27 ਅਗਸਤ ਲਈ ਤੈਅ ਕੀਤੀ ਗਈ ਹੈ। ਉਸੇ ਦਿਨ ਸਾਂਝੇ ਮੁਲਾਜ਼ਮ ਮੰਚ ਦੀ ਵੀ ਮੀਟਿੰਗ ਹੈ। ਇਸ ਮੌਕੇ ਬਿਕਰਮਜੀਤ ਸਿੰਘ ਛੀਨਾ, ਅਜੇ ਸਨੋਤਰਾ, ਨਵਦੀਪ ਤਰਨਤਾਰਨ, ਮਨਪ੍ਰੀਤ ਗਰੇਵਾਲ, ਗੁਰਜੀਤ ਜਲੰਧਰ ਅਤੇ ਹੋਰ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 61 ਸਕੋਰ ਅਗਲੀ ਖ਼ਬਰ ਮੋਗਾ ਹਲਕੇ ਦੇ ਪਿੰਡਾਂ ਵਿਚੋਂ ਮਿਲ ਰਹੇ ਭਾਰੀ ਸਮਰਥਨ ਨਾਲ ਮਨਜੀਤ ਮਾਨ ਦੀ ਦਾਅਵੇਦਾਰੀ ਹੋਈ ਮਜ਼ਬੂਤ
Ad Position 24