28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਧਰਮਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ

ਫ਼ਤਿਹਗੜ੍ਹ ਪੰਜਤੂਰ, 27 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਨੰਬਰਦਾਰ ਪਰਮਜੀਤ ਸਿੰਘ ਗਿੱਲ, ਸਵ: ਮਾਸਟਰ ਨਿਰਮਲ ਸਿੰਘ ਗਿੱਲ, ਸਵ: ਭਾਈ ਯਾਦਵਿੰਦਰ ਸਿੰਘ ਜਾਦੂ, ਹਰਜੀਤ ਕੌਰ ਕੈਨੇਡਾ ਦੇ ਭਰਾ ਅਤੇ ਭਗਵਾਨ ਸਿੰਘ ਕੈਨੇਡਾ, ਪ੍ਰਤਾਪ ਸਿੰਘ ਗਿੱਲ ਦੇ ਤਾਇਆ ਅਤੇ ਜਸਕੀਰਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ ਭਾਈ ਧਰਮਜੀਤ ਸਿੰਘ ਗਿੱਲ ਪੁੱਤਰ ਗੁਰਤੇਜ ਸਿੰਘ ਗਿੱਲ ਪਟਵਾਰੀ ਜ਼ੈਲਦਾਰ, ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਨਮਿਤ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਫ਼ਤਿਹਗੜ੍ਹ ਪੰਜਤੂਰ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 28-08-2026
ਫ਼ਤਿਹਗੜ੍ਹ ਪੰਜਤੂਰ, 27 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਨੰਬਰਦਾਰ ਪਰਮਜੀਤ ਸਿੰਘ ਗਿੱਲ, ਸਵ: ਮਾਸਟਰ ਨਿਰਮਲ ਸਿੰਘ ਗਿੱਲ, ਸਵ: ਭਾਈ ਯਾਦਵਿੰਦਰ ਸਿੰਘ ਜਾਦੂ, ਹਰਜੀਤ ਕੌਰ ਕੈਨੇਡਾ ਦੇ ਭਰਾ ਅਤੇ ਭਗਵਾਨ ਸਿੰਘ ਕੈਨੇਡਾ, ਪ੍ਰਤਾਪ ਸਿੰਘ ਗਿੱਲ ਦੇ ਤਾਇਆ ਅਤੇ ਜਸਕੀਰਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ ਭਾਈ ਧਰਮਜੀਤ ਸਿੰਘ ਗਿੱਲ ਪੁੱਤਰ ਗੁਰਤੇਜ ਸਿੰਘ ਗਿੱਲ ਪਟਵਾਰੀ ਜ਼ੈਲਦਾਰ, ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਨਮਿਤ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਫ਼ਤਿਹਗੜ੍ਹ ਪੰਜਤੂਰ ਵਿਖੇ ਹੋਇਆ। ਸਮਾਗਮ ਦੌਰਾਨ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ ਤੋ ਇਲਾਵਾ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਗਈ। ਭੋਗ ਉਪਰੰਤ ਭਾਈ ਗੁਰਦੇਵ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਅਤੇ ਕਥਾ ਵਿਚਾਰਾ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਹਲਕਾ ਧਰਮਕੋਟ ਦੇ ਇੰਚਾਰਜ ਭਾਈ ਬਲਰਾਜ ਸਿੰਘ ਖ਼ਾਲਸਾ ਵਲੋਂ ਸਵ: ਪਰਮਜੀਤ ਸਿੰਘ ਗਿੱਲ ਦੇ ਜੀਵਨ ਝਾਤ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਸਮਾਗਮ ਦੇ ਅਖੀਰ ਹਰਦੀਪ ਸਿੰਘ ਵਲੋਂ ਅੰਤਿਮ ਅਰਦਾਸ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਰਿਵਾਰ ਦੇ ਬਹੁਤ ਨਜ਼ਦੀਕੀ ਕੁਲਦੀਪ ਸਿੰਘ ਸ਼ਾਹ ਮੇਲਕ ਕੰਗਾ, ਰਸ਼ਪਾਲ ਸਿੰਘ ਮੁੰਡੀ ਜਮਾਲ ਪ੍ਰਧਾਨ ਸਹਿਕਾਰੀ ਸਭਾ, ਹਰਪਾਲ ਸਿੰਘ ਮੁੰਡੀ ਜਮਾਲ, ਹਰਮਨਪ੍ਰੀਤ ਸਿੰਘ ਮੇਲਕ, ਪ੍ਰੀਤਮ ਸਿੰਘ ਸਾਬਕਾ ਐਕਸੀਅਨ ਮੋਗਾ, ਸਵਰਨ ਸਿੰਘ ਗਿੱਲ ਸਾਬਕਾ ਉਪ ਪ੍ਰਧਾਨ, ਆਮ ਆਦਮੀ ਪਾਰਟੀ ਦੇ ਆਗੂ ਜਸਵੰਤ ਸਿੰਘ ਜੱਸ ਅਲਾਬਾਦ, ਗੁਰਚਰਨ ਸਿੰਘ ਲਲਿਹਾਂਦੀ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਮਨਜੀਤ ਸਿੰਘ ਤੂਰ, ਸੁਰਜੀਤ ਸਿੰਘ ਥਿੰਦ ਆੜ੍ਹਤੀਆ, ਸਰਪੰਚ ਰਾਜਵੀਰ ਸਿੰਘ ਕੰਗ, ਸ਼ਹਿਰੀ ਪ੍ਰਧਾਨ ਭੁਪੇਸ਼ ਗਰਗ, ਪ੍ਰਧਾਨ ਗੁਰਪ੍ਰੀਤ ਸਿੰਘ, ਲਾਲਾ ਗੋਬਿੰਦ ਨਰਾਇਣ, ਡਾ. ਨਿਰਮਲ ਸਿੰਘ ਬੌਬੀ, ਸ਼ਮਸ਼ੇਰ ਸਿੰਘ ਸ਼ੇਰਾ, ਸਵਿੰਦਰ ਸਿੰਘ ਬਿੱਟਾ, ਇੰਦਰਜੀਤ ਸਿੰਘ ਐਸ.ਕੇ. ਗੈਸ ਏਜੰਸੀ ਕੋਟ ਈਸੇ ਖਾਂ, ਤਰਸੇਮ ਸਿੰਘ ਭੈਲ ਮੁੰਡੀ ਜਮਾਲ, ਮਨਵੀਰ ਸਿੰਘ ਸੰਧੂ, ਨੰਬਰਦਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਹਰਪਿੰਦਰ ਸਿੰਘ ਮਸੀਤਾਂ, ਨੰਬਰਦਾਰ ਰੇਸ਼ਮ ਸਿੰਘ ਕਾਦਰ ਵਾਲਾ, ਨੰਬਰਦਾਰ ਨਛੱਤਰ ਸਿੰਘ ਢਲਣੀਆਂ, ਨੰਬਰਦਾਰ ਗੁਰਪ੍ਰੀਤ ਸਿੰਘ ਬੂਟਾ, ਨੰਬਰਦਾਰ ਬਲਵਿੰਦਰ ਸਿੰਘ ਅਕਾਲੀਆਂ ਵਾਲਾ, ਨੰਬਰਦਾਰ ਚਮਕੌਰ ਸਿੰਘ ਬੋਗੇਵਾਲਾ, ਨੰਬਰਦਾਰ ਬਲਵੀਰ ਸਿੰਘ ਉੱਪਲ ਸੈਦੇਸ਼ਾਹ, ਨੰਬਰਦਾਰ ਨਛੱਤਰ ਸਿੰਘ ਲਲਿਹਾਂਦੀ, ਮੇਜਰ ਸਿੰਘ ਵਿਰਕ ਸ਼ਾਹ ਵਾਲਾ ਸਾਬਕਾ ਸਰਪੰਚ, ਵਿਜੇ ਕੁਮਾਰ ਨੀਲਾ ਸਾਬਕਾ ਸਰਪੰਚ, ਮੋਹਕਮ ਸਿੰਘ ਸੰਧੂ, ਜਨਕ ਰਾਜ ਬੱਬੂ, ਗੁਰਦਿਆਲ ਸਿੰਘ ਮਹਿੰਦੀ ਰੱਤਾ, ਨਿਸ਼ਾਨ ਸਿੰਘ ਲਾਟੀ, ਰਿੱਕੀ ਗਰੋਵਰ, ਮਹਿੰਦਰ ਸਿੰਘ ਸਾਬਕਾ ਸਰਪੰਚ, ਡਾ. ਰਸ਼ਪਾਲ ਸਿੰਘ ਸਿਲੇਵਿੰਡ, ਡਾ. ਲਛਮਣ ਸਿੰਘ ਢੋਟ, ਲਾਲਾ ਲਕਸ਼ਮੀ ਨਰਾਇਣ, ਚੰਦਨ ਗਰਗ, ਸਿਕੰਦਰ ਸਿੰਘ ਸਾਬਕਾ ਸਰਪੰਚ ਭੈਣੀ, ਜਗਜੀਤ ਸਿੰਘ ਸ਼ਹਿਰੀ ਪ੍ਰਧਾਨ ਧਰਮਕੋਟ, ਲਖਵਿੰਦਰ ਸਿੰਘ ਜ਼ੀਰਾ, ਗੁਰਦੇਵ ਸਿੰਘ ਭੋਲਾ, ਮੁਖਤਿਆਰ ਸਿੰਘ ਥਿੰਦ, ਸਾਬਕਾ ਸਰਪੰਚ ਬੋਹੜ ਸਿੰਘ ਬਹਾਦਰ ਵਾਲਾ, ਗੁਰਭੇਜ ਸਿੰਘ ਮੁੰਡੀ ਜਮਾਲ, ਮੁਖਤਿਆਰ ਸਿੰਘ ਕਾਂਵਾਂ, ਮਨਜਿੰਦਰ ਸਿੰਘ ਗਿੱਲ, ਅਰਸ਼ ਸਾਮਾਂ, ਨੀਟਾ ਸੰਧੂ ਸੈਦੇਸਾਹ, ਜਗਤਾਰ ਸਿੰਘ ਸਚਦੇਵ, ਸੁਨੀਲ ਗਰੋਵਰ ਨੀਟਾ, ਪ੍ਰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਮੋਗਾ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋ... ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਰਾਜ ਪੱਧਰ ’ ਤੇ ਬਣਾਈ ਆਪਣੀ ਜਗ੍ਹਾ
Ad Position 24