28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਾਰਕੀਟ ਕਮੇਟੀ ਮੋਗਾ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਮੋਗਾ, 27 ਅਗਸਤ (ਅਸ਼ੋਕ ਬਾਂਸਲ)-ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਵਿਰੁੱਧ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਸ਼ਵੰਤ ਸਿੰਘ ਸਕੱਤਰ ਮਾਰਕੀਟ ਕਮੇਟੀ ਮੋਗਾ, ਜਸਮੇਲ ਸਿੰਘ ਸਕੱਤਰ ਮਾਰਕੀਟ ਕਮੇਟੀ ਦੇ ਇਲਾਵਾ ਪਰਮਿੰਦਰ ਸਿੰਘ ਦਾਤਾ ਸੂਬਾ ਜਨਰਲ ਸਕੱਤਰ ਕਰਮਚਾਰੀ ਯੂਨੀਅਨ ਪੰਜਾਬ, ਜਸਪ੍ਰੀਤ ਸਿੰਘ ਲੇਖਾਕਾਰ ਪ੍ਰਧਾਨ ਕਰਮਚਾਰੀ ਯੂਨੀਅਨ, ਮਾਰਕੀਟ ਕਮੇਟੀਆਂ ਮੋਗਾ, ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਧਰਮਕੋਟ, ਅਜੀਤਵਾਲ, ਫ਼ਤਿਹਗੜ੍ਹ ਪੰਜਤੂਰ ਦੇ ਕਰਮਚਾਰੀ ਵੀ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 28-08-2026
ਮੋਗਾ, 27 ਅਗਸਤ (ਅਸ਼ੋਕ ਬਾਂਸਲ)-ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਵਿਰੁੱਧ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਸ਼ਵੰਤ ਸਿੰਘ ਸਕੱਤਰ ਮਾਰਕੀਟ ਕਮੇਟੀ ਮੋਗਾ, ਜਸਮੇਲ ਸਿੰਘ ਸਕੱਤਰ ਮਾਰਕੀਟ ਕਮੇਟੀ ਦੇ ਇਲਾਵਾ ਪਰਮਿੰਦਰ ਸਿੰਘ ਦਾਤਾ ਸੂਬਾ ਜਨਰਲ ਸਕੱਤਰ ਕਰਮਚਾਰੀ ਯੂਨੀਅਨ ਪੰਜਾਬ, ਜਸਪ੍ਰੀਤ ਸਿੰਘ ਲੇਖਾਕਾਰ ਪ੍ਰਧਾਨ ਕਰਮਚਾਰੀ ਯੂਨੀਅਨ, ਮਾਰਕੀਟ ਕਮੇਟੀਆਂ ਮੋਗਾ, ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਧਰਮਕੋਟ, ਅਜੀਤਵਾਲ, ਫ਼ਤਿਹਗੜ੍ਹ ਪੰਜਤੂਰ ਦੇ ਕਰਮਚਾਰੀ ਵੀ ਹਾਜ਼ਰ ਸਨ। ਇਸ ਮੌਕੇ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਵਲੋਂ ਰੋਸ ਮਾਰਚ ਕਰਦਿਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਗੇਟ ਮੂਹਰੇ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਜਿਸ ਦੀ ਅਗਵਾਈ ਪਰਮਿੰਦਰ ਸਿੰਘ ਦਾਤਾ ਵਲੋਂ ਕੀਤੀ ਗਈ। ਇਸ ਰੋਸ ਧਰਨੇ ਵਿਚ ਬਲਵੰਤ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਜਗਰੂਪ ਸਿੰਘ, ਜਤਿੰਦਰ ਸਿੰਘ (ਸਾਰੇ ਮੰਡੀ ਸੁਪਰਵਾਈਜ਼ਰ), ਕਰਨਵੀਰ ਕੁਲਦੀਪ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ ਚੜਿੱਕ, ਲਖਵੀਰ ਸਿੰਘ ਰਣੀਆਂ, ਨਵਜੀਤ ਸਿੰਘ, ਅਰੁਣ ਕੁਮਾਰ ਲਵਪ੍ਰੀਤ ਸਿੰਘ, ਰਾਮ ਕੁਮਾਰ, ਗੁਰਮਿੰਦਰ ਸਿੰਘ, ਪ੍ਰਦੀਪ ਸਿੰਘ ਮੰਡੀ ਸੁਪਰਵਾਈਜ਼ਰ ਨਿਹਾਲ ਸਿੰਘ ਵਾਲਾ, ਅੰਮ੍ਰਿਤਾ ਸਿੰਘ ਲੇਖਾਕਾਰ ਫ਼ਤਿਹਗੜ੍ਹ ਪੰਜਤੂਰ, ਮਨਜੀਤ ਸਿੰਘ, ਵਿਜੈ ਕੁਮਾਰ, ਲਖਵਿੰਦਰ ਸਿੰਘ, ਬੇਅੰਤ ਸਿੰਘ, ਕਾਲੂ ਰਾਮ ਬੱਧਨੀ ਕਲਾਂ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸਾਰੇ ਮੰਡੀ ਸੁਪਰਵਾਈਜ਼ਰ ਬਾਘਾ ਪੁਰਾਣਾ ਅਤੇ ਹਰਜੀਤ ਸਿੰਘ ਤੇ ਜੀਵਨ ਸਿੰਘ, ਧਰਮ ਸਿੰਘ ਲੇਖਾਕਾਰ, ਸਤਵਿੰਦਰ ਸਿੰਘ, ਸੁਰੇਸ਼ ਕੁਮਾਰ, ਕਰਨੈਲ ਸਿੰਘ ਸਾਰੇ ਧਰਮਕੋਟ, ਸੁਸ਼ੀਲ ਕੁਮਾਰ ਅਤੇ ਹਰਕਮਲ ਸਿੰਘ ਅਜੀਤਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਸੌਰਭ ਕੋਸੇ ਨੇ ਪੀ.ਸੀ.ਆਈ. ਦੇ ਕੈਪਸੂਲ 4.0 ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਧਰਮਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ
Ad Position 24