29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ

ਮੋਗਾ, 29 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਟਲ ਪਾਰਕ ਰੀਜੈਸੀ ਮੋਗਾ ਵਿਖੇ ਹੋਈ। ਜਿਸ ਵਿਚ ਰਾਜੀਵ ਬਾਂਸਲ ਫ਼ੀਲਡ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਲਖਨਊ ਉਚੇਚੇ ਤੌਰ ’ਤੇ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 30-08-2026
ਮੋਗਾ, 29 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਟਲ ਪਾਰਕ ਰੀਜੈਸੀ ਮੋਗਾ ਵਿਖੇ ਹੋਈ। ਜਿਸ ਵਿਚ ਰਾਜੀਵ ਬਾਂਸਲ ਫ਼ੀਲਡ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਲਖਨਊ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਸਾਬਕਾ ਡਾਇਰੈਕਟਰ ਆਰਸੇਟੀ ਪੀ.ਐਸ.ਬੀ. ਹਰਜਿੰਦਰ ਸਿੰਘ ਕੰਡਾ ਜਰਨਲ ਸਕੱਤਰ ਨੇ ਚਲਾਉਂਦਿਆਂ ਰਾਜੀਵ ਬਾਂਸਲ ਅਤੇ ਮੈਂਬਰਾਂ ਨੂੰ ਜੀ ਆਇਆ ਆਖਿਆ ਅਤੇ ਬੈਂਕ ਵਲੋਂ ਤਰੱਕੀ ਮਿਲਣ ਤੇ ਸੰਸਥਾ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਨਰੇਸ਼ ਕੁਮਾਰ ਅਤੇ ਸਵਰਨਜੀਤ ਸਿੰਘ ਗਿੱਲ ਸਾਬਕਾ ਸੀਨੀਅਰ ਬੈਂਕ ਅਧਿਕਾਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਮੰਗਾ ਦਾ ਜਲਦ ਨਿਪਟਾਰਾ ਕਰਵਾਇਆ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਖ਼ਜ਼ਾਨਚੀ, ਨਾਇਬ ਸਿੰਘ ਭੁੱਲਰ ਨੇ ਰਾਜੀਵ ਬਾਂਸਲ ਨੂੰ ਇਕ ਵਧੀਆ ਪ੍ਰਸ਼ਾਸਨਿਕ ਸਖ਼ਤ ਮਿਹਨਤ ਕਰਨ ਵਾਲਾ ਅਤੇ ਹਰ ਵਿਅਕਤੀ ਦੇ ਦੁੱਖ ਸੁੱਖ ਵਿਚ ਕੰਮ ਆਉਣ ਵਾਲਾ ਵਿਅਕਤੀ ਦੱਸਿਆ। ਇਸ ਮੌਕੇ ਰਾਜੀਵ ਬਾਂਸਲ ਫ਼ੀਲਡ ਜਨਰਲ ਮੈਨੇਜਰ ਨੇ ਸੰਸਥਾ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਬਲਦੇਵ ਸਿੰਘ ਆਜ਼ਾਦ ਸਾਬਕਾ ਮੈਨੇਜਰ ਵਲੋਂ ਲਿਖੀ ਚੌਥੀ ਪੁਸਤਕ ‘ਮਹਿਕ ਮੁਹੱਬਤ ਦੀ’ ਰਿਲੀਜ਼ ਕੀਤੀ। ਚੇਅਰਮੈਨ ਬਲਵੀਰ ਸਿੰਘ ਸੱਗੂ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ, ਸਵਰਨਜੀਤ ਸਿੰਘ ਗਿੱਲ, ਨਾਇਬ ਸਿੰਘ ਭੁੱਲਰ, ਸੰਦੀਪ ਸਿੰਘ, ਹਰਜਿੰਦਰ ਸਿੰਘ ਕੰਡਾ, ਅੰਗਰੇਜ਼ ਰਾਮ, ਨਿਤਿਨ ਕੁਮਾਰ, ਰੋਬਨ ਢਿੱਲੋਂ, ਬਲਦੀਪ ਸਿੰਘ ਆਜ਼ਾਦ, ਜਸਵੰਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 11 ਸਾਲ ਪਹਿਲਾਂ ਦਿੱਲੀ ਦੇ ਇੱਕ ਵਪਾਰੀ ਦੇ ਹੋਏ ਕਤਲ ਦੇ ਦੋਸ਼ਾਂ ਵਿੱਚੋਂ ਤਿੰਨ ਬਰੀ ਅਗਲੀ ਖ਼ਬਰ ਕੈਨੇਡਾ ਵਿਖੇ ਪਾਠ ਤੇ ਕਥਾ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਪੰਜਾਬ ਪਰਤੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਗੁਰੂ ਘਰ ਪਹੁ...
Ad Position 24