29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

11 ਸਾਲ ਪਹਿਲਾਂ ਦਿੱਲੀ ਦੇ ਇੱਕ ਵਪਾਰੀ ਦੇ ਹੋਏ ਕਤਲ ਦੇ ਦੋਸ਼ਾਂ ਵਿੱਚੋਂ ਤਿੰਨ ਬਰੀ

ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਅਤੇ ਹੋਰਨਾਂ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ 11 ਸਾਲ ਪਹਿਲਾਂ ਦਿੱਲੀ ਦੇ ਇੱਕ ਵਪਾਰੀ ਦੇ ਹੋਏ ਕਤਲ ਦੇ ਦੋਸ਼ਾਂ ਵਿੱਚੋਂ ਤਿੰਨ ਜਣਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 9 ਜਨਵਰੀ 2015 ਨੂੰ ਦਰਜ ਮਾਮਲੇ ਮੁਤਾਬਿਕ ਗੁਰਪ੍ਰੀਤ ਸਿੰਘ ਵਾਸੀ ਦਿੱਲੀ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਅਤੇ ਉਸਦਾ ਭਰਾ ਰਣਜੀਤ ਸਿੰਘ ਗੱਡੀਆਂ ਦੀ ਸੇਲ ਪਰਚੇਜ ਅਤੇ ਏ ਸੀ ਰਿਪੇਅਰ ਦਾ ਕੰਮ ਕਰਦੇ ਹਨ।

Ad Position 21
No active advertisement
ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ। 30-08-2026
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਅਤੇ ਹੋਰਨਾਂ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ 11 ਸਾਲ ਪਹਿਲਾਂ ਦਿੱਲੀ ਦੇ ਇੱਕ ਵਪਾਰੀ ਦੇ ਹੋਏ ਕਤਲ ਦੇ ਦੋਸ਼ਾਂ ਵਿੱਚੋਂ ਤਿੰਨ ਜਣਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 9 ਜਨਵਰੀ 2015 ਨੂੰ ਦਰਜ ਮਾਮਲੇ ਮੁਤਾਬਿਕ ਗੁਰਪ੍ਰੀਤ ਸਿੰਘ ਵਾਸੀ ਦਿੱਲੀ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਅਤੇ ਉਸਦਾ ਭਰਾ ਰਣਜੀਤ ਸਿੰਘ ਗੱਡੀਆਂ ਦੀ ਸੇਲ ਪਰਚੇਜ ਅਤੇ ਏ ਸੀ ਰਿਪੇਅਰ ਦਾ ਕੰਮ ਕਰਦੇ ਹਨ। 30 ਦਸੰਬਰ 2014 ਨੂੰ ਸਵੇਰੇ ਰਣਜੀਤ ਸਿੰਘ ਦਿੱਲੀ ਤੋਂ ਸਕਾਰਪੀਓ ਗੱਡੀ ਤੇ ਅੰਮ੍ਰਿਤਸਰ ਵਾਸਤੇ ਚੱਲਿਆ ਸੀ ਜਿਸਨੇ ਗੱਡੀ ਵੇਚਣ ਵਾਸਤੇ ਪਾਤੜਾਂ ਰੁਕਣਾ ਸੀ। ਰਣਜੀਤ ਸਿੰਘ ਨੇ ਫੋਨ ਤੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਉਹ 30 ਦਸੰਬਰ ਨੂੰ ਰਾਤ ਨੂੰ ਮਸਤੂਆਣਾ ਸਾਹਿਬ ਵਿਖੇ ਠਹਿਰੇਗਾ। ਉਸੇ ਦਿਨ ਸ਼ਾਮ ਨੂੰ ਰਣਜੀਤ ਸਿੰਘ ਨਾਲ ਫੋਨ ਪਰ ਗੱਲ ਨਹੀਂ ਹੋ ਸਕੀ ਅਗਲੇ ਦਿਨ ਪਤਨੀ ਨੇ ਫੋਨ ਮਿਲਾਇਆ ਪਰ ਵਾਰ ਵਾਰ ਰਿੰਗ ਜਾਂਦੀ ਰਹੀ ਪਰ ਗੱਲ ਨਹੀਂ ਹੋ ਰਹੀ ਸੀ। 31 ਦਸੰਬਰ ਨੂੰ ਰਣਜੀਤ ਸਿੰਘ ਵਾਲੇ ਫੋਨ ਤੋਂ ਕਿਸੇ ਔਰਤ ਨੇ ਰਣਜੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਫੋਨ ਕਰ ਕੇ ਦੱਸਿਆ ਕਿ ਇਹ ਫੋਨ ਲੱਭਿਆ ਹੈ ਉਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ। ਆਪਣੇ ਤੌਰ ਤੇ ਤਲਾਸ਼ ਕਰਦੇ ਹੋਏ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਮਸਤੂਆਣਾ ਸਾਹਿਬ ਪੁੱਜੇ ਤਾਂ ਮਸਤੂਆਣਾ ਸਾਹਿਬ ਦੇ ਪਿਛਲੇ ਪਾਸੇ ਕਣਕ ਦੇ ਖੇਤ ਨਾਲ ਬਣੀ ਚਾਰਦਵਾਰੀ ਵਿੱਚ ਬਣੇ ਪੁਰਾਣੇ ਕਮਰੇ ਵਿੱਚੋਂ ਕੁੱਤਾ ਬਾਹਰ ਨਿਕਲਣ ਤੇ ਸ਼ੱਕ ਦੇ ਮੱਦੇਨਜ਼ਰ ਕਮਰੇ ਦੇ ਅੰਦਰ ਜਾ ਕੇ ਵੇਖਿਆ ਗਿਆ ਤਾਂ ਕਮਰੇ ਵਿੱਚ ਇੱਕ ਡੈਡ ਬਾਡੀ ਪਈ ਸੀ। ਚੰਗੀ ਤਰ੍ਹਾਂ ਵੇਖਿਆ ਗਿਆ ਤਾਂ ਸਿਰ ਧੜ ਦੇ ਨਾਲ ਨਹੀਂ ਸੀ। ਮ੍ਰਿਤਕ ਦੀ ਪਹਿਚਾਣ ਭਰਾ ਰਣਜੀਤ ਸਿੰਘ ਵਜੋਂ ਹੋਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ।ਪੁਲਿਸ ਨੇ ਤਫਤੀਸ਼ ਦੌਰਾਨ ਇਸ ਕਤਲ ਮਾਮਲੇ ਵਿੱਚ ਗੁਰਦੀਪ ਸਿੰਘ ਉਰਫ ਬੱਬਰ, ਗਗਨਦੀਪ ਸਿੰਘ ਉਰਫ ਘੋੜਾ, ਅੰਮ੍ਰਿਤਪਾਲ ਸਿੰਘ ਉਰਫ ਤੂਫਾਨ ਅਤੇ ਜਗਤਾਰ ਸਿੰਘ ਨੂੰ ਨਾਮਜ਼ਦ ਕਰ ਕੇ ਹਿਰਾਸਤ ਵਿੱਚ ਲੈ ਲਿਆ । ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਅੰਮ੍ਰਿਤਪਾਲ ਸਿੰਘ ਉਰਫ ਤੂਫਾਨ, ਗੁਰਦੀਪ ਸਿੰਘ ਉਰਫ ਬੱਬਰ ਅਤੇ ਜਗਤਾਰ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਜਦ ਕਿ ਗਗਨਦੀਪ ਸਿੰਘ ਉਰਫ ਘੋੜਾ ਇਸ ਕੇਸ ਵਿੱਚ ਅਜੇ ਭਗੌੜਾ ਹੈ।
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਦੇ ਮੁੱਖ ਗੇਟ ਅੱਗੇ ਮੁੱਖ ਮੰਤਰੀ ਦੇ ਟਵੀਟ ਅਤੇ ਅਧਿਆਪਕ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ
Ad Position 24