01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡਾ. ਸੁਖਦੇਵ ਸਿੰਘ ਸਿਰਸਾ ਦੇ ਪਿੱਛੇ ਖੜ੍ਹਾ ਹੈ ਇਲਾਕਾ ਨਿਹਾਲ ਸਿੰਘ ਵਾਲਾ ਦਾ ਅਧਿਆਪਕ ਵਰਗ-ਗੁਰਦੇਵ ਸਿੰਘ ਸਿੱਧੂ

ਨਿਹਾਲ ਸਿੰਘ ਵਾਲਾ, 1 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸਿੱਖਿਆ ਮਨੁੱਖ ਨੂੰ ਧਰਮ, ਜਾਤ, ਖੇਤਰ ਆਦਿ ਦੀਆਂ ਵੰਡਾਂ ਤੋਂ ਉੱਪਰ ਉੱਠ ਕੇ ਇਨਸਾਨ ਵਜੋਂ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ, ਪਰ ਵਰਤਮਾਨ ਸਮੇਂ ਦੀ ਤਰਾਸਦੀ ਇਹ ਹੈ ਕਿ ਸਿੱਖਿਆ ਨੂੰ ਦੇਸ਼ ਵਾਸੀਆਂ ਵਿਚਕਾਰ ਵਿਤਕਰੇ ਪਾਉਣ, ਵਿਗਿਆਨਕ ਨਜ਼ਰੀਏ ਤੋਂ ਭਟਕਾਉਣ ਅਤੇ ਅੰਧ ਵਿਸ਼ਵਾਸੀ ਬਣਾਉਣ ਵਾਸਤੇ ਵਰਤਿਆ ਜਾ ਰਿਹਾ ਹੈ। ਇਸ ਮਾਹੌਲ ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਚੋਣ ਮਹੱਤਵਪੂਰਨ ਬਣ ਜਾਂਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਿਹਾਲ ਸਿੰਘ ਵਾਲਾ, 1 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸਿੱਖਿਆ ਮਨੁੱਖ ਨੂੰ ਧਰਮ, ਜਾਤ, ਖੇਤਰ ਆਦਿ ਦੀਆਂ ਵੰਡਾਂ ਤੋਂ ਉੱਪਰ ਉੱਠ ਕੇ ਇਨਸਾਨ ਵਜੋਂ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ, ਪਰ ਵਰਤਮਾਨ ਸਮੇਂ ਦੀ ਤਰਾਸਦੀ ਇਹ ਹੈ ਕਿ ਸਿੱਖਿਆ ਨੂੰ ਦੇਸ਼ ਵਾਸੀਆਂ ਵਿਚਕਾਰ ਵਿਤਕਰੇ ਪਾਉਣ, ਵਿਗਿਆਨਕ ਨਜ਼ਰੀਏ ਤੋਂ ਭਟਕਾਉਣ ਅਤੇ ਅੰਧ ਵਿਸ਼ਵਾਸੀ ਬਣਾਉਣ ਵਾਸਤੇ ਵਰਤਿਆ ਜਾ ਰਿਹਾ ਹੈ। ਇਸ ਮਾਹੌਲ ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਚੋਣ ਮਹੱਤਵਪੂਰਨ ਬਣ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਪ੍ਰੋ. ਡਾਕਟਰ ਸੁਖਦੇਵ ਸਿੰਘ ਸਿਰਸਾ ਬਹੁਤ ਯੋਗ ਉਮੀਦਵਾਰ ਹਨ ਜਿਨ੍ਹਾਂ ਦੇ ਸੈਨੇਟ ‘ਚ ਬੈਠਣ ਪਿੱਛੋਂ ਪੰਜਾਬ ਮੁਖੀ ਸਿੱਖਿਆ ਦੇ ਹਿਤਾਂ ਦੀ ਰਾਖੀ ਕੀਤੀ ਜਾ ਸਕੇਗੀ। ਇਹ ਪ੍ਰਗਟਾਵਾ ਕਰਦਿਆਂ ਉੱਘੇ ਲੇਖਕ ਤੇ ਚਿੰਤਕ ਗੁਰਦੇਵ ਸਿੰਘ ਸਿੱਧੂ ਖਾਈ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਦੇ ਦੀ ਮਦਦ ਲਈ ਇਲਾਕਾ ਨਿਹਾਲ ਸਿੰਘ ਵਾਲਾ ਦਾ ਅਧਿਆਪਕ-ਵਰਗ ਪੂਰੀ ਆਪਣੀ ਵਾਹ ਲਾ ਰਿਹਾ ਹੈ ਤਾਂ ਕਿ 20 ਸਤੰਬਰ 2026 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਹੋ ਰਹੀ ਚੋਣ ‘ਚ ਡਾ. ਸੁਖਦੇਵ ਸਿੰਘ ਲੜੀ ਨੰ: 47 ਨੂੰ ਪਹਿਲਾ ਤਰਜੀਹੀ ਵੋਟ ਦੇ ਕੇ ਪੰਜਾਬ ਅਤੇ ਪੰਜਾਬੀਅਤ ਲਈ ਬਣਦਾ ਫ਼ਰਜ਼ ਅਦਾ ਕੀਤਾ ਜਾ ਸਕੇ । ਇਸ ਮੌਕੇ ਸੈਨੇਟ ਦੀ ਚੋਣ ਲਈ ਡਾ. ਸੁਖਦੇਵ ਸਿੰਘ ਸਿਰਸਾ ਦੀ ਮਦਦ ਦੀ ਅਪੀਲ ਕਰਦਿਆਂ ਉੱਘੇ ਲੇਖਕ ਤੇ ਚਿੰਤਕ ਗੁਰਦੇਵ ਸਿੰਘ ਸਿੱਧੂ ਖਾਈ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ ਨਿਹਾਲ ਸਿੰਘ ਵਾਲਾ, ਨਛੱਤਰ ਸਿੰਘ ਗਿੱਲ ਮਾਣੂੰਕੇ, ਜਗਤਾਰ ਸਿੰਘ ਸੈਦੋਕੇ, ਸਿਕੰਦਰ ਸਿੰਘ ਭਾਗੀਕੇ, ਹਰਜਸਪਾਲ ਸਿੰਘ ਰੌਂਤਾ, ਸੱਜਣ ਸਿੰਘ ਭਾਗੀਕੇ, ਹਰਜੰਟ ਸਿੰਘ ਬੌਡੇ, ਗੁਰਿੰਦਰ ਸਿੰਘ ਤਖ਼ਤੂਪੁਰਾ, ਜਗਦੀਪ ਸਿੰਘ ਬਿਲਾਸਪੁਰ, ਇੰਦਰਜੀਤ ਸਿੰਘ ਖ਼ਾਲਸਾ ਲੁਹਾਰਾ, ਰਾਜਮੀਤ ਕੌਰ ਬੁਰਜ ਹਮੀਰਾ, ਰਣਜੋਧ ਸਿੰਘ ਖੋਟੇ, ਤਨਜੀਤ ਸਿੰਘ ਪੱਤੋ ਹੀਰਾ ਸਿੰਘ, ਪਰਸ਼ੋਤਮ ਪੱਤੋ, ਗੁਰਦੀਪ ਸਿੰਘ ਮਾਣੂੰਕੇ, ਗੁਰਦੀਪ ਸਿੰਘ ਜਵਾਹਰ ਸਿੰਘ ਵਾਲਾ, ਸੁਖਮੰਦਰ ਸਿੰਘ ਨਿਹਾਲ ਸਿੰਘ ਵਾਲਾ, ਜਗਦੇਵ ਸਿੰਘ ਨਿਹਾਲ ਸਿੰਘ ਵਾਲਾ, ਸੁਰਜੀਤ ਸਿੰਘ ਪੱਤੋ ਹੀਰਾ ਸਿੰਘ, ਬੂਟਾ ਸਿੰਘ ਜਵਾਹਰ ਸਿੰਘ ਵਾਲਾ, ਤੋਤਾ ਸਿੰਘ ਨਿਹਾਲ ਸਿੰਘ ਵਾਲਾ, ਸੁਖਜਿੰਦਰ ਸਿੰਘ ਮਾਣੂੰਕੇ, ਅ ਮਰਜੀਤ ਕੌਰ ਦੀਦਾਰ ਸਿੰਘ ਵਾਲਾ, ਬਲਵੀਰ ਕੌਰ ਦੀਦਾਰ ਸਿੰਘ ਵਾਲਾ, ਚਮਕੌਰ ਸਿੰਘ ਪੱਤੋ ਹੀਰਾ ਸਿੰਘ, ਇੰਦਰਜੀਤ ਸ਼ਰਮਾ ਖੋਟੇ, ਬਲਵੀਰ ਸਿੰਘ ਨਿਹਾਲ ਸਿੰਘ ਵਾਲਾ, ਬਿੱਕਰ ਸਿੰਘ ਪੱਤੋ ਹੀਰਾ ਸਿੰਘ, ਨਿੱਕਾ ਸਿੰਘ ਰਣਸੀਂਹ ਕਲਾਂ, ਧੱਮਣ ਸਿੰਘ ਧੂੜਕੋਟ ਨੇ ਕਿਹਾ ਕਿ ਇਸ ਸਮੇਂ ਸਾਨੂੰ ਸੈਨੇਟ ‘ਚ ਅਜਿਹੇ ਨੁਮਾਇੰਦੇ ਭੇਜਣ ਦੀ ਲੋੜ ਹੈ ਜੋ ਸਿੱਖਿਆ ਨੂੰ ਲੋਕ-ਕਲਿਆਣ ਦਾ ਜ਼ਰੀਆਂ ਬਣਾਉਣ ਦੇ ਪੱਖੀ ਹੋਣ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਤਖ਼ਤੂਪੁਰਾ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਸੰਗਤ ਰੂਪ ਵਿੱਚ ਕੀਤੇ ਸੁਖਮਨੀ ਸਾਹਿਬ ਦੇ ਜਾਪ ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਨੇ ਕੀਤਾ ਚੰਦਰਮਾ ਦਾ ਦੀਦਾਰ
Ad Position 24