01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗ੍ਰੇਟ ਡਿਸਕਵਰੀਅਨਜ਼ ਨੇ ਕੀਤਾ ਚੰਦਰਮਾ ਦਾ ਦੀਦਾਰ

ਲਹਿਰਾ ਮੁਹੱਬਤ, 1 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋੋੋਟ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿਸ਼ੇਸ਼ ਸਹਿਯੋਗ ਨਾਲ ‘ਮੋਬਾਇਲ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿਲੱਖਣ ਸਿੱਖਿਆਤਮਕ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਦੀ ਸਿਧਾਂਤਕ ਸੀਮਾ ਤੋਂ ਬਾਹਰ ਕੱਢ ਕੇ ਉਨ੍ਹਾਂ ਵਿਚ ਪ੍ਰਯੋਗਾਤਮਕ ਸਿੱਖਿਆ, ਨਵੀਨਤਾ ਅਤੇ ਵਿਗਿਆਨਕ ਜਿਗਿਆਸਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਲਹਿਰਾ ਮੁਹੱਬਤ, 1 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋੋੋਟ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿਸ਼ੇਸ਼ ਸਹਿਯੋਗ ਨਾਲ ‘ਮੋਬਾਇਲ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿਲੱਖਣ ਸਿੱਖਿਆਤਮਕ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਦੀ ਸਿਧਾਂਤਕ ਸੀਮਾ ਤੋਂ ਬਾਹਰ ਕੱਢ ਕੇ ਉਨ੍ਹਾਂ ਵਿਚ ਪ੍ਰਯੋਗਾਤਮਕ ਸਿੱਖਿਆ, ਨਵੀਨਤਾ ਅਤੇ ਵਿਗਿਆਨਕ ਜਿਗਿਆਸਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਵਿਸ਼ੇਸ਼ ਤੌਰ ’ਤੇ ਮੋਬਾਇਲ ਸਾਇੰਸ ਬੱਸ ਸਕੂਲ ਦੇ ਕੈਂਪਸ ਵਿਚ ਪਹੁੰਚੀ, ਜੋ ਚੱਲਦਾ-ਫਿਰਦਾ ਵਿਗਿਆਨ ਕੇਂਦਰ ਸੀ। ਇਸ ’ਚ 25 ਅਤਿ-ਆਧੁਨਿਕ ਇਨਡੋਰ ਤੇ ਆਊਟਡੋਰ ਵਿਗਿਆਨਕ ਮਾਡਲ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੇ ਭੌਤਿਕ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਬਹੁਤ ਹੀ ਸੌਖੇ ਅਤੇ ਵਿਹਾਰਕ ਢੰਗ ਨਾਲ ਸਮਝਿਆ। ਮਿਨੀ ਪਲੇਨੇਟੇਰੀਅਮ ਅਰਥਾਤ ਡੋਮਥੀਏਟਰ ਰਾਹੀਂ ਵਿਦਿਆਰਥੀਆਂ ਨੂੰ ਪੁਲਾੜ, ਸੂਰਜੀ ਮੰਡਲ ਅਤੇ ਵੱਖ-ਵੱਖ ਖਗੋਲੀ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਅਤੇ ਰੋਮਾਂਚਕ ਜਾਣਕਾਰੀ ਦਿੱਤੀ। ਪ੍ਰਦਰਸ਼ਨੀ ਦਾ ਸਭ ਤੋਂ ਵੱਡਾ ਆਕਰਸ਼ਣ ਖਗੋਲੀ ਨਿਰੀਖਣ ਰਾਤ ਸਮੇਂ ਕਰਵਾਇਆ। ਇਸ ਦੌਰਾਨ ਸ਼ਕਤੀ ਸ਼ਾਲੀ ਟੈਲੀਸਕੋਪ ਰਾਹੀਂ ਵਿਦਿਆਰਥੀਆਂ ਨੇ ਚੰਦਰਮਾ ਦੇ ਕ੍ਰੇਟਰਾਂ ਅਤੇ ਰਾਤ ਦੇ ਆਕਾਸ਼ ਦਾ ਸਿੱਧਾ ਨਿਰੀਖਣ ਕੀਤਾ। ਇਸ ਪ੍ਰਤੱਖ ਅਨੁਭਵ ਨੇ ਕਿਤਾਬੀ ਗਿਆਨ ਅਤੇ ਵਿਹਾਰਕ ਦੁਨੀਆਂ ਵਿਚਕਾਰਲੀ ਦੂਰੀ ਨੂੰ ਘਟਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕਾਵਿਆ ਅਸੀਜਾ ਨੇ ਆਪਣੇ ਵਿਸ਼ੇਸ਼ ਸੰਦੇਸ਼ ’ਚ ਦੱਸਿਆ ਕਿ ਅਜਿਹੇ ਅਨੁਭਵਾਤਮਕ ਪ੍ਰੋਗਰਾਮ ਵਿਦਿਆਰਥੀਆਂ ਵਿਚ ਖੋਜ, ਮੌਲਿਕ ਸੋਚ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਦੇ ਹਨ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਵਿਦਿਆਰਥੀ ਮਨਾਂ ਵਿਚ ਵਿਗਿਆਨ ਪ੍ਰਤੀ ਇਕ ਅਮਿੱਟ ਛਾਪ ਵੀ ਛੱਡੀ ਅਤੇ ਉਨ੍ਹਾਂ ਨੇ ਸ਼੍ਰੀਮਤੀ ਮਨਪ੍ਰੀਤ, ਹਰਿੰਦਰ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਸਮੁੱਚੀ ਟੀਮ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਾ. ਸੁਖਦੇਵ ਸਿੰਘ ਸਿਰਸਾ ਦੇ ਪਿੱਛੇ ਖੜ੍ਹਾ ਹੈ ਇਲਾਕਾ ਨਿਹਾਲ ਸਿੰਘ ਵਾਲਾ ਦਾ ਅਧਿਆਪਕ ਵਰਗ-ਗੁਰਦੇਵ ਸਿੰਘ ਸਿੱਧੂ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਦੇ ਵਿਰੋਧ ’ਚ ਸੂਬਾ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ
Ad Position 24