ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੇ ਵਿਦਿਆਰਥੀਆਂ ਨੇ ਜੂਡੋ ਵਿਚ ਮਾਰੀ ਬਾਜ਼ੀ
ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਪੱਧਰ ਲਈ ਚੁਣੇ
ਨੱਥੂਵਾਲਾ ਗਰਬੀ, 1 ਸਤੰਬਰ (ਨਵਦੀਪ ਸਿੰਘ)-ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੇ ਦੋ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ 29ਵੀਆਂ ਖੇਡਾਂ ਦੇ ਜੂਡੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜੂਡੋ ਮੁਕਾਬਲਿਆਂ ਵਿਚ ਜਮਾਤ ਅੱਠਵੀਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 50 ਕਿੱਲੋਗਰਾਮ ਭਾਰ ਵਰਗ ਵਿਚ ਜਦੋਂ ਕਿ ਜਮਾਤ ਸੱਤਵੀਂ ਦੇ ਵਿਦਿਆਰਥੀ ਓਮਕਾਰ ਸਿੰਘ ਨੇ 25 ਕਿੱਲੋਗਰਾਮ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਅ
ਅਧਿਆਪਕ ਨਿਰਮਲ ਸਿੰਘ ਜੇਤੂ ਬੱਚਿਆਂ ਨਾਲ। ਤਸਵੀਰ : ਨਵਦੀਪ ਸਿੰਘ
02-09-2026
ਨੱਥੂਵਾਲਾ ਗਰਬੀ, 1 ਸਤੰਬਰ (ਨਵਦੀਪ ਸਿੰਘ)-ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੇ ਦੋ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ 29ਵੀਆਂ ਖੇਡਾਂ ਦੇ ਜੂਡੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜੂਡੋ ਮੁਕਾਬਲਿਆਂ ਵਿਚ ਜਮਾਤ ਅੱਠਵੀਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 50 ਕਿੱਲੋਗਰਾਮ ਭਾਰ ਵਰਗ ਵਿਚ ਜਦੋਂ ਕਿ ਜਮਾਤ ਸੱਤਵੀਂ ਦੇ ਵਿਦਿਆਰਥੀ ਓਮਕਾਰ ਸਿੰਘ ਨੇ 25 ਕਿੱਲੋਗਰਾਮ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਨਿਰਮਲ ਸਿੰਘ ਨੇ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਵਲੋਂ ਜੂਡੋ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਨਾ ਸਰਕਾਰੀ ਮਿਡਲ ਸਕੂਲ ਨਾਥੇਵਾਲਾ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਸਦਕਾ ਇਹ ਉਪਲਬਧੀ ਹਾਸਲ ਕੀਤੀ ਹੈ। ਅਧਿਆਪਕਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਅਤੇ ਓਮਕਾਰ ਸਿੰਘ ਦੀ ਸਟੇਟ ਪੱਧਰੀ ਜੂਡੋ ਮੁਕਾਬਲਿਆਂ ਲਈ ਚੋਣ ਹੋ ਗਈ ਹੈ। ਉਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।