ਪਬਲਿਕ ਗਊਸ਼ਾਲਾ ਮੋਗਾ ਨੂੰ ਆਦਰਸ਼ ਬਣਾਉਣ ਲਈ ਹੋਈਆਂ ਵਿਚਾਰਾਂ
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਪਬਲਿਕ ਗਊ ਸ਼ਾਲਾ ਮੋਗਾ ਦੀ ਮੀਟਿੰਗ ਕਨਵੀਨਰ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਗਊਸ਼ਾਲਾ ਦੇ ਵਿਕਾਸ, ਗਊ ਵੰਸ਼ ਦੇ ਰਖ ਰਖਾਵ, ਸਿਹਤ ਅਤੇ ਪ੍ਰਜਨਨ ਸਬੰਧੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਪਬਲਿਕ ਗਊ ਸ਼ਾਲਾ ਮੋਗਾ ਦੀ ਮੀਟਿੰਗ ਕਨਵੀਨਰ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਗਊਸ਼ਾਲਾ ਦੇ ਵਿਕਾਸ, ਗਊ ਵੰਸ਼ ਦੇ ਰਖ ਰਖਾਵ, ਸਿਹਤ ਅਤੇ ਪ੍ਰਜਨਨ ਸਬੰਧੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਗਊਆਂ ਦੀ ਸਿਹਤ ਸਬੰਧੀ ਸੁਝਾਅ ਦਿੰਦਿਆਂ ਪ੍ਰਦੀਪ ਗਰਗ ਨੇ ਕਿਹਾ ਕਿ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਰੋਜ਼ਾਨਾ ਡਿਟੋਲ ਅਤੇ ਮੱਛਰਾਂ ਦੇ ਖ਼ਾਤਮੇ ਲਈ ਸਪਰੇ ਕਰਵਾਈ ਜਾਵੇ ਅਤੇ ਨੰਦੀ ਵੰਸ਼ ਦੀ ਖ਼ੁਰਾਕ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ। ਬਿਮਾਰ ਗਊਆਂ ਅਤੇ ਉਨ੍ਹਾਂ ਦੇ ਬਛੜਿਆਂ ਨੂੰ ਕਿਸੇ ਅਲੱਗ ਥਾਂ ‘ਤੇ ਰੱਖਿਆ ਜਾਵੇ। ਸੁਰੇਸ਼ ਕੁਮਾਰ ਨੇ ਲੋਕਾਂ ਵਲੋਂ ਵਰਤੇ ਗਏ ਪੋਲੀਥੀਨ ਲਿਫ਼ਾਫ਼ਿਆਂ ਦੇ ਨਿਪਟਾਰੇ ਅਤੇ ਡਸਟਬਿਨਾਂ ਦੀ ਸਫ਼ਾਈ ਸਵੇਰ ਸ਼ਾਮ ਕਰਨ ‘ਤੇ ਜੋਰ ਦਿੱਤਾ ਤਾਂ ਜੋ ਗਊਸ਼ਾਲਾ ਨੂੰ ਪੋਲੀਥੀਨ ਮੁਕਤ ਗਊਸ਼ਾਲਾ ਕਰਾਰ ਦਿੱਤਾ ਜਾ ਸਕੇ। ਕਨਵੀਨਰ ਇੰਦਰ ਸੂਦ ਨੇ ਟੋਕਾ ਮਸ਼ੀਨ, ਟਰੈਕਟਰਾਂ ਸੰਬੰਧੀ, ਗੋਬਰ ਰੇਹੜੇ, ਰੋਟੀ ਰਿਕਸ਼ਾ, ਕਲੀ ਪੇਂਟ ਵਰਕ, ਵੈਲਡਿੰਗ ਕੰਮ, ਸੀ.ਸੀ.ਟੀ.ਵੀ. ਕੈਮਰੇ, ਫੁਟਕਲ ਕੰਮ ਅਤੇ ਲੇਬਰ ਨਾਲ ਸੰਬੰਧਿਤ ਹੋਰ ਸਹੂਲਤਾਂ ਦੇਣ ਬਾਰੇ ਵੀ ਚਾਨਣਾ ਪਾਇਆ ਤਾਂ ਜੋ ਗਊਸ਼ਾਲਾ ਵਧੇਰੇ ਆਦਰਸ਼ ਲੱਗੇ ਅਤੇ ਆਉਣ ਵਾਲੇ ਸ਼ਰਧਾਲੂ ਅਤੇ ਦਾਨੀ ਸੱਜਣ ਗਊਸ਼ਾਲਾ ਵਿਚ ਪ੍ਰਵੇਸ਼ ਕਰਦੇ ਸਮੇਂ ਅਲੌਕਿਕ ਆਨੰਦ ਅਨੁਭਵ ਕਰਨ। ਇਸ ਮੌਕੇ ਦਮਨ ਸੂਦ, ਵਿਜੇ ਸ਼ਰਮਾ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਪ੍ਰੇਮ ਕੁਮਾਰ ਆਦਿ ਮੈਂਬਰ ਹਾਜ਼ਰ ਸਨ।